ਬਟਾਲਾ, (ਬੇਰੀ)- ਐਕਸਾਈਜ਼ ਵਿਭਾਗ ਦੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਸਰਕਲ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਵਿਚ ਲੰਗਰਵਾਲ, ਚੰਦੂਸੂਜਾ, ਅਲੀਵਾਲ ਜੱਟਾਂ, ਛਿਛਰੇਵਾਲ ਵਿਚੋਂ 400 ਲਿਟਰ ਲਾਹਣ ਬਰਾਮਦ ਕੀਤੀ ਹੈ। ਅੱਜ ਦੇ ਛਾਪੇਮਾਰੀ ਮੁਹਿੰਮ ਵਿਚ ਐਕਸਾਈਜ਼ ਸਰਕਲ ਬਟਾਲਾ ਦੇ ਇੰਸਪੈਕਟਰ ਰਮਨ ਸ਼ਰਮਾ, ਇੰਸਪੈਕਟਰ ਡੇਰਾ ਬਾਬਾ ਨਾਨਕ ਅਜੈ ਸ਼ਰਮਾ, ਇੰਸਪੈਕਟਰ ਦੀਨਾਨਗਰ ਸੁਖਬੀਰ ਸਿੰਘ ਅਤੇ ਆਬਕਾਰੀ ਪੁਲਸ ਮੁਲਾਜ਼ਮ ਰਣਜੀਤ ਸਿੰਘ ਅਤੇ ਆਬਕਾਰੀ ਪੁਲਸ ਮੁਲਾਜ਼ਮ ਰਣਜੀਤ ਸਿੰਘ, ਹਰਜੀਤ ਸਿੰਘ, ਜੋਗਿੰਦਰ ਮਸੀਹ, ਕਰਨਬੀਰ ਸਿੰਘ, ਗੁਰਮੀਤ ਸਿੰਘ ਸ਼ਾਮਲ ਸਨ ਜਿੰਨਾਂ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਦਾ ਤਾਡ਼ਨਾ ਕੀਤੀ ਕਿ ਉਹ ਨਾਜਾਇਜ਼ ਸ਼ਰਾਬ ਦੇ ਕੰਮ ਨੂੰ ਬੰਦ ਕਰ ਦੇਣ ਨਹੀਂ ਤਾਂ ਬਖਸ਼ੇ ਨਹੀਂ ਜਾਣਗੇ।
ਕੈਂਟਰ ਦੀ ਲਪੇਟ ’ਚ ਆਉਣ ਨਾਲ ਪਿਉ ਦੀ ਮੌਤ, ਪੁੱਤਰ ਜ਼ਖ਼ਮੀ
NEXT STORY