ਵੈੱਬ ਡੈਸਕ - ਅੱਖਾਂ ਨੂੰ ਵੱਡਾ, ਖੂਬਸੂਰਤ ਅਤੇ ਆਕਰਸ਼ਕ ਦਿਖਾਉਣ ਲਈ ਮਸਕਾਰਾ ਮੇਕਅਪ ਦਾ ਜ਼ਰੂਰੀ ਹਿੱਸਾ ਹੈ। ਪਰ ਕਈ ਵਾਰ ਇਸ ਨੂੰ ਲਗਾਉਂਦੇ ਹੀ ਪਲਕਾਂ ਆਪਸ ਵਿਚ ਚਿਪਕ ਜਾਂਦੀਆਂ ਹਨ ਅਤੇ ਆਈ ਮੇਕਅਪ ਵਿਗੜ ਜਾਂਦਾ ਹੈ। ਪੇਸ਼ ਹਨ ਕੁਝ ਟਿਪਸ ।
ਚੱਮਚ ਨਾਲ ਪਲਕਾਂ ਨੂੰ ਦਿਓ ਪਰਫੈਕਟ ਲਿਫਟ
ਮਸਕਾਰਾ ਲਗਾਉਣ ਤੋਂ ਪਹਿਲਾਂ ਪਲਕਾਂ ਨੂੰ ਹਲਕਾ ਕਰਲ ਕਰਨ ਨਾਲ ਅੱਖਾਂ ਦਾ ਲੁੱਕ ਜ਼ਿਆਦਾ ਖੁੱਲ੍ਹਾ ਹੋਇਆ ਨਜ਼ਰ ਆ ਸਕਦਾ ਹੈ। ਇਕ ਛੋਟੇ ਚੱਮਚ ਦੇ ਪਿਛਲੇ ਹਿੱਸੇ ਨੂੰ ਉੱਪਰਲੀ ਪਲਕ ਦੇ ਨੇੜੇ ਰੱਖੋ। ਪਲਕਾਂ ਦੇ ਵਾਲ ਚੱਮਚ ਦੇ ਕਿਨਾਰੇ ਤੋਂ ਬਾਹਰ ਵੱਲ ਰਹਿਣ। ਚੱਮਚ ਨੂੰ ਹਲਕੇ ਹੱਥ ਨਾਲ ਫੜਦੇ ਹੋਏ ਪਲਕਾਂ 'ਤੇ ਮਸਕਾਰਾ ਲਗਾਓ। ਇਸ ਨਾਲ ਮਸਕਾਰਾ ਪਲਕਾਂ 'ਤੇ ਲਗਾਉਣ ਵਿਚ ਆਸਾਨੀ ਹੋਵੇਗੀ ਅਤੇ ਅੱਖਾਂ ਦੇ ਆਲੇ- ਦੁਆਲੇ ਕਾਲੇ ਨਿਸ਼ਾਨ ਪੈਣ ਦੀ ਸੰਭਾਵਨਾ ਘੱਟ ਹੋ ਸਕਦੀ ਹੈ।
ਲੁਜ਼ ਪਾਊਡਰ ਨਾਲ ਵਧਾਓ ਪਲਕਾਂ ਦਾ ਵਾਲਿਊਮ
ਪਲਕਾਂ ਨੂੰ ਜ਼ਿਆਦਾ ਥਿਕ ਅਤੇ ਵਾਲਿਊਮਿਨਸ ਦਿਖਾਉਣ ਲਈ ਮਸਕਾਰਾ ਦੀ ਪਹਿਲੀ ਕੋਟ ਲਗਾਉਣ ਤੋਂ ਬਾਅਦ ਸਾਫ ਆਈਡ ਬਰੁੱਸ਼ ਨਾਲ ਥੋੜ੍ਹੀ ਮਾਤਰਾ ਵਿਚ ਟ੍ਰਾਂਸਲੂਸੈਂਟ ਪਾਊਡਰ ਲਓ। ਇਸ ਨੂੰ ਪਲਕਾਂ 'ਤੇ ਬਹੁਤ ਹਲਕੇ ਹੱਥ ਨਾਲ ਲਗਾਓ ਅਤੇ ਧਿਆਨ ਰੱਖੋ ਕਿ ਪਾਊਡਰ ਅੱਖਾਂ ਦੇ ਅੰਦਰ ਨਾ ਜਾਵੇ | ਇਸ ਤੋਂ ਬਾਅਦ ਮਸਕਾਰਾਂ ਦੀ ਦੂਜੀ ਪਤਲੀ ਕੋਟ ਲਗਾਓ। ਇਸ ਨਾਲ ਪਲਕਾਂ 'ਤੇ ਜ਼ਿਆਦਾਵਾਲਿਊਮ ਨਜ਼ਰ ਆ ਸਕਦਾ ਹੈ।
ਸਪੂਨ ਅਤੇ ਪਾਊਡਰ ਹੈਕ ਦੌਰਾਨ ਰੱਖੋ ਸਾਵਧਾਨੀ
ਚੱਮਚ ਦੀ ਵਰਤੋਂ ਨਾਲ ਮਸਕਾਰਾ ਅੱਖਾਂ ਦੇ ਆਲੇ-ਦੁਆਲੇ ਫੈਲਣ ਦੀ ਸੰਭਾਵਨਾ ਘੱਟ ਹੋ ਸਕਦੀ ਹੈ, ਜਿਸ ਨਾਲ ਆਈ ' ਮੇਕਅਪ ਸਾਫ਼-ਸੁਥਰਾ ਦਿਸਦਾ ਹੈ । ਹਾਲਾਂਕਿ, ਅੱਖਾਂ ਦੇ ਆਲੇ-ਦੁਆਲੇ ਪਾਊਡਰ ਦੀ ਵਰਤੋਂ ਸਾਵਧਾਨੀ ਨਾਲ ਕਰੋ। ਬਹੁਤ ਜ਼ਿਆਦਾ ਪਾਊਡਰ ਨਾ ਲਗਾਓ। ਪ੍ਰੇਸ਼ਾਨੀ ਹੋਣ 'ਤੇ ਤੁਰੰਤ ਇਸ ਦੀ ਵਰਤੋਂ ਬੰਦ ਕਰ ਦਿਓ।
ਜੰਗ ਵਿਚਾਲੇ ਇਰਾਨ 'ਚ ਆ ਗਏ Alien ! ਪੂਰੀ ਦੁਨੀਆ 'ਚ ਵਾਇਰਲ ਹੋਈ ਵੀਡੀਓ
NEXT STORY