ਅੰਮ੍ਰਿਤਸਰ (ਸੰਜੀਵ)-ਕੁੱਤੇ ਨੂੰ ਲੈ ਕੇ ਹੋਏ ਲੜਾਈ ਝਗੜੇ ਵਿਚ ਹਮਲਾ ਕਰ ਕੇ ਜ਼ਖਮੀ ਕਰਨ ਅਤੇ ਚਲਾਈ ਗਈ ਗੋਲੀ ਕੁੱਤੇ ਨੂੰ ਲੱਗਣ ਦੇ ਮਾਮਲੇ ਵਿਚ ਥਾਣਾ ਸਦਰ ਦੀ ਪੁਲਸ ਨੇ ਕੰਵਰ ਪ੍ਰਤਾਪ ਸਿੰਘ ਗੁਰਾਇਆ, ਕੋਹੀਨੂਰ ਅਤੇ ਕੋਹੀਨੂਰ ਦੀ ਮਾਂ ਖਿਲਾਫ ਕੇਸ ਦਰਜ ਕੀਤਾ ਹੈ। ਅਮਿਤ ਖੰਨਾ ਨੇ ਦੱਸਿਆ ਕਿ ਉਸ ਦਾ ਪਾਲਤੂ ਕੁੱਤਾ ਗਲੀ ਵਿਚ ਖੜ੍ਹਾ ਸੀ ਅਤੇ ਉਸ ਦਾ ਪਰਿਵਾਰ ਘਰ ਵਿਚ ਮੌਜੂਦ ਸੀ, ਜਿਵੇਂ ਹੀ ਕਿਸੇ ਨੇ ਬਾਹਰਲਾ ਦਰਵਾਜ਼ਾ ਖੜਕਾਇਆ ਤਾਂ ਉਸ ਦੀ ਪਤਨੀ ਅਰਸ਼ ਖੰਨਾ ਨੇ ਦਰਵਾਜ਼ਾ ਖੋਲ੍ਹਿਆ। ਬਾਹਰ ਕੋਹਿਨੂਰ ਖੜ੍ਹੀ ਸੀ, ਜਿਸ ਦੇ ਹੱਥ ਵਿਚ ਹਾਕੀ ਫੜੀ ਹੋਈ ਸੀ। ਉਸ ਨੇ ਉਸ ਦੀ ਪਤਨੀ ਨੂੰ ਕਿਹਾ ਕਿ ਆਪਣੇ ਕੁੱਤੇ ਨੂੰ ਫੜ ਲਓ, ਉਸ ਦੀ ਪਤਨੀ ਨੇ ਜਿਵੇਂ ਹੀ ਕਿਹਾ ਕਿ ਫੜ ਲੈਂਦੇ ਹਾਂ ਤਾਂ ਕੋਹੀਨੂਰ ਨੇ ਉਸ ਦੀ ਪਤਨੀ ਅਤੇ ਬੇਟੀ ’ਤੇ ਹਾਕੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆ।
ਇਸ ਦੌਰਾਨ ਕੋਹਿਨੂਰ ਦਾ ਪਿਤਾ ਵੀ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਗਿਆ। ਬੜੀ ਮੁਸ਼ਕਲ ਨਾਲ ਉਸ ਨੂੰ ਘਰੋਂ ਬਾਹਰ ਕੱਢਿਆ ਗਿਆ, ਜਿਸ ਨੇ ਡੱਬ ਵਿਚੋਂ ਪਿਸਤੌਲ ਕੱਢ ਕੇ ਉਸ ’ਤੇ ਗੋਲੀ ਚਲਾ ਦਿੱਤੀ, ਉਸ ਨੇ ਕਿਸੇ ਤਰ੍ਹਾਂ ਪਿੱਛੇ ਹੱਟ ਕੇ ਆਪਣੀ ਜਾਨ ਬਚਾਈ ਅਤੇ ਗੋਲੀ ਸਿੱਧੀ ਜਾ ਕੇ ਉਨ੍ਹਾਂ ਦੇ ਕੁੱਤੇ ਨੂੰ ਜਾ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਇਨ੍ਹਾਂ ਵਿਚ ਮੁਲਜ਼ਮ ਉੱਥੋਂ ਫਰਾਰ ਹੋ ਗਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੰਦੀ ਹੈ।
30 ਬੋਰ ਪਿਸਤੌਲ, 6 ਜਿੰਦਾ ਰੌਂਦ ਸਮੇਤ 3 ਮੁਲਜ਼ਮ ਕਾਬੂ
NEXT STORY