ਵੈੱਬ ਡੈਸਕ- ਇੰਡੀਅਨ ਡਰੈੱਸਾਂ ਵਿਚ ਸੂਟ ਹਮੇਸ਼ਾ ਤੋਂ ਹੀ ਮੁਟਿਆਰਾਂ ਅਤੇ ਔਰਤਾਂ ਦੇ ਸਭ ਤੋਂ ਪਸੰਦੀਦਾ ਰਹੇ ਹਨ। ਸਮੇਂ ਦੇ ਨਾਲ ਸੂਟ ਦੇ ਡਿਜ਼ਾਈਨ ਵਿਚ ਕਈ ਬਦਲਾਅ ਆਏ ਪਰ ਸੂਟ ਦਾ ਕ੍ਰੇਜ਼ ਕਦੇ ਘੱਟ ਨਹੀਂ ਹੋਇਆ। ਅੱਜ ਵੀ ਹਰ ਔਰਤ ਦੀ ਅਲਮਾਰੀ ਵਿਚ ਸੂਟ ਜ਼ਰੂਰ ਦੇਖੇ ਜਾ ਸਕਦੇ ਹਨ। ਸੂਟ ਵਿਚ ਜਿੱਥੇ ਕਦੇ ਸਿਰਫ਼ ਸਿੰਪਲ ਗਲ਼ਾ ਚੱਲਦਾ ਸੀ, ਉੱਥੇ ਹੀ ਹੁਣ ਨੈੱਕਲਾਈਨ ਵਿਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਦੇਖਣ ਨੂੰ ਮਿਲਦੇ ਹਨ।
ਗੋਲ ਗਲ਼ਾ, ਬੋਟ ਨੈੱਕ, ਕਾਲਰ ਨੈੱਕ, ਸਕੁਏਅਰ ਨੈੱਕ ਦੇ ਨਾਲ-ਨਾਲ ਹੁਣ ਵੀ-ਨੈੱਕ ਪੈਚ ਡਿਜ਼ਾਈਨ ਸਭ ਤੋਂ ਜ਼ਿਆਦਾ ਟਰੈਂਡ ਵਿਚ ਹੈ। ਮੁਟਿਆਰਾਂ ਵੀ ਹੁਣ ਡਿਜ਼ਾਈਨਰ ਅਤੇ ਨਵੇਂ-ਨਵੇਂ ਡਿਜ਼ਾਈਨ ਦੇ ਸੂਟ ਪਹਿਨਣਾ ਪਸੰਦ ਕਰਦੀਆਂ ਹਨ। ਇਨ੍ਹਾਂ ਦਿਨਾਂ ਵਿਚ ਸੂਟ ਵਿਚ ਡਿਜ਼ਾਈਨਰ ਸਲੀਵਜ਼ ਦਾ ਟਰੈਂਡ ਵੀ ਜ਼ੋਰਾਂ ’ਤੇ ਹੈ। ਬੈੱਲ ਸਲੀਵਜ਼, ਪਫ਼ ਸਲੀਵਜ਼, ਫ੍ਰਿਲ ਵਾਲੀਆਂ ਸਲੀਵਜ਼ ਦੇ ਨਾਲ-ਨਾਲ ਨੈੱਕਲਾਈਨ ’ਤੇ ਖ਼ਾਸ ਫੋਕਸ ਕੀਤਾ ਜਾ ਰਿਹਾ ਹੈ। ਇਸੇ ਵਿਚ ਵੀ-ਨੈੱਕ ਪੈਚ ਡਿਜ਼ਾਈਨ ਨੇ ਸਭ ਦਾ ਧਿਆਨ ਖਿੱਚਿਆ ਹੈ।
ਵੀ-ਨੈੱਕ ਪੈਚ ਡਿਜ਼ਾਈਨ ਵਾਲੇ ਸੂਟ '’ਤੇ ਗੋਟਾ-ਪੱਟੀ, ਲੇਸ ਵਰਕ ਅਤੇ ਕਈ ਤਰ੍ਹਾਂ ਦੇ ਹੋਰ ਵਰਕ ਦੇਖਣ ਨੂੰ ਮਿਲਦੇ ਹਨ। ਕਈ ਸੂਟਾਂ ਵਿਚ ਵੀ-ਨੈੱਕ ਸ਼ੇਪ ਵਿਚ ਹੀ ਸੀਕਵੈਂਸ ਵਰਕ, ਸਟੋਨ ਵਰਕ, ਮਿਰਰ ਵਰਕ ਕੀਤਾ ਜਾਂਦਾ ਹੈ, ਜੋ ਸੂਟ ਨੂੰ ਹੋਰ ਵੀ ਖ਼ੂਬਸੂਰਤ ਬਣਾ ਦਿੰਦਾ ਹੈ। ਇਹ ਪੈਚ ਵਰਕ ਜ਼ਿਆਦਾਤਰ ਗੋਲਡਨ, ਸਿਲਵਰ ਅਤੇ ਮਲਟੀ ਕਲਰ ਵਿਚ ਹੁੰਦਾ ਹੈ। ਕੁਝ ਸੂਟਾਂ ਵਿਚ ਮੋਤੀ ਅਤੇ ਥ੍ਰੈੱਡ ਵਰਕ ਵੀ ਦੇਖਣ ਨੂੰ ਮਿਲਦਾ ਹੈ।
ਵੀ-ਨੈੱਕ ਪੈਚ ਡਿਜ਼ਾਈਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਹੋ ਹੈ ਕਿ ਇਹ ਸਿੰਪਲ ਸੂਟ ਨੂੰ ਵੀ ਰਾਇਲ ਲੁੱਕ ਦੇ ਦਿੰਦਾ ਹੈ। ਸੂਟ ਭਾਵੇਂ ਸਾਦਾ ਹੋਵੇ, ਪਰ ਗਲ਼ੇ ’ਤੇ ਬਣਿਆ ਭਾਰੀ ਪੈਚ ਉਸ ਨੂੰ ਪਾਰਟੀ ਵੇਅਰ ਵਰਗਾ ਬਣਾ ਦਿੰਦਾ ਹੈ। ਇਹੋ ਕਾਰਨ ਹੈ ਕਿ ਵੀ-ਨੈੱਕ ਪੈਚ ਡਿਜ਼ਾਈਨ ਵਾਲੇ ਸੂਟ ਦਾ ਟਰੈਂਡ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਅਤੇ ਮੁਟਿਆਰਾਂ ਤੇ ਔਰਤਾਂ ਇਸ ਨੂੰ ਕਾਫ਼ੀ ਪਸੰਦ ਕਰ ਰਹੀਆਂ ਹਨ।

ਮਾਰਕੀਟ ਵਿਚ ਇਸ ਡਿਜ਼ਾਈਨ ਦੇ ਤਰ੍ਹਾਂ-ਤਰ੍ਹਾਂ ਦੇ ਸੂਟ ਦੇਖੇ ਜਾ ਸਕਦੇ ਹਨ। ਮੁਟਿਆਰਾਂ ਅਤੇ ਔਰਤਾਂ ਨੂੰ ਇਸ ਡਿਜ਼ਾਈਨ ਵਿਚ ਸਿੰਪਲ ਸੂਟ ਤੋਂ ਲੈ ਕੇ ਅਨਾਰਕਲੀ ਸੂਟ, ਪਟਿਆਲਾ ਸੂਟ, ਫ੍ਰੌਕ ਸੂਟ, ਨਾਇਰਾ ਸੂਟ, ਆਲੀਆ ਭੱਟ ਸੂਟ, ਪਲਾਜ਼ੋ ਸੂਟ ਅਤੇ ਸ਼ਰਾਰਾ ਸੂਟ ਵਰਗੇ ਕਈ ਤਰ੍ਹਾਂ ਦੇ ਸੂਟ ਪਸੰਦ ਆ ਰਹੇ ਹਨ। ਇਨ੍ਹਾਂ ਸਾਰਿਆਂ ਵਿਚ ਵੀ-ਨੈੱਕ ਪੈਚ ਡਿਜ਼ਾਈਨ ਆਸਾਨੀ ਨਾਲ ਮਿਲ ਜਾਂਦਾ ਹੈ।
ਇਨ੍ਹਾਂ ਸੂਟਾਂ ਵਿਚ ਲੈਵੈਂਡਰ, ਬੇਬੀ ਪਿੰਕ, ਪੀਚ, ਮਿੰਟ ਗ੍ਰੀਨ, ਯੈਲੋ, ਮੈਰੂਨ ਅਤੇ ਬਲੈਕ ਵਰਗੇ ਕਈ ਖ਼ੂਬਸੂਰਤ ਰੰਗ ਵੀ ਦੇਖਣ ਨੂੰ ਮਿਲਦੇ ਹਨ, ਜੋ ਹਰ ਸਕਿਨ ਟੋਨ ’ਤੇ ਜੱਚਦੇ ਹਨ। ਵੀ-ਨੈੱਕ ਪੈਚ ਦਾ ਟਰੈਂਡ ਸਿਰਫ਼ ਸੂਟ ਵਿਚ ਹੀ ਨਹੀਂ, ਸਗੋਂ ਲਹਿੰਗਾ-ਚੋਲੀ ਵਿਚ ਵੀ ਦੇਖਿਆ ਜਾ ਸਕਦਾ ਹੈ। ਲਹਿੰਗੇ ਦੇ ਨਾਲ ਮੁਟਿਆਰਾਂ ਨੂੰ ਵੀ-ਨੈੱਕ ਪੈਚ ਡਿਜ਼ਾਈਨ ਦੀ ਮੈਚਿੰਗ ਚੋਲੀ ਵੀ ਖ਼ੂਬ ਪਸੰਦ ਆ ਰਹੀ ਹੈ।
ਉੱਥੇ ਹੀ, ਬਲਾਊਜ਼ ਵਿਚ ਵੀ ਨੈੱਕਲੇਸ ਡਿਜ਼ਾਈਨ ਕਾਫ਼ੀ ਟਰੈਂਡ ਕਰ ਰਿਹਾ ਹੈ। ਇਸ ਤੋਂ ਇਲਾਵਾ ਵੈਸਟਰਨ ਵੇਅਰ ਵਿਚ ਵੀ ਤਰ੍ਹਾਂ-ਤਰ੍ਹਾਂ ਦੀਆਂ ਡਿਜ਼ਾਈਨਰ ਫਰਾਕ, ਫਲਾਵਰ ਪ੍ਰਿੰਟਿਡ ਫਰਾਕ ਅਤੇ ਪਲੇਨ ਡਿਜ਼ਾਈਨ ਦੀ ਫਰਾਕ ਵਿਚ ਵੀ ਇਸ ਤਰ੍ਹਾਂ ਦਾ ਵੀ-ਨੈੱਕ ਲੇਸ ਪੈਚ ਡਿਜ਼ਾਈਨ ਦੇਖਿਆ ਜਾ ਸਕਦਾ ਹੈ। ਕਈ ਵਾਰ ਵੀ-ਨੈੱਕ ਦੇ ਠੀਕ ਹੇਠਾਂ ਲਟਕਣ ਵੀ ਲੱਗੀ ਹੁੰਦੀ ਹੈ, ਜੋ ਇਸ ਨੂੰ ਹੋਰ ਵੀ ਖ਼ੂਬਸੂਰਤ ਬਣਾਉਂਦੀ ਹੈ ਜਿਸ ਨਾਲ ਸੂਟ ਦੀ ਲੁੱਕ ਹੋਰ ਵੀ ਆਕਰਸ਼ਕ ਲੱਗਦੀ ਹੈ।
ਇਨ੍ਹਾਂ ਸੂਟਾਂ ਦੇ ਨਾਲ ਮੁਟਿਆਰਾਂ ਅਤੇ ਔਰਤਾਂ ਜੁੱਤੀ, ਸੈਂਡਲ, ਪਲੇਟਫ਼ਾਰਮ ਹੀਲਜ਼ ਅਤੇ ਬੈਲੀ ਪਹਿਨਣਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਚਾਰ ਚੰਨ ਲਗਾ ਦਿੰਦੀਆਂ ਹਨ। ਸੂਟ ਦੇ ਕਲਰ ਨਾਲ ਮੈਚਿੰਗ ਫੁੱਟਵੇਅਰ ਪਹਿਨਣ ’ਤੇ ਲੁੱਕ ਹੋਰ ਵੀ ਪਰਫ਼ੈਕਟ ਲੱਗਦੀ ਹੈ। ਆਰਗੈਂਜ਼ਾ, ਚਿਨੌਨ, ਜਾਰਜੈੱਟ ਅਤੇ ਕੋਟਨ ਵਰਗੇ ਫੈਬਰਿਕ ’ਤੇ ਇਹ ਡਿਜ਼ਾਈਨ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।
ਲਾਈਟ ਜਿਊਲਰੀ ਦੇ ਨਾਲ ਇਹ ਸੂਟ ਮੁਟਿਆਰਾਂ ਨੂੰ ਪਰਫ਼ੈਕਟ ਸਟਾਈਲਿਸ਼ ਲੁੱਕ ਦਿੰਦੇ ਹਨ। ਇਨ੍ਹਾਂ ਸੂਟਾਂ ਦੇ ਨਾਲ ਮੁਟਿਆਰਾਂ ਪਰਾਂਦਾ, ਚੋਟੀ, ਜੂੜਾ ਅਤੇ ਓਪਨ ਹੇਅਰ ਵਰਗੇ ਹੇਅਰ ਸਟਾਈਲ ਬਣਾਉਣਾ ਪਸੰਦ ਕਰਦੀਆਂ ਹਨ। ਕਈ ਮੁਟਿਆਰਾਂ ਅਤੇ ਔਰਤਾਂ ਸੂਟ ਨਾਲ ਮੈਚਿੰਗ ਚੂੜੀਆਂ ਵੀ ਪਹਿਨਣਾ ਪਸੰਦ ਕਰਦੀਆਂ ਹਨ, ਜਿਸ ਨਾਲ ਉਨ੍ਹਾਂ ਦੀ ਲੁੱਕ ਹੋਰ ਵੀ ਖ਼ੂਬਸੂਰਤ ਲੱਗਦੀ ਹੈ।
ਚਿਹਰੇ 'ਤੇ ਨੈਚੁਰਲ ਗਲੋਅ ਲਿਆਉਣ ਲਈ ਅਪਣਾਓ ਇਹ 'ਨੁਸਖੇ'
NEXT STORY