ਗੈਜੇਟ ਡੈਸਕ : ਦੇਸ਼ ਭਰ ਵਿੱਚ ਟੋਲ ਸਿਸਟਮ ਨੂੰ ਵਧੇਰੇ ਪਾਰਦਰਸ਼ੀ ਤੇ ਮਜ਼ਬੂਤ ਬਣਾਉਣ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਇੱਕ ਵੱਡਾ ਕਦਮ ਚੁੱਕਿਆ ਹੈ। NHAI ਨੇ 15 ਅਪ੍ਰੈਲ ਨੂੰ ਸਾਰੇ FASTag ਜਾਰੀ ਕਰਨ ਵਾਲੇ ਬੈਂਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਵੱਲੋਂ ਜਾਰੀ ਕੀਤੇ ਗਏ ਸਾਰੇ FASTag ਦੇ ਵਾਹਨ ਰਜਿਸਟ੍ਰੇਸ਼ਨ ਨੰਬਰ (VRN) ਦੀ ਤੁਰੰਤ ਜਾਂਚ ਅਤੇ ਪੁਸ਼ਟੀ ਕਰਨ। ਜੇਕਰ ਕਿਸੇ FASTag ਵਿੱਚ ਗਲਤ ਜਾਂ ਮੇਲ ਨਾ ਖਾਂਦਾ ਨੰਬਰ ਪਾਇਆ ਜਾਂਦਾ ਹੈ, ਤਾਂ ਉਸ ਨੂੰ ਤੁਰੰਤ ਬਲੈਕਲਿਸਟ ਕਰ ਦਿੱਤਾ ਜਾਵੇਗਾ।
ਕਿਉਂ ਲਿਆ ਗਿਆ ਇਹ ਫੈਸਲਾ?
ਇਹ ਫੈਸਲਾ ਉਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਲਿਆ ਗਿਆ ਹੈ, ਜਿੱਥੇ ਟੋਲ ਪਲਾਜ਼ਾ 'ਤੇ FASTag ਰੀਡਰ ਵਿੱਚ ਵਾਹਨ ਦਾ ਨੰਬਰ ਅਤੇ ਗੱਡੀ ਦੀ ਨੰਬਰ ਪਲੇਟ 'ਤੇ ਲਿਖਿਆ ਨੰਬਰ ਆਪਸ ਵਿੱਚ ਮੇਲ ਨਹੀਂ ਖਾ ਰਹੇ ਸਨ। ਅਜਿਹੀਆਂ ਗਲਤੀਆਂ ਨਾਲ ਨਾ ਸਿਰਫ ਨਿਯਮਾਂ ਦੀ ਉਲੰਘਣਾ ਹੁੰਦੀ ਹੈ, ਬਲਕਿ ਸਰਕਾਰ ਦੇ ਮਾਲੀਏ ਨੂੰ ਵੀ ਨੁਕਸਾਨ ਪਹੁੰਚਦਾ ਹੈ।
ਪੁਰਾਣੇ FASTag ਬਣੇ ਸਮੱਸਿਆ ਦਾ ਕਾਰਨ
NHAI ਅਨੁਸਾਰ, ਇਹ ਸਮੱਸਿਆ ਜ਼ਿਆਦਾਤਰ ਉਨ੍ਹਾਂ ਪੁਰਾਣੇ FASTag ਵਿੱਚ ਆ ਰਹੀ ਹੈ ਜੋ ਉਸ ਸਮੇਂ ਜਾਰੀ ਕੀਤੇ ਗਏ ਸਨ, ਜਦੋਂ ਸਿਸਟਮ ਪੂਰੀ ਤਰ੍ਹਾਂ VAHAN ਡਾਟਾਬੇਸ ਨਾਲ ਨਹੀਂ ਜੁੜਿਆ ਸੀ। ਉਸ ਸਮੇਂ ਵਾਹਨਾਂ ਦੀ ਜਾਣਕਾਰੀ ਮੈਨੂਅਲ ਤਰੀਕੇ ਨਾਲ ਭਰੀ ਜਾਂਦੀ ਸੀ, ਜਿਸ ਕਾਰਨ ਕਈ ਰਿਕਾਰਡਾਂ ਵਿੱਚ ਗਲਤੀਆਂ ਰਹਿ ਗਈਆਂ। ਹੁਣ ਜਦੋਂ ਸਿਸਟਮ ਡਿਜੀਟਲ ਹੋ ਗਿਆ ਹੈ, ਇਹ ਗਲਤੀਆਂ ਫੜੀਆਂ ਜਾ ਰਹੀਆਂ ਹਨ।
ਹੋ ਸਕਦੀ ਹੈ ਕਾਨੂੰਨੀ ਕਾਰਵਾਈ
ਇਹ ਕਦਮ ਇਸ ਲਈ ਵੀ ਅਹਿਮ ਹੈ ਕਿਉਂਕਿ NHAI ਆਉਣ ਵਾਲੇ ਸਮੇਂ ਵਿੱਚ ਮਲਟੀ-ਲੇਨ ਫ੍ਰੀ ਫਲੋ (MLFF) ਟੋਲਿੰਗ ਸਿਸਟਮ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿੱਥੇ ਟੋਲ ਕਲੈਕਸ਼ਨ ਪੂਰੀ ਤਰ੍ਹਾਂ ਡਿਜੀਟਲ ਹੋਵੇਗੀ। ਜੇਕਰ ਕਿਸੇ ਵਾਹਨ ਦਾ ਨੰਬਰ ਗਲਤ ਪਾਇਆ ਜਾਂਦਾ ਹੈ, ਤਾਂ ਵਾਹਨ ਮਾਲਕ ਨੂੰ ਸਿੱਧਾ ਈ-ਨੋਟਿਸ ਭੇਜਿਆ ਜਾ ਸਕਦਾ ਹੈ ਅਤੇ ਮੋਟਰ ਵਾਹਨ ਐਕਟ 1988 ਦੇ ਤਹਿਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
TCS ਕਰਮਚਾਰੀਆਂ ਨੂੰ 'ਵਰਕ ਫਰਾਮ ਹੋਮ' ਦੇ ਨਿਰਦੇਸ਼, ਧਰਮ ਪਰਿਵਰਤਨ ਤੇ ਪਰੇਸ਼ਾਨੀ ਦੇ ਦੋਸ਼ਾਂ ਮਗਰੋਂ ਲਿਆ ਫੈਸਲਾ
NEXT STORY