ਲੁਧਿਆਣਾ (ਸਤਨਾਮ,ਜ.ਬ.)- ਸਥਾਨਕ ਕਸਬੇ ਦੇ ਅੰਦਰ ਨਵੀਂ ਬਣੀ ਗ੍ਰਾਮ ਪੰਚਾਇਤ ਤੇ ਸਪੋਰਟਸ ਐਂਡ ਵੈੱਲਫੇਅਰ ਕੱਲਬ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਦੀ ਇਕ ਅਹਿੰਮ ਮੀਟਿੰਗ ਖੇਡ ਮੇਲਾ ਕਰਵਾਉਣ ਸਬੰਧੀ ਹੋਈ ਜਿਸ ’ਚ ਕਾਂਗਰਸ ਦੇ ਪ੍ਰਧਾਨ ਮਨਜੀਤ ਸਿੰਘ ਹੰਬਡ਼ਾਂ, ਸਰਪੰਚ ਰਣਯੋਧ ਸਿੰਘ ਜੱਗਾ, ਜ਼ਿਲਾ ਮੀਤ ਪ੍ਰਧਾਨ ਬਲਵੀਰ ਸਿੰਘ ਕਲੇਰ, ਤੇਜਾ ਸਿੰਘ ਗਿੱਲ ਮੀਤ ਪ੍ਰਧਾਨ, ਪਾਲੀ ਭੰਦੋਲ, ਅਵਤਾਰ ਸਿੰਘ, ਅਰਸ਼ਦੀਪ ਸਿੰਘ, ਪੰਚ ਸਰਬਜੀਤ ਸਿੰਘ, ਪੰਚ ਜਸਪਾਲ ਸਿੰਘ, ਹਰਬੰਸ ਸਿੰਘ, ਬਲਵਿੰਦਰ ਸਿੰਘ, ਜੱਸੀ ਹੰਬਡ਼ਾਂ, ਪੰਚ ਰਣਜੀਤ ਸਿੰਘ, ਬਾਬਾ ਮਹਿੰਦਰ ਸਿੰਘ, ਮਿੰਟੂ ਮਹਿਫੂਜ, ਸੁਖਦੇਵ ਸਿੰਘ ਮੰਗਾ, ਪ੍ਰਧਾਨ ਮੋਹਨ ਸਿੰਘ ਘੁੰਮਣ, ਪ੍ਰਿੰਸ਼ ਰਾਜਪੂਤ, ਸੁਭਾਸ਼ ਮਿੱਤਲ, ਪੰਚ ਜਰਨੈਲ ਸਿੰਘ, ਪੰਚ ਹਰਪਾਲ ਸਿੰਘ, ਪੰਚ ਸਵਰਨ ਕੌਰ, ਪੰਚ ਕੁਲਦੀਪ ਕੌਰ, ਕੁਲਦੀਪ ਸਿੰਘ ਬਾਠ, ਜੱਸਾ, ਸਵਰਨ ਸਿੰਘ ਹਰਡ਼, ਗੱਜਣ ਸਿੰਘ, ਸੁਲਤਾਨ ਚੰਦ ਦਾਨਾ, ਤਾਰੀ ਧਾਲੀਵਾਲ, ਵਰਿੰਦਰ ਸਿੰਘ, ਦਵਿੰਦਰ ਸ਼ਰਮਾ, ਪੁਨੀਤ ਬਾਂਸਲ, ਜੱਸੀ ਧਾਲੀਵਾਲ, ਗੋਪੀ ਸ਼ਰਮਾ, ਜਰਨੈਲ ਸਿੰਘ ਗੌਸਪੁਰ, ਗੁਰਚਰਨ ਸਿੰਘ ਬਾਠ, ਰਿੱਸ਼ੀ, ਕਸ਼ਮੀਰ ਸਿੰਘ, ਜਗਤਾਰ ਸਿੰਘ, ਬਿੱਟੂ, ਕਾਲੀ ਆਦਿ ਹਾਜ਼ਰ ਸਨ। ਇਸ ਸਮੇਂ ਬੇਟ ਇਲਾਕੇ ਦਾ ਸੱਭ ਤੋਂ ਵੱਡੇ ਟੂਰਨਾਮੈਂਟ ਦੀਆਂ ਤਰੀਕਾਂ 8-9-10 ਫਰਵਰੀ ਦਾ ਐਲਾਨ ਕੀਤਾ ਗਿਆ ਜਿਸ ’ਚ ਕੱਬਡੀ, ਵਾਲੀਬਾਲ, ਫੁੱਟਬਾਲ ਮੁਕਾਬਲੇ ਦੇਖਣਯੋਗ ਹੋਣਗੇ । ਇਸ ਸਮੇਂ ਖੇਡ ਪ੍ਰਮੋਟਰ ਸਰਪੰਚ ਰਣਯੋਧ ਸਿੰਘ ਜੱਗਾ ਨੇ ਸੰਬੋਧਨ ਕਰਿਦਆਂ ਕਿਹਾ ਕਿ ਬੇਟ ਇਲਾਕੇ ਦੇ ਟੂਰਨਾਮੈਂਟ ’ਚ ਕਬੱਡੀ ਓਪਨ ਦੇ ਫਸਵੇਂ ਮੁਕਾਬਲੇ ਹੋਣਗੇ।
ਸਰਕਾਰੀ ਸਕੂਲ ਵੱਲੋਂ ਦਾਖਲਾ ਜਾਗਰੂਕਤਾ ਰੈਲੀ ਆਯੋਜਿਤ
NEXT STORY