ਬਟਾਲਾ (ਬੇਰੀ) : ਸਹਾਇਕ ਮੁਨਸ਼ੀ ਦੀ ਵਰਦੀ ਪਾੜਨ ਅਤੇ ਧਮਕੀਆਂ ਦੇਣ ਵਾਲੇ 4 ਨੌਜਵਾਨਾਂ ਵਿਰੁੱਧ ਸਿਟੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਸਹਾਇਕ ਮੁਨਸ਼ੀ ਮਨਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਬਟਾਲਾ ਨੇ ਲਿਖਵਾਇਆ ਕਿ ਉਹ ਬਤੌਰ ਸਹਾਇਕ ਮੁਨਸ਼ੀ ਥਾਣਾ ਸਿਟੀ 'ਚ ਤਾਇਨਾਤ ਹੈ ਅਤੇ ਬੀਤੀ 17 ਸਤੰਬਰ ਦੀ ਰਾਤ ਸਾਢੇ 9 ਵਜੇ ਉਹ ਆਪਣੀ ਡਿਊਟੀ 'ਤੇ ਥਾਣੇ ਜਾ ਰਿਹਾ ਸੀ। ਜਦੋਂ ਉਹ ਸ਼ਾਸਤਰੀ ਨਗਰ ਸਥਿਤ ਅਮਰ ਬੇਕਰੀ ਕੋਲ ਪਹੁੰਚਿਆ ਤਾਂ ਇਕ ਗੱਡੀ ਨੰ. ਪੀ. ਬੀ-22ਕੇ-5459 ਜਿਸ 'ਚ 4 ਨੌਜਵਾਨ ਸਵਾਰ ਸਨ, ਨੇ ਉਸਦੇ ਮੋਟਰਸਾਈਕਲ ਦੇ ਅੱਗੇ ਕਾਰ ਖੜ੍ਹੀ ਕਰ ਦਿੱਤੀ ਅਤੇ ਗੱਡੀ 'ਚੋਂ ਬਾਹਰ ਆ ਕੇ ਸਬੰਧਤ ਨੌਜਵਾਨ ਇਹ ਕਹਿੰਦੇ ਹੋਏ ਉਸਦੇ ਗਲ ਪੈ ਗਏ ਕਿ ਇਹ ਸਾਨੂੰ ਨਾਕੇ 'ਤੇ ਰੋਕਦਾ ਹੈ, ਇਸ ਨੂੰ ਦੱਸ ਦਿਓ, ਜਿਸ 'ਤੇ ਸਬੰਧਤ ਨੌਜਵਾਨਾਂ ਨੇ ਜਿਥੇ ਉਸਦੀ ਵਰਦੀ ਪਾੜ ਦਿੱਤੀ, ਉਥੇ ਨਾਲ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਉਕਤ ਮਾਮਲੇ ਸਬੰਧੀ ਪੁਲਸ ਨੇ ਥਾਣਾ ਸਿਟੀ ਵਿਚ ਕਾਰਵਾਈ ਕਰਦਿਆਂ ਸਬੰਧਤ ਨੌਜਵਾਨਾਂ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।
ਆਖਰ ! ਕਿਉਂ ਮੌਤ ਮੰਗ ਰਿਹਾ ਹੈ ਅੰਮ੍ਰਿਤਸਰ ਦਾ ਇਹ ਪਰਿਵਾਰ (ਵੀਡੀਓ)
NEXT STORY