ਲੁਧਿਆਣਾ (ਜ. ਬ.)-ਇਕ ਪਾਸੇ ਜਿੱਥੇ ਸਰਕਾਰਾਂ ਵਲੋਂ ਖੇਡਾਂ ਤੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਦੇ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ, ਉਥੇ ਆਪਣੀ ਖੇਡ ਤੇ ਪ੍ਰਤਿਭਾ ਨਾਲ ਅੱਗੇ ਵਧਣ ਦੀ ਚਾਹ ਰੱਖਣ ਵਾਲੇ ਹੋਣਹਾਰ ਖਿਡਾਰੀ ਦੇਸ਼ ਤੇ ਸੂਬੇ ਦਾ ਨਾਂ ਰੌਸ਼ਨ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਦੇ। ਅਜਿਹੀ ਹੀ ਇਕ ਹੋਣਹਾਰ ਤੇ ਅਗਾਂਹਵਧੂ ਖਿਡਾਰੀ ਹੈ ਲੁਧਿਆਣਾ ਦੀ ਥ੍ਰੋ-ਬਾਲ ਖਿਡਾਰਨ ਪੰਕਜ ਸੈਣੀ, ਜਿਸ ਨੇ ਮਲੇਸ਼ੀਆ ਦੇ ਕੁਆਲਾਲੰਪੁਰ ’ਚ ਹੋਏ ਏਸ਼ੀਅਨ ਥ੍ਰੋ-ਬਾਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਦੀ ਟੀਮ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਾਇਆ, ਜਿਸ ਦੇ ਬਾਅਦ ਵੀ ਕੁਝ ਕਾਰਨਾਂ ਕਾਰਨ ਭਾਰਤ ਦੀ ਟੀਮ ਨੂੰ ਦੂਜੇ ਨੰਬਰ ’ਤੇ ਸਬਰ ਕਰਨਾ ਪਿਆ।
ਲੁਧਿਆਣਾ ਦੇ ਡੀ. ਡੀ. ਜੈਨ ਕਾਲਜ ਦੀ ਹੋਣਹਾਰ ਵਿਦਿਆਰਥਣ ਪੰਕਜ ਸੈਣੀ ਨੇ 26 ਤੋਂ 28 ਅਕਤੂਬਰ ਤੱਕ ਹੋਏ ਏਸ਼ੀਅਨ ਥ੍ਰੋ-ਬਾਲ ਮੁਕਾਬਲਿਆਂ ਦੌਰਾਨ ਸਿਰਫ 5 ਪੁਆਇੰਟਸ ਨਾਲ ਪਿੱਛੇ ਰਹਿਣ ਦੇ ਬਾਵਜੂਦ ਵੀ ਆਪਣੀ ਖੇਡ ਦਾ ਲੋਹਾ ਮਨਵਾਉਂਦੇ ਹੋਏ ਭਾਰਤ ਦੀ ਟੀਮ ਨੂੰ ਦੂਸਰੇ ਨੰਬਰ ’ਤੇ ਲਿਆਉਣ ਅਤੇ ਘੱਟ ਤੋਂ ਘੱਟ ਮਾਰਜਨ ਨਾਲ ਪਿੱਛੇ ਰਹਿਣ ’ਚ ਵੱਡੀ ਭੂਮਿਕਾ ਨਿਭਾਈ। ਬੰਗਲਾਦੇਸ਼ ਦੀ ਟੀਮ ਨਾਲ ਹੋਏ ਫਾਈਨਲ ਮੁਕਾਬਲੇ ’ਚ ਭਾਰਤ ਦੀ ਟੀਮ ਨੇ 5 ਪੁਆਇੰਟਸ ਨਾਲ ਮੁਕਾਬਲਾ ਗਵਾਉਂਦੇ ਹੋਏ ਦੂਸਰਾ ਸਥਾਨ ਹਾਸਲ ਕੀਤਾ। ਪੰਕਜ ਸੈਣੀ ਨੇ ਜਿੱਥੇ ਮਹਾਨਗਰ ਲੁਧਿਆਣਾ ਦਾ ਮਾਣ ਵਧਾਇਆ, ਉਥੇ ਹੀ ਪੰਜਾਬ ਨੂੰ ਵੀ ਇਕ ਵੱਖਰੀ ਪਛਾਣ ਦਿਵਾਈ। ਥ੍ਰੋ-ਬਾਲ ਦੇ ਮੁਕਾਬਿਲਆਂ ’ਚ ਪੰਕਜ ਸੈਣੀ ਨੂੰ ਕੰਸੋਲੇਸ਼ਨ ਪ੍ਰਾਈਜ਼ ਨਾਲ ਨਿਵਾਜਿਆ ਗਿਆ।
ਸ਼੍ਰੀ ਵਿਜੇ ਚੋਪਡ਼ਾ ਜੀ ਦਾ ਸ਼ਿਵਪੁਰੀ ਖੇਤਰ ’ਚ ਹੋਇਆ ਸ਼ਾਨਦਾਰ ਸਵਾਗਤ
NEXT STORY