ਲੁਧਿਆਣਾ (ਹਿਤੇਸ਼) : ਪੰਜਾਬ ਸਰਕਾਰ ਵਲੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ’ਤੇ ਵਿਆਜ-ਪੈਨਲਟੀ ’ਤੇ ਜੋ ਛੋਟ ਦਿੱਤੀ ਗਈ ਹੈ, ਉਸ ਦੇ ਤਹਿਤ 10 ਦਿਨ ਬਾਅਦ ਪੂਰੀ ਮੁਆਫ਼ੀ ਨਹੀਂ ਮਿਲੇਗੀ ਕਿਉਂਕਿ ਇਸ ਸਬੰਧ ’ਚ ਮਈ ਦੌਰਾਨ ਲੋਕਲ ਬਾਡੀ ਵਿਭਾਗ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਵਨ ਟਾਈਮ ਸੈਟਲਮੈਂਟ ਪਾਲਿਸੀ ਦੀ ਡੈੱਡਲਾਈਨ 31 ਜੁਲਾਈ ਨੂੰ ਖ਼ਤਮ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 9500 ਪਰਿਵਾਰਾਂ ਲਈ ਖ਼ਤਰੇ ਦੀ ਘੰਟੀ! ਰਾਸ਼ਨ ਡਿਪੂਆਂ ਨੂੰ ਲੈ ਕੇ...
ਭਾਵੇਂ ਇਸ ਤੋਂ ਬਾਅਦ 3 ਮਹੀਨਿਆਂ ਤੱਕ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲੇ ਲੋਕਾਂ ਨੂੰ 18 ਫ਼ੀਸਦੀ ਵਿਆਜ ਅਤੇ 20 ਫ਼ੀਸਦੀ ਪੈਨਲਟੀ ’ਤੇ ਅੱਧੀ ਮੁਆਫ਼ੀ ਹੀ ਮਿਲੇਗੀ ਪਰ ਇਸ ਦੇ ਨਾਲ ਇਕਮੁਸ਼ਤ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਸ਼ਰਤ ਲਾਗੂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਅਧਿਆਪਕਾਂ ਦੇ ਡਰੈੱਸ ਕੋਡ ਨੂੰ ਲੈ ਕੇ ਨਵੇਂ ਹੁਕਮ ਜਾਰੀ, ਵਿਭਾਗ ਨੇ ਲਿਆ ਅਹਿਮ ਫ਼ੈਸਲਾ
ਨਗਰ ਨਿਗਮ ਨੂੰ ਮਿਲਿਆ 4 ਕਰੋੜ ਪੈਂਡਿੰਗ ਰੀਵਿਊ
ਸਰਕਾਰ ਵਲੋਂ ਲਾਗੂ ਕੀਤੀ ਗਈ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ’ਤੇ ਵਿਆਜ-ਪੈਨਲਟੀ ਦੀ ਮੁਆਫ਼ੀ ਦੇਣ ਸਬੰਧੀ ਫ਼ੈਸਲੇ ਨੂੰ ਹਲਕਾ ਪੱਛਮੀ ਦੀ ਉਪ ਚੋਣ ’ਚ ਸਿਆਸੀ ਲਾਭ ਲੈਣ ਦੇ ਨਜ਼ਰੀਏ ਨਾਲ ਦੇਖਿਆ ਗਿਆ ਸੀ ਪਰ ਇਸ ਯੋਜਨਾ ਦੌਰਾਨ ਨਗਰ ਨਿਗਮ ਨੂੰ ਬੈਠੇ ਬਿਠਾਏ 4 ਕਰੋੜ ਦਾ ਪੈਂਡਿੰਗ ਰੀਵਿਊ ਮਿਲ ਗਿਆ ਹੈ। ਇਸ ਵਿਚ 2200 ਇਸ ਤਰ੍ਹਾਂ ਦੇ ਲੋਕਾਂ ਵਲੋਂ ਰਿਟਰਨ ਦਾਖ਼ਲ ਕੀਤੀ ਗਈ ਹੈ, ਜਿਨ੍ਹਾਂ ਨੇ 2013 ਤੋਂ ਲੈ ਕੇ ਹੁਣ ਤੱਕ ਇਕ ਵਾਰ ਵੀ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕੀਤਾ ਗਿਆ ਸੀ। ਜਦਕਿ ਇਸ ਪੀਰੀਅਡ ਦੌਰਾਨ ਕੁੱਲ ਜਮ੍ਹਾਂ ਹੋਈ ਬਕਾਇਆ ਪ੍ਰਾਪਰਟੀ ਟੈਕਸ ਦੀ ਰਿਟਰਨ ਦਾ ਅੰਕੜਾ 40 ਹਜ਼ਾਰ ਦੱਸਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ੀਲੀਆਂ ਗੋਲ਼ੀਆਂ ਸਣੇ ਗ੍ਰਿਫ਼ਤਾਰ ਕੀਤੇ 2 ਸਕੇ ਭਰਾਵਾਂ ਸਮੇਤ 3 ਨੌਜਵਾਨ ਨਿਕਲੇ ਲੁਟੇਰੇ, ਕਬੂਲੀਆਂ ਕਈ ਵਾਰਦਾਤਾਂ
NEXT STORY