ਲੁਧਿਆਣਾ (ਜ.ਬ.)-ਅੰਨ ਜਲ ਸੇਵਾ ਟਰੱਸਟ ਵਲੋਂ ਸਥਾਨਕ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਿਭਾਗ ’ਚ ਨਵ-ਜੰਮੀਆਂ ਧੀਆਂ ਦੀ ਲੋਹਡ਼ੀ ਮਨਾਈ ਗਈ। ਇਸ ‘ਬੇਟੀ ਬਚਾਓ, ਬੇਟੀ ਪਡ਼੍ਹਾਓ’ ਪ੍ਰੋਗਰਾਮ ’ਚ ਬਤੌਰ ਮੁੱਖ ਮਹਿਮਾਨ ਡਾ. ਪਰਵਿੰਦਰਪਾਲ ਸਿੰਘ ਸਿੱਧੂ ਸਿਵਲ ਸਰਜਨ, ਡਾ. ਗੀਤਾ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ, ਵਰਿਆਮ ਸਿੰਘ ਏ. ਸੀ. ਪੀ. ਸੈਂਟਰਲ, ਡਾ. ਐੱਸ. ਪੀ. ਸਿੰਘ, ਡਾ. ਜਸਵੀਰ ਸਿੰਘ ਸੱਲ੍ਹਣ, ਡਾ. ਸੀਮਾ ਜੈਨ, ਡਾ. ਆਸ਼ੀਸ਼ ਚਾਵਲਾ, ਡਾ. ਰੁਚੀ, ਲਵੀ ਕਲਿਆਣ ਮੈਟਰਨਿਟੀ ਸਟਾਫ ਨੇ ਸੰਬੋਧਨ ਕੀਤਾ। ਡਾ. ਸਿੱਧੂ ਨੇ ਟਰੱਸਟ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਟਰੱਸਟ ਲੰਮੇ ਸਮੇਂ ਤੋਂ ਸਿਹਤ ਤੇ ਪਰਿਵਾਰ ਭਲਾਈ ਦੇ ਕਾਰਜਾਂ ’ਚ ਵਧ-ਚਡ਼੍ਹ ਕੇ ਸਹਿਯੋਗ ਦਿੰਦਾ ਹੈ ਤੇ ਭਰੂਣ ਹੱਤਿਆ, ਨਸ਼ੇ ਖੋਰੀ ਵਿਰੋਧੀ ਤੇ ਹੋਰ ਸਮਾਜਿਕ ਕੁਰੀਤੀਆਂ ਖਿਲਾਫ ਆਯੋਜਨ ਕਰਦਾ ਰਹਿੰਦਾ ਹਨ। ਉਨ੍ਹਾਂ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਸਮਾਜ ਸੇਵਾ ’ਚ ਵਧ-ਚਡ਼੍ਹ ਕੇ ਭਾਗ ਲੈਣ। ਇਸ ਮੌਕੇ ਸਿਵਲ ਹਸਪਤਾਲ ਦੇ ਸਟਾਫ ਨਰਸਿੰਗ ਸਟੂਡੈਂਟਸ ਤੇ ਟਰੱਸਟ ਦੇ ਅਹੁਦੇਦਾਰਾਂ ਨੇ ‘ਸੁੰਦਰ ਮੁੰਦਰੀਏ’ ਗੀਤ ਗਾਇਆ ਤੇ ਲੋਹਡ਼ੀ ਬਾਲੀ ਗਈ। 25 ਨਵ-ਜੰਮੀਆਂ ਬੱਚੀਆਂ ਨੂੰ ਗਰਮ ਕੱਪਡ਼ੇ, ਮੂੰਗਫ਼ਲੀ, ਗੱਚਕ, ਰਿਓਡ਼ੀਆਂ, ਮਠਿਆਈ, ਲੱਡੂ ਆਦਿ ਵੰਡ ਕੇ ਹਸਪਤਾਲ ’ਚ ਦਾਖਲ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਭੋਜਨ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਊਸ਼ਾ ਸਰੋਏ, ਰਾਮਜੀ ਦਾਸ ਸਰੋਏ, ਸੰਜੀਵ ਜੈਨ ਪਰਮਜੀਤ ਰਾਣਾ ਇੰਸਪੈਕਟਰ ਇੰਚਾਰਜ ਸਾਂਝ ਕੇਂਦਰ ਕੇਂਦਰੀ, ਸ਼ੈਲੀ ਟੱਕਰ, ਪ੍ਰਤਿਭਾ, ਬਬਲੀ, ਗੁਰਪ੍ਰੀਤ ਕੈਰੋਂ, ਜਜਪ੍ਰੀਤ ਸਿੰਘ, ਰਿਸ਼ੀ ਸਰੋਏ ਆਦਿ ਹਾਜ਼ਰ ਸਨ।
ਸਵ. ਰਣਜੀਤ ਕੌਰ ਸਿੱਧੂ ਨੂੰ ਸ਼ਰਧਾਂਜਲੀ ਭੇਟ
NEXT STORY