ਭਾਮੀਆਂ ਕਲਾਂ (ਜਗਮੀਤ) : ਇਕ ਕਲਯੁਗੀ ਚਾਚੇ ਵਲੋਂ ਆਪਣੀ ਸਕੀ ਭਤੀਜ਼ੀ ਨਾਲ ਜਬਰ-ਜ਼ਿਨਾਹ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਥਾਣਾ ਜਮਾਲਪੁਰ ਦੀ ਪੁਲਸ ਨੇ ਮੁੱਢਲੀ ਕਾਰਵਾਈ ਕਰਦੇ ਹੋਏ ਨਾਬਾਲਗ ਪੀੜਤਾ ਦੀ ਮਾਂ ਦੇ ਬਿਆਨਾਂ ’ਤੇ ਮੁਲਜ਼ਮ ਚਾਚੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ 'ਤੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕਹੀ ਇਹ ਗੱਲ
ਜਾਂਚ ਅਧਿਕਾਰੀ ਬਰਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ 12 ਸਾਲਾ ਨਾਬਾਲਗਾ ਦੀ ਮਾਂ ਨੇ ਦੱਸਿਆ ਕਿ ਬੀਤੀ 9 ਅਪ੍ਰੈਲ ਨੂੰ ਉਹ ਆਪਣੀ 12 ਸਾਲਾ ਕੁੜੀ ਨੂੰ ਆਪਣੇ ਦਿਓਰ ਮਦਨ (23) ਪੁੱਤਰ ਰਾਮ ਕੁਮਾਰ ਕੋਲ ਛੱਡ ਕੇ ਬਾਕੀ ਬੱਚਿਆਂ ਅਤੇ ਪਤੀ ਸਮੇਤ ਯੂ. ਪੀ. ਸਥਿਤ ਆਪਣੇ ਸਹੁਰੇ ਘਰ ਚਲੇ ਗਏ। ਜਦੋਂ ਉਹ ਵਾਪਸ ਪਰਤੇ ਤਾਂ ਉਸ ਦੀ ਨਾਬਾਲਗ ਕੁੜੀ ਨੇ ਰੋਂਦੇ ਹੋਏ ਆਪਣੀ ਮਾਂ ਨੂੰ ਦੱਸਿਆ ਕਿ 14 ਅਪ੍ਰੈਲ ਦੀ ਸ਼ਾਮ ਕਰੀਬ 4 ਵਜੇ ਉਸ ਦੇ ਚਾਚੇ ਮਦਨ ਨੇ ਉਸ ਨੂੰ ਡਰਾ-ਧਮਕਾ ਕੇ ਜ਼ਬਰਦਸਤੀ ਉਕਤ ਘਿਨੌਣੀ ਹਰਕਤ ਕੀਤੀ ਅਤੇ ਫਿਰ ਘਰੋਂ ਕਿਧਰੇ ਚਲਾ ਗਿਆ |
ਇਹ ਵੀ ਪੜ੍ਹੋ : ਕੇਂਦਰ ਦਾ ਨਰਸਿੰਗ ਦੇ ਵਿਦਿਆਰਥੀਆਂ ਨੂੰ ਤੋਹਫ਼ਾ, ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਜਾਂਚ ਅਧਿਕਾਰੀ ਬਰਿੰਦਰਜੀਤ ਨੇ ਦੱਸਿਆ ਕਿ ਮੁਲਜ਼ਮ ਮਦਨ ਇਕ ਫੈਕਟਰੀ ’ਚ ਕੰਮ ਕਰਦਾ ਹੈ। ਪੁਲਸ ਨੇ ਮਦਨ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਕਪੂਰਥਲਾ ਦੀ ਸ਼ਾਨ ਘੰਟਾ ਘਰ ਦੀ 120 ਸਾਲ ਪੁਰਾਣੀ ਘੜੀ ਮੁੜ ਦੱਸੇਗੀ ਟਾਈਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬਿਆਨਾ ਕਰ ਕੇ ਨਹੀਂ ਕਰਵਾਈ ਰਜਿਸਟਰੀ, ਔਰਤ ਤੇ ਉਸ ਦੇ ਪਿਤਾ ’ਤੇ ਕੇਸ ਦਰਜ
NEXT STORY