ਅਜਨਾਲਾ (ਗੁਰਜੰਟ)- ਵਿਧਾਨ ਸਭਾ ਹਲਕਾ ਅਜਨਾਲਾ ਦੇ ਸਰਕਾਰੀ ਡਿਗਰੀ ਕਾਲਜ ’ਚ ਬਣੇ ਸਟਰਾਂਗ ਰੂਮ ਦਾ ਬੀਤੀ ਸ਼ਾਮ ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦੇ ਦਿਹਾਤੀ ਐੱਸ.ਐੱਸ.ਪੀ. ਦੀਪਕ ਹਿਲੋਰੀ ਵੱਲੋਂ ਆਪਣੀ ਪੂਰੀ ਟੀਮ ਤਹਿਤ ਜਾਇਜ਼ਾ ਲਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਐੱਸ.ਪੀ. ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ 10 ਮਾਰਚ ਨੂੰ ਵਿਧਾਨ ਸਭਾ ਚੋਣਾਂ ਦੀ ਹੋ ਰਹੀ ਕਾਊਂਟਿੰਗ ਨੂੰ ਲੈ ਕੇ ਐੱਸ.ਐੱਸ.ਪੀ. ਦਿਹਾਤੀ ਵੱਲੋਂ 6 ਵਿਧਾਨ ਸਭਾ ਹਲਕਿਆਂ ਦੀਆਂ ਈ.ਵੀ.ਐੱਮ. ਮਸ਼ੀਨਾਂ ਲਈ ਬਣੇ ਸਟਰਾਂਗ ਰੂਮ ਦਾ ਨਿਰੀਖਣ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: BSF ਦੇ ਜਵਾਨ ਨੇ ਸਰਵਿਸ ਕਾਰਬਾਈਨ ਨਾਲ ਕੀਤਾ 4 ਸਾਥੀਆਂ ਦਾ ਕਤਲ
ਐੱਸ.ਐੱਸ.ਪੀ. ਦਿਹਾਤੀ ਵਲੋਂ ਇਹ ਜਾਇਜ਼ਾ ਚੋਣਾਂ ਦੀ ਕਾਊਂਟਿੰਗ ਸਬੰਧੀ ਸੁਰੱਖਿਆ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ ਅਤੇ ਵੋਟਾਂ ਦੀ ਗਿਣਤੀ ਅਮਨ ਅਮਾਨ ਤਹਿਤ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਡ਼੍ਹਾਈ ਜਾ ਸਕਣ ਨੂੰ ਲੈ ਕੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ 6 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਦੌਰਾਨ ਕਾਊਂਟਿੰਗ ਕੇਂਦਰਾਂ ’ਤੇ ਸਖ਼ਤ ਪ੍ਰਬੰਧਾਂ ਨੂੰ ਲੈ ਕੇ 700 ਤੋਂ 800 ਜਵਾਨ ਤਾਇਨਾਤ ਕੀਤੇ ਜਾ ਰਹੇ ਹਨ ਤਾਂ ਜੋ ਵੋਟਾਂ ਦੀ ਗਿਣਤੀ ਦੌਰਾਨ ਲੋਕਾਂ ਨੂੰ ਪਾਰਕਿੰਗ ਸਮੇਤ ਹਰ ਤਰ੍ਹਾਂ ਦੀ ਸੁਰੱਖਿਆ ਮੁਹੱਈਆ ਕਰਵਾਈ ਜਾ ਸਕੇ। ਇਸ ਮੌਕੇ ਸਬ ਡਵੀਜ਼ਨ ਅਜਨਾਲਾ ਦੇ ਡੀ.ਐੱਸ. ਪੀ ਜਸਬੀਰ ਸਿੰਘ, ਇੰਸਪੈਕਟਰ ਹਰਸੰਦੀਪ ਸਿੰਘ ਸੰਧੂ, ਐੱਸ.ਐੱਚ.ਓ. ਉਂਕਾਰ ਸਿੰਘ ਆਦਿ ਪੁਲਸ ਮੁਲਾਜ਼ਮ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵੱਡੀ ਵਾਰਦਾਤ: ਕਲਯੁਗੀ ਪਿਓ ਨੇ 5 ਮਹੀਨੇ ਦੀ ਧੀ ਨੂੰ ਜ਼ੋਰ ਨਾਲ ਜ਼ਮੀਨ 'ਤੇ ਸੁੱਟ ਕੇ ਕੀਤਾ ਕਤਲ
MBBS ਦੀ ਪੜ੍ਹਾਈ ਕਰਨ ਯੁਕ੍ਰੇਨ ਗਿਆ ਗਗਨਦੀਪ ਅੱਜ ਪੁੱਜਾ ਅਜਨਾਲਾ, ਦੱਸੇ ਉਥੋਂ ਦੇ ਦਰਦਨਾਕ ਹਾਲਾਤ
NEXT STORY