ਬਟਾਲਾ (ਬੇਰੀ, ਸਾਹਿਲ, ਯੋਗੀ) : ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜ਼ਿਲੇ ਦੇ ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਮੁਸਤੈਦੀ ਦਿਖਾਉਂਦਿਆਂ 23 ਗ੍ਰਾਮ ਹੈਰੋਇਨ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਥਾਣਾ ਸੇਖਵਾਂ ਦੇ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਨਹਿਰ ਠੱਕਰ ਸੰਧੂ ਦੇ ਪੁਲ ਕੋਲੋਂ ਨਵਰਾਜ ਸਿੰਘ ਵਾਸੀ ਬੁੱਟਰ ਕਲਾਂ ਨੂੰ 3 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 4 ਗ੍ਰਨੇਡ ਤੇ ਹਥਿਆਰਾਂ ਸਮੇਤ ਵਿਅਕਤੀ ਗ੍ਰਿਫ਼ਤਾਰ, ਮਾਡਿਊਲ ਦੇ ਹੋਰ ਮੈਂਬਰਾਂ ਦੀ ਜਾਂਚ ਜਾਰੀ
ਇਸੇ ਤਰ੍ਹਾਂ ਥਾਣਾ ਸਿਟੀ ਦੇ ਏ. ਐੱਸ. ਆਈ. ਸਤਨਾਮ ਸਿੰਘ ਨੇ ਪੁਲਸ ਪਾਰਟੀ ਸਮੇਤ ਬੈਂਕ ਕਾਲੋਨੀ ਤੋਂ ਹਰਮਨਦੀਪ ਸਿੰਘ ਵਾਸੀ ਜੈਤੋਸਰਜਾ ਨੂੰ 3 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਥਾਣਾ ਕੋਟਲੀ ਸੂਰਤ ਮੱਲੀ ਦੇ ਏ.ਐੱਸ.ਆਈ. ਅਮਰੀਕ ਸਿੰਘ ਨੇ ਪੀ.ਐੱਚ.ਸੀ. ਹਸਪਤਾਲ ਧਿਆਨਪੁਰ ਮੋੜ ਤੋਂ ਰਾਜਬੀਰ ਸਿੰਘ ਵਾਸੀ ਢਿੱਲਵਾਂ ਨੂੰ 3 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਉਧਰ, ਥਾਣਾ ਸਿਵਲ ਲਾਈਨ ਦੇ ਏ.ਐੱਸ.ਆਈ. ਲਖਬੀਰ ਸਿੰਘ ਨੇ ਚੀਮਾ ਗੈਸ ਏਜੰਸੀ ਰੋਡ ਤੋਂ ਕਰਮਜੀਤ ਸਿੰਘ ਵਾਸੀ ਬਟਾਲਾ ਨੂੰ 7.6 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਵਿਚ ਬੰਦਾ ਭੁੱਲ ਗਿਆ ਪੌਂਡਾਂ ਨਾਲ ਭਰਿਆ ਬੈਗ, ਫਿਰ ਸੇਵਾਦਾਰ ਨੇ ਇੰਝ ਵਿਖਾਈ ਇਮਾਨਦਾਰੀ
ਥਾਣਾ ਕਾਦੀਆਂ ਦੇ ਏ. ਐੱਸ.ਆਈ. ਰਛਪਾਲ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਤੋਂ ਪ੍ਰਥਮ ਖੋਸਲਾ ਵਾਸੀ ਕਾਦੀਆਂ ਨੂੰ 7 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ, ਜਿਸ ਦੀ ਪੁੱਛਗਿੱਛ ਦੇ ਆਧਾਰ ’ਤੇ ਇਕ ਹੋਰ ਮੁਲਜ਼ਮ ਬਲਬੀਰ ਸਿੰਘ ਵਾਸੀ ਕੋਟ ਟੋਡਰ ਮੱਲ ਨੂੰ ਵੀ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਨਾਲ ਭੁੰਨ'ਤਾ ਕਾਰ 'ਚ ਬੈਠਾ ਵਿਅਕਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਜਬਰ-ਜ਼ਿਨਾਹ ਕਰਨ ਵਾਲੇ ਦੋਸ਼ੀ ਨੂੰ 20 ਸਾਲ ਦੀ ਸਖ਼ਤ ਕੈਦ
NEXT STORY