ਅੰਮ੍ਰਿਤਸਰ (ਸੁਮਿਤ ਖੰਨਾ) - ਰਿਵਾਇਤੀ ਫਸਲਾਂ ਤੋਂ ਬਾਅਦ ਹੁਣ ਸਬਜ਼ੀਆਂ ਨੇ ਕਿਸਾਨਾਂ ਨੂੰ ਬੇਹਾਲ ਕੀਤਾ ਹੋਇਆ ਹੈ। ਮੰਡੀ 'ਚ ਸਬਜ਼ੀਆਂ ਦਾ ਪੂਰਾ ਭਾਅ ਨਾ ਮਿਲਣ 'ਤੇ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਹਾਲਾਤ ਇਹ ਬਣ ਗਏ ਹਨ ਕਿ ਕਿਸਾਨ ਨੂੰ ਫਸਲਾਂ ਦੀ ਲਾਗਤ ਵੀ ਪੱਲੇ ਨਹੀਂ ਪੈ ਰਹੀ। ਉਨ੍ਹਾਂ ਨੂੰ ਮੁਨਾਫਾ ਮਿਲਣਾ ਤਾਂ ਬਹੁਤ ਦੂਰ ਦੀ ਗੱਲ ਹੈ, ਸਬਜ਼ੀ ਵਪਾਰੀ ਵੀ ਇਸ ਮੰਦੀ ਦੀ ਮਾਰ ਤੋਂ ਨਹੀਂ ਬਚੇ।
ਇਸ ਮੌਕੇ ਕਿਸਾਨ ਨੇ ਕਿਹਾ ਕਿ ਪਾਕਿਸਤਾਨ ਅਤੇ ਹੋਰ ਦੂਜੇ ਦੇਸ਼ਾਂ 'ਚ ਫਸਲਾਂ ਦੀ ਸਪਲਾਈ ਬੰਦ ਜਾਂ ਨਾਂਮਾਤਰ ਹੋਣ ਕਰਕੇ ਉਨ੍ਹਾਂ ਨੂੰ ਇਹ ਦਿਨ ਵੇਖਣੇ ਪੈ ਰਹੇ ਹਨ। ਦੱਸ ਦੇਈਏ ਕਿ ਇਸ ਸਮੇਂ ਲੋੜ ਹੈ ਸਰਕਾਰ ਨੂੰ ਕਿਸਾਨਾਂ ਦੀ ਸਾਰ ਲੈਣ ਦੀ ਅਤੇ ਸਬਜ਼ੀਆਂ ਨੂੰ ਲੈ ਕੇ ਕੋਈ ਠੋਸ ਨੀਤੀ ਬਣਾਉਣ ਦੀ ਤਾਂ ਜੋ ਲਗਾਤਾਰ ਨਿਘਾਰ ਵੱਲ ਜਾ ਰਹੇ ਕਿਸਾਨਾਂ ਦੀ ਆਰਥਿਕ ਹਾਲਤ 'ਚ ਕੁਝ ਸੁਧਾਰ ਆ ਸਕੇ।
ਇਸ ਵਾਰ ਬਿਨਾਂ ਪੱਗੜੀ ਦੇ ਪੰਜਾਬੋਂ ਪਰਤੇ ਮੋਦੀ
NEXT STORY