ਸੁਰ ਸਿੰਘ, (ਗੁਰਪ੍ਰੀਤ ਢਿੱਲੋਂ)- ਥਾਣਾ ਭਿੱਖੀਵਿੰਡ ਅਧੀਨ ਆਉਂਦੇ ਕਸਬਾ ਸੁਰ ਸਿੰਘ ਦੇ ਮੇਨ ਰੋਡ ਉੱਪਰ ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਨੇੜੇ ਚੱਕ ਵਾਲੇ ਮੋੜ ’ਤੇ ਅੱਜ ਸਵੇਰੇ ਕਾਰ ਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ ’ਚ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਵਰਿਆਮ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਨਾਰਲਾ ਥਾਣਾ ਖਾਲੜਾ ਵਜ਼ੋਂ ਹੋਈ ਹੈ। ਜਾਣਕਾਰੀ ਦੇ ਅਨੁਸਾਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੋ ਨੌਜਵਾਨ ਪਿੰਡ ਨਾਰਲਾ ਤੋਂ ਤਰਨਤਾਰਨ ਨੂੰ ਜਾ ਰਹੇ ਸਨ। ਜਦੋਂ ਉਹ ਉਕਤ ਸਥਾਨ ’ਤੇ ਪਹੁੰਚੇ ਤਾਂ ਭਿੱਖੀਵਿੰਡ ਤੋਂ ਅੰਮ੍ਰਿਤਸਰ ਜਾ ਰਹੀ ਕਾਰ ਨਾਲ ਟੱਕਰ ਹੋ ਗਈ, ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਦੂਜਾ ਜ਼ਖ਼ਮੀ ਹੋ ਗਿਆ। ਮੌਕੇ ’ਤੇ ਪਹੁੰਚੇ ਸੁਰ ਸਿੰਘ ਚੌਂਕੀ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ : ਸੀ. ਏ. ਸਟਾਫ ਵਲੋਂ ਲੁੱਟ-ਖੋਹ ਕਰਨ ਵਾਲੇ 12 ਵਿਅਕਤੀ ਗ੍ਰਿਫਤਾਰ
NEXT STORY