ਲੁਧਿਆਣਾ (ਰਾਜਪਾਲ)-ਸ੍ਰੀ ਅਕਸ਼ਰ ਪੁਰਸ਼ੋਤਮ ਸਵਾਮੀ ਨਾਰਾਇਣ ਸੰਸਥਾ ਥਰੀਕੇ ਰੋਡ ਵਲੋਂ 8 ਨਵੰਬਰ ਨੂੰ ਮਨਾਏ ਜਾ ਰਹੇ ਅੰਨਕੁੱਟ ਉਤਸਵ ਦੇ ਸਬੰਧ ਵਿਚ ਸਵਾਮੀ ਨਾਰਾਇਣ ਮੰਦਰ ’ਚ ਪ੍ਰਗਟ ਗੁਰੂ ਹਰੀ ਆਨੰਦ ਸਵਾਮੀ ਜੀ ਮਹਾਰਾਜ ਦੀ ਪ੍ਰਧਾਨਗੀ ’ਚ ਮੀਟਿੰਗ ਆਯੋਜਿਤ ਕੀਤੀ ਗਈ। ਗਿਆਨੇਸ਼ਵਰ ਸਵਾਮੀ, ਨਿਤਿਆ ਸਵਰੂਪ ਸਵਾਮੀ, ਨਿਸ਼ਕਾਮ ਸਵਾਮੀ, ਵਾਸੂਦੇਵ ਸਵਾਮੀ, ਅਕਸ਼ਰ ਸਵਾਮੀ ਆਦਿ ਨੇ ਅੰਨਕੁੱਟ ਦੀ ਮਹੱਤਤਾ ’ਤੇ ਰੌਸ਼ਨੀ ਪਾਈ। ਆਨੰਦ ਸਵਾਮੀ ਮਹਾਰਾਜ ਨੇ ਕਿਹਾ ਕਿ ਅੰਨਕੁੱਟ ਉਤਸਵ ਭਗਵਾਨ ਸ੍ਰੀ ਕ੍ਰਿਸਨ ਜੀ ਦੀਆਂ ਯਾਦਾਂ ਦਾ ਦਿਵਯ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਦੇਵਰਾਜ ਇੰਦਰ ਦਾ ਅਭਿਮਾਨ ਤੋਡ਼ਣ ਲਈ ਗੋਵਰਧਨ ਲੀਲਾ ਕੀਤੀ ਸੀ। ਪਵਨ ਸ਼ਰਮਾ ਤੇ ਰਵੀ ਸ਼ਰਮਾ ਨੇ ਦੱਸਿਆ ਕਿ ਅੰਨਕੁੱਟ ਉਤਸਵ 8 ਨਵੰਬਰ ਨੂੰ ਸਵੇਰੇ 9 ਤੋਂ 1 ਵਜੇ ਤੱਕ ਮਨਾਇਆ ਜਾਵੇਗਾ। ਭਜਨ ਮੰਡਲੀਆਂ ਵਲੋਂ ਸਤਿਸੰਗ ਕੀਤਾ ਜਾਵੇਗਾ।
ਲੁਧਿਆਣਾ ’ਚ ਮੱਕੀ ਦੀ ਰੋਟੀ ਦੇ ਨਜ਼ਾਰੇ!
NEXT STORY