ਅੰਮ੍ਰਿਤਸਰ : ਅੰਮ੍ਰਿਤਸਰ ਦੇ ਮਹਿਤਾ ਅਧੀਨ ਇਲਾਕੇ ਵਿਚ ਦਿਨ-ਦਿਹਾੜੇ 28 ਸਾਲਾ ਨੌਜਵਾਨ ਜੁਗਰਾਜ ਸਿੰਘ ਉਰਫ਼ ਤੋਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜੁਗਰਾਜ ਸਿੰਘ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਸ਼ਾਮਲ ਸ਼ੂਟਰਾਂ ਵਿਚੋਂ ਇੱਕ ਜਗਰੂਪ ਰੂਪਾ ਦਾ ਭਰਾ ਸੀ। ਹਮਲਾਵਰਾਂ ਨੇ ਇਸ ਘਟਨਾ ਨੂੰ ਦਿਨ-ਦਿਹਾੜੇ ਅੰਜਾਮ ਦਿੱਤਾ, ਜੋ ਕਿ ਨੇੜਲੇ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਰਿਕਾਰਡ ਹੋ ਗਿਆ। ਪੁਲਸ ਅਨੁਸਾਰ, ਮਹਿਤਾ ਥਾਣੇ ਅਧੀਨ ਆਉਂਦੇ ਪਿੰਡ ਚੰਨਣਕੇ ਵਿਚ ਤਿੰਨ ਅਣਪਛਾਤੇ ਨੌਜਵਾਨਾਂ ਨੇ ਜੁਗਰਾਜ ਸਿੰਘ 'ਤੇ ਗੋਲੀਬਾਰੀ ਕੀਤੀ। ਤਿੰਨੇ ਬਦਮਾਸ਼ ਇਕ ਮੋਟਰਸਾਈਕਲ 'ਤੇ ਆਏ ਸਨ। ਉਨ੍ਹਾਂ ਨੇ ਜੁਗਰਾਜ ਸਿੰਘ 'ਤੇ ਬਹੁਤ ਨੇੜਿਓਂ ਗੋਲੀਬਾਰੀ ਕੀਤੀ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਜਾਰੀ ਕਰ 'ਤਾ ਅਲਰਟ, ਭੁੱਲ ਕੇ ਵੀ ਨਾ ਕਰ ਬੈਠਿਓ ਇਹ ਗ਼ਲਤੀ
ਸੋਸ਼ਲ ਮੀਡੀਆ 'ਤੇ ਲਈ ਜ਼ਿੰਮੇਵਾਰੀ
ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ 'ਤੇ ਕਥਿਤ ਪੋਸਟ ਰਾਹੀਂ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਹੈ। ਕਤਲ ਦਾ ਕਾਰਨ ਜੱਗੂ ਭਗਵਾਨਪੁਰੀਆ ਦਾ ਸਮਰਥਨ ਕਰਨਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਵਿਚ ਇਕ ਚਿਤਾਵਨੀ ਵੀ ਦਿੱਤੀ ਗਈ ਹੈ, ਜਿਸ ਵਿਚ ਹੋਰਾਂ ਨੂੰ ਵੀ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਲਿਖਿਆ ਕਿ ਸਾਡਾ ਧਿਆਨ ਸਾਰਿਆਂ 'ਤੇ ਹੈ।' ਹਾਲਾਂਕਿ ਅਸੀਂ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦੇ। ਪੋਸਟ ਵਿਚ ਹੋਰ ਲਿਖਿਆ ਕਿ ਮੈਂ, ਡੋਨੀ ਬਲ, ਮੁਹੱਬਤ ਰੰਧਾਵਾ ਅਤੇ ਕੌਸ਼ਲ ਚੌਧਰੀ ਚੰਨਣਕੇ ਪਿੰਡ ਵਿਚ ਜੁਗਰਾਜ ਸਿੰਘ ਉਰਫ਼ ਤੋਤਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ। ਅੱਗੇ ਲਿਖਿਆ ਕਿ ਉਸਨੇ (ਜੁਗਰਾਜ ਸਿੰਘ) ਜੱਗੂ ਭਗਵਾਨਪੁਰੀਆ ਦੇ ਕਹਿਣ 'ਤੇ ਸਾਡੇ ਭਰਾ ਗੋਰ ਬਰਿਆੜ ਦੇ ਕਤਲ ਦੀ ਰੇਕੀ ਕੀਤੀ ਸੀ ਅਤੇ ਜੱਗੂ ਦੇ ਕਹਿਣ 'ਤੇ ਸਾਡੇ ਭਰਾਵਾਂ ਵਿਰੁੱਧ ਪ੍ਰਧਾਨਗੀ ਕਰਵਾਈ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਖੁਦ ਕੀਤਾ ਐਲਾਨ
ਕੀ ਕਿਹਾ ਪੁਲਸ ਨੇ
ਇਸ ਮਾਮਲੇ ਵਿਚ ਮਹਿਤਾ ਥਾਣੇ ਦੇ ਏਐੱਸਆਈ ਬਲਕਾਰ ਸਿੰਘ ਦਾ ਕਹਿਣਾ ਹੈ ਕਿ ਇਹ ਮਾਮਲਾ ਨਿੱਜੀ ਰੰਜਿਸ਼ ਦਾ ਜਾਪਦਾ ਹੈ। ਸੀਸੀਟੀਵੀ ਫੁਟੇਜ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ 'ਤੇ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰਾਂ ਦੀ ਭਾਲ ਲਈ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ, ਪੌਂਗ ਡੈਮ 'ਚ ਪਾਣੀ ਵਧਿਆ, ਇਨ੍ਹਾਂ ਇਲਾਕਿਆਂ ਨੂੰ ਤਿਆਰ ਰਹਿਣ ਦੀ ਹਦਾਇਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੁੰਡੇ ਨੇ ਲਾਈਵ ਵੀਡੀਓ ਬਣਾ ਕੇ ਰੇਲ ਗੱਡੀ ਅੱਗੇ ਮਾਰ 'ਤੀ ਛਾਲ, ਦੇਖ ਖੜ੍ਹੇ ਹੋ ਗਏ ਰੌਂਗਟੇ
NEXT STORY