Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 10, 2026

    5:01:46 PM

  • madan lal jalalpur bhupesh baghel

    ਮਦਨ ਲਾਲ ਜਲਾਲਪੁਰ ਦੀ ਛੁੱਟੀ ਕਰੇਗੀ ਪੰਜਾਬ ਕਾਂਗਰਸ...

  • old notes can earn you big money keep these things in mind before dealing

    ਪੁਰਾਣੇ ਨੋਟ ਕਰਵਾ ਸਕਦੇ ਹਨ ਮੋਟੀ ਕਮਾਈ! ਡੀਲਿੰਗ...

  • drug supply gang arrested in punjab

    ਪੰਜਾਬ 'ਚ ਫੜਿਆ ਗਿਆ ਨਸ਼ਾ ਸਪਲਾਈ ਕਰਨ ਵਾਲਾ ਗਿਰੋਹ,...

  • backlog of immigration applications

    ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਅਹਿਮ ਖ਼ਬਰ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Majha News
  • Gurdaspur
  • ਝੋਨੇ ਦੀ ਬਿਜਾਈ ਮੌਕੇ ਵਧੀ ਨਹਿਰੀ ਪਾਣੀ ਵਰਤੋਂ, ਕਈ ਕਿਸਾਨਾਂ ਨੇ ਨਹੀਂ ਚਲਾਏ ਟਿਊਬਵੈੱਲ

MAJHA News Punjabi(ਮਾਝਾ)

ਝੋਨੇ ਦੀ ਬਿਜਾਈ ਮੌਕੇ ਵਧੀ ਨਹਿਰੀ ਪਾਣੀ ਵਰਤੋਂ, ਕਈ ਕਿਸਾਨਾਂ ਨੇ ਨਹੀਂ ਚਲਾਏ ਟਿਊਬਵੈੱਲ

  • Edited By Shivani Bassan,
  • Updated: 27 Jun, 2023 10:46 AM
Gurdaspur
canal water use increased during paddy sowing
  • Share
    • Facebook
    • Tumblr
    • Linkedin
    • Twitter
  • Comment

ਗੁਰਦਾਸਪੁਰ (ਹਰਮਨ)- ਧਰਤੀ ਹੇਠਲਾ ਬਚਾਉਣ ਅਤੇ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਕਰਨ ਲਈ ਪੰਜਾਬ ਸਰਕਾਰ ਵੱਲੋਂ ਇਸ ਸਾਲ ਚੁੱਕੇ ਗਏ ਸਖ਼ਤ ਅਤੇ ਸਾਰਥਿਕ ਕਦਮਾਂ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸਦੇ ਚਲਦਿਆਂ ਇਸ ਸਾਲ ਨਹਿਰੀ ਪਾਣੀ ਜ਼ਿਆਦਾਤਰ ਖੇਤਾਂ ’ਚ ਪਹੁੰਚਣ ਕਾਰਨ ਝੋਨੇ ਦੀ ਲਵਾਈ ਦਾ ਕੰਮ ਵੀ ਪਿਛਲੇ ਸਾਲ ਦੇ ਮੁਕਾਬਲੇ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਨਾਲ ਹੀ ਬਹੁਤ ਸਾਰੇ ਕਿਸਾਨ ਇਹ ਦਾਅਵਾ ਕਰ ਰਹੇ ਹਨ ਕਿ ਇਸ ਸਾਲ ਨਹਿਰੀ ਪਾਣੀ ਮਿਲਣ ਕਾਰਨ ਉਨ੍ਹਾਂ ਨੂੰ ਟਿਊਬਵੈਲਾਂ ਦੀ ਵਰਤੋਂ ਬਹੁਤ ਘੱਟ ਕਰਨੀ ਪਈ ਹੈ।

ਦੂਜੇ ਪਾਸੇ ਅਜੇ ਵੀ ਪੰਜਾਬ ਅੰਦਰ ਜੇਕਰ ਨਹਿਰੀ ਪਾਣੀ ਦੀ ਸਥਿਤੀ ਦੀ ਤੁਲਨਾ ਤਿੰਨ-ਚਾਰ ਦਹਾਕੇ ਪਹਿਲਾਂ ਦੇ ਸਮੇਂ ਨਾਲ ਕੀਤੀ ਜਾਵੇ ਤਾਂ ਮਾਹਿਰ ਇਹ ਦਾਅਵਾ ਕਰ ਰਹੇ ਹਨ ਕਿ 1970 ਦੇ ਦੌਰ ’ਚ ਪੰਜਾਬ ਅੰਦਰ ਕਰੀਬ 60 ਫੀਸਦੀ ਖ਼ੇਤਾਂ ਨੂੰ ਨਹਿਰੀ ਪਾਣੀ ਲੱਗਦਾ ਸੀ। ਜਦੋਂ ਕਿ ਉਸ ਮੌਕੇ ਟਿਊਬਵੈੱਲਾਂ ਦੀ ਗਿਣਤੀ 2 ਲੱਖ ਤੋਂ ਵੀ ਘੱਟ ਸੀ ਪਰ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਪਾਸੇ ਧਿਆਨ ਨਾ ਦਿੱਤੇ ਜਾਣ ਕਾਰਨ ਪਿਛਲੇ ਕੁਝ ਸਾਲਾਂ ’ਚ ਸਥਿਤੀ ਇਹ ਬਣ ਚੁੱਕੀ ਸੀ ਕਿ ਪੰਜਾਬ ਅੰਦਰ ਨਹਿਰੀ ਪਾਣੀ ਸਿਰਫ਼ 35 ਤੋਂ 40 ਫ਼ੀਸਦੀ ਖ਼ੇਤਾਂ ਨੂੰ ਹੀ ਲੱਗਦਾ ਰਿਹਾ ਹੈ, ਜਦੋਂ ਕਿ ਪੰਜਾਬ ਦਾ ਜ਼ਿਆਦਾ ਰਕਬਾ ਸੂਬੇ ਅੰਦਰ ਮੌਜੂਦ ਕਰੀਬ ਸਾਢੇ 14 ਲੱਖ ਟਿਊਬਵੈੱਲਾਂ ਨਾਲ ਸਿੰਜਿਆ ਜਾਂਦਾ ਹੈ।

ਇਹ ਵੀ ਪੜ੍ਹੋ- ਜਲੰਧਰ ਸਣੇ ਪੰਜਾਬ ਦੇ 5 ਸ਼ਹਿਰਾਂ ਲਈ CM ਮਾਨ ਵੱਲੋਂ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦਾ ਐਲਾਨ

ਕਿਉਂ ਅਲੋਪ ਹੁੰਦੇ ਗਏ ਨਹਿਰੀ ਖਾਲ ਅਤੇ ਰਜਬਾਹੇ

‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਈ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਵਲੋਂ ਨਹਿਰੀ ਪਾਣੀ ਦੀ ਵਰਤੋਂ ਵੱਲ ਧਿਆਨ ਨਾ ਦਿੱਤੇ ਜਾਣ ਕਾਰਨ ਬਹੁਤ ਸਾਰੇ ਰਜਬਾਹਿਆਂ ਦੀ ਕਦੇ ਸਫ਼ਾਈ ਹੀ ਨਹੀਂ ਕਰਵਾਈ ਗਈ, ਜਿਸ ਕਾਰਨ ਇਨ੍ਹਾਂ ਰਜਬਾਹਿਆਂ ’ਚ ਪਾਣੀ ਵੀ ਨਹੀਂ ਪਹੁੰਚਿਆ। ਅਜਿਹੀ ਸਥਿਤੀ ’ਚ ਅਨੇਕਾਂ ਕਿਸਾਨਾਂ ਨੇ ਨਹਿਰੀ ਖਾਲ ਆਪਣੇ ਖੇਤਾਂ ’ਚ ਹੀ ਮਿਲਾ ਲਏ, ਜਿਸਦੇ ਨਤੀਜੇ ਵਜੋਂ ਅਨੇਕਾਂ ਥਾਵਾਂ ’ਤੇ ਇਹ ਖਾਲ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਏ, ਜਦੋਂ ਕਿ ਖੇਤਾਂ ’ਚ ਇਨ੍ਹਾਂ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ ਪਰ ਮੌਜੂਦ ਸਰਕਾਰ ਵਲੋਂ ਧਰਤੀ ਹੇਠਲਾ ਪਾਣੀ ਬਚਾਉਣ ਅਤੇ ਨਹਿਰੀ ਖਾਲ ਬਹਾਲ ਕਰ ਕੇ ਇਨ੍ਹਾਂ ਦੀਆਂ ਟੇਲਾਂ ਤਕ ਪਾਣੀ ਪਹੁੰਚਾਉਣ ਲਈ ਇਸ ਸੀਜਨ ਵਿਚ ਸਖ਼ਤ ਕਦਮ ਚੁੱਕੇ ਗਏ ਹਨ।

ਨਤੀਜੇ ਵਜੋਂ ਪੰਜਾਬ ਦੇ ਮਾਝੇ ਸਮੇਤ ਵੱਖ-ਵੱਖ ਇਲਾਕਿਆਂ ’ਚ ਨਹਿਰੀ ਖਾਲ ਬਹਾਲ ਕਰਵਾਏ ਗਏ

ਅੰਕੜਿਆਂ ਅਨੁਸਾਰ ਸੂਬੇ ਅੰਦਰ ਕਰੀਬ 47 ਹਜ਼ਾਰ ਨਹਿਰੀ ਖਾਲ ਹਨ, ਜਿਨ੍ਹਾਂ ’ਚੋਂ ਕਰੀਬ 17 ਹਜ਼ਾਰ ਨਹਿਰੀ ਖਾਲ ਗਾਇਬ ਸਨ। ਕੁੱਲ ਨਹਿਰੀ ਖਾਲਾਂ ਦੀ ਕੁੱਲ ਲੰਬਾਈ ਕਰੀਬ ਸਵਾ ਲੱਖ ਕਿਲੋਮੀਟਰ ਦੱਸੀ ਜਾਂਦੀ ਹੈ, ਜਿਨ੍ਹਾਂ ’ਚੋਂ 60 ਹਜ਼ਾਰ ਕਿਲੋਮੀਟਰ ਨਹਿਰੀ ਖਾਲ ਪੱਕੇ ਹਨ ਪਰ ਇਸਦੇ ਬਾਵਜੂਦ ਉਨ੍ਹਾਂ ’ਚ ਪਾਣੀ ਜਾਂ ਤਾਂ ਆਉਂਦਾ ਹੀ ਨਹੀਂ ਸੀ ਅਤੇ ਜਾਂ ਫਿਰ ਪਾਣੀ ਦੀ ਮਾਤਰਾ ਬਹੁਤ ਘੱਟ ਸੀ।

ਇਹ ਵੀ ਪੜ੍ਹੋ- 76 ਸਾਲ ਬਾਅਦ ਭਾਰਤ ਪਹੁੰਚੀ ਬੀਬੀ ਹਸਮਤ, ਵੰਡ ਦੇ ਭਿਆਨਕ ਸਮੇਂ ਬਾਰੇ ਦੱਸਦਿਆਂ ਅੱਖਾਂ 'ਚ ਆਏ ਹੰਝੂ

ਕੀ ਹੈ ਮਾਝੇ ਅਤੇ ਹੋਰ ਜ਼ਿਲ੍ਹਿਆਂ ਦੀ ਸਥਿਤੀ

ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਸਾਲ ਜ਼ਿਲਾ ਗੁਰਦਾਸਪੁਰ ’ਚ ਨਹਿਰੀ ਖਾਲਾਂ ਨੂੰ ਬਹਾਲ ਕਰਵਾਉਣ ਲਈ ਖੇਤੀਬਾੜੀ ਵਿਭਾਗ, ਮਾਲ ਵਿਭਾਗ, ਸਿੰਚਾਈ ਵਿਭਾਗ ਅਤੇ ਪੁਲਸ ਸਮੇਤ ਹੋਰ ਸਬੰਧਤ ਵਿਭਾਗਾਂ ਨੇ ਸਾਂਝੇ ਯਤਨ ਕਰ ਕੇ ਨਹਿਰੀ ਖਾਲ ਬਹਾਲ ਕੀਤੇ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਜ਼ਿਲ੍ਹੇ ਦੇ ਜਿਹੜੇ-ਜਿਹੜੇ ਕਿਸਾਨਾਂ ਨੇ ਪ੍ਰਸ਼ਾਸਨ ਤਕ ਨਹਿਰੀ ਖਾਲ ਬਹਾਲ ਕਰਵਾਉਣ ਅਤੇ ਸਾਫ਼ ਕਰਵਾਉਣ ਸਬੰਧੀ ਸ਼ਿਕਾਇਤਾਂ ਕੀਤੀਆਂ ਸਨ, ਉਨ੍ਹਾਂ ਸਾਰੀਆਂ ਦਾ ਨਿਪਟਾਰਾ ਕਰਵਾ ਕੇ ਇਸ ਵਾਰ ਨਹਿਰੀ ਪਾਣੀ ਦੀ ਵਰਤੋਂ ਵਿਚ ਭਾਰੀ ਵਾਧਾ ਕੀਤਾ ਗਿਆ ਹੈ।

ਪ੍ਰਾਪਤ ਵੇਰਵਿਆਂ ਅਨੁਸਾਰ ਮਾਧੋਪੁਰ ਨਹਿਰ ਦੇ ਪਾਣੀ ਦੀ ਮਾਝੇ ’ਚ 8.19 ਫੀਸਦੀ ਅਤੇ ਜੰਡਿਆਲਾ ਨਹਿਰ ਦੇ ਪਾਣੀ ਦੀ 10.72 ਫੀਸਦੀ ਵਰਤੋਂ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੁਆਬੇ ਅੰਦਰ ਬਿਸਤ-ਦੁਆਬ ਨਹਿਰ ਦਾ 9.45 ਫੀਸਦੀ ਪਾਣੀ ਰਕਬੇ ’ਚ ਲੱਗ ਰਿਹਾ ਹੈ। ਪਟਿਆਲਾ, ਸੰਗਰੂਰ, ਬਰਨਾਲਾ ਅਤੇ ਫਤਿਹਗੜ੍ਹ ਸਾਹਿਬ ’ਚ ਨਹਿਰੀ ਪਾਣੀ ਦੀ ਵਰਤੋਂ ਘੱਟ ਹੈ, ਜਦੋਂ ਕਿ ਅਬੋਹਰ ਨਹਿਰ ਅਤੇ ਮਾਨਸਾ ਨਹਿਰ ਦੇ ਪਾਣੀ ਦੀ ਵਰਤੋਂ ਕਰ ਕੇ 98 ਤੋਂ 100 ਫੀਸਦੀ ਸਿੰਚਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ 'ਚ ਸਿੱਖਾਂ ਦੇ ਕਤਲ ਨੂੰ ਲੈ ਕੇ ਪ੍ਰਗਟਾਈ ਚਿੰਤਾ

ਕੀ ਕਹਿਣਾ ਹੈ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਦਾ

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਜੇਕਰ ਪਾਣੀ ਦੀ ਦੁਰਵਰਤੋਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਪੰਜਾਬ ਨੂੰ ਰੇਗਿਸਤਾਨ ਬਣਨ ’ਚ ਦੇਰ ਨਹੀਂ ਲੱਗੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਹੀ 100 ਤੋਂ ਜ਼ਿਆਦਾ ਬਲਾਕ ਡਾਰਕ ਜ਼ੋਨ ’ਚ ਚਲੇ ਗਏ ਹਨ, ਜਿਸ ਕਰ ਕੇ ਸਰਕਾਰ ਅਤੇ ਖੇਤੀਬਾੜੀ ਵਿਭਾਗ ਪਾਣੀ ਦੀ ਇਕ-ਇਕ ਬੂੰਦ ਨੂੰ ਬਚਾਉਣ ਲਈ ਸੰਜੀਦਾ ਹੈ।

ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਨੂੰ ਖੇਤਾਂ ਤਕ ਪਹੁੰਚਾਉਣ ਲਈ ਨਹਿਰੀ ਖਾਲਾਂ ਦੇ ਨੈੱਟਵਰਕ ’ਚ ਵੱਡਾ ਸੁਧਾਰ ਕੀਤਾ ਹੈ। ਇਸ ਕਾਰਨ ਟਿਊਬਵੈੱਲਾਂ ਦੇ ਪਾਣੀ ਦੀ ਵਰਤੋਂ ਘੱਟੀ ਹੈ ਅਤੇ ਝੋਨੇ ਦੀ ਲਵਾਈ ’ਚ ਤੇਜ਼ੀ ਆਈ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਨਹਿਰੀ ਪਾਣੀ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਝੋਨੇ ਦੀ ਲਵਾਈ ਦੇ ਬਾਅਦ ਪਹਿਲੇ 15 ਦਿਨ ਹੀ ਖੇਤਾਂ ’ਚ ਪਾਣੀ ਖੜ੍ਹਾ ਰੱਖਿਆ ਜਾਵੇ ਅਤੇ ਉਸ ਤੋਂ ਬਾਅਦ ਸਿਰਫ ਲੋੜ ਮੁਤਾਬਕ ਹੀ ਪਾਣੀ ਲਗਾਇਆ ਜਾਵੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

  • Canal water
  • paddy sowing
  • farmers
  • tube wells
  • ਨਹਿਰੀ ਪਾਣੀ
  • ਝੋਨੇ ਦੀ ਬਿਜਾਈ
  • ਕਿਸਾਨ
  • ਟਿਊਬਵੈਲ

ਨਹਿਰੀ ਪਾਣੀ ਦੀ ਵਰਤੋਂ ਸਬੰਧੀ ਪੰਜਾਬ ਸਰਕਾਰ ਦੇ ‘ਸਖ਼ਤ’ ਅਤੇ ‘ਸਾਰਥਿਕ’ ਯਤਨਾਂ ਨੇ ਦਿਖਾਇਆ ਰੰਗ (ਵੀਡੀਓ)

NEXT STORY

Stories You May Like

  • deadly attacked on man
    ਪਾਣੀ ਦੀ ਟੈਂਕੀ ਓਵਰਫਲੋ ਹੋਣ 'ਤੇ ਭਖਿਆ ਵਿਵਾਦ, ਭਰਾ ਨੇ ਭਰਾ 'ਤੇ ਕੀਤਾ ਹਮਲਾ
  • monsoon  rain  rivers  water level  roads closed
    ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਦੇ ਮੀਂਹ ਨੇ ਵਧਾਇਆ ਨਦੀਆਂ ਦੇ ਪਾਣੀ ਦਾ ਪੱਧਰ, ਕਈ ਸੜਕਾਂ ਬੰਦ
  • shahbaz government  s trouble   jaac  s new warning
    JAAC ਦੀ ਨਵੀਂ ਚਿਤਾਵਨੀ ਤੋਂ ਬਾਅਦ ਸ਼ਾਹਬਾਜ਼ ਸਰਕਾਰ ਦੀ ਫਿਰ ਵਧੀ ਮੁਸੀਬਤ
  • bjp punjab state president kewal singh dhillon statement
    ਪੰਜਾਬ 'ਚ ਝੋਨੇ ਦੀ ਲੁਆਈ ਦੌਰਾਨ ਬਿਜਲੀ ਸੰਕਟ ਨੂੰ ਲੈ ਕੇ ਕੇਵਲ ਢਿੱਲੋਂ ਦਾ ਬਿਆਨ
  • el nino  sowing of sugarcanet  rapeseed  soybean  oilseeds also affected
    ਅਲਨੀਨੋ ਦਾ ਅਸਰ ਵਧਿਆ, ਸਾਉਣੀ ਦੀਆਂ ਫਸਲਾਂ ਦੀ ਬਿਜਾਈ 23 ਫੀਸਦੀ ਘਟੀ, ਝੋਨਾ, ਸੋਇਆਬੀਨ ਅਤੇ ਤਿਲਹਨ ਵੀ ਪ੍ਰਭਾਵਿਤ
  • residential sales increased in 8 cities  demand for expensive houses
    8 ਸ਼ਹਿਰਾਂ ’ਚ ਰਿਹਾਇਸ਼ੀ ਵਿਕਰੀ ਵਧੀ, ਮਹਿੰਗੇ ਘਰਾਂ ਦੀ ਮੰਗ ਨੇ ਦਿਖਾਈ ਮਜ਼ਬੂਤੀ
  • hormuz foreign ship runs aground after ignoring approved route
    'ਨਿਰਧਾਰਤ ਰਸਤੇ ਦੀ ਨਹੀਂ ਕੀਤੀ ਵਰਤੋਂ', ਸਟ੍ਰੇਟ ਆਫ਼ ਹੋਰਮੁਜ਼ 'ਚ ਫਸਿਆ ਵਿਦੇਸ਼ੀ ਜਹਾਜ਼
  • stock of seeds for kharif crops  challenge is to deliver them to farmers on time
    ਸਾਉਣੀ ਦੀਆਂ ਫਸਲਾਂ ਲਈ ਬੀਜਾਂ ਦਾ ਭਰਪੂਰ ਭੰਡਾਰ, ਚੁਣੌਤੀ ਹੁਣ ਸਮੇਂ ਸਿਰ ਕਿਸਾਨਾਂ ਤੱਕ ਪਹੁੰਚਾਉਣ ਦੀ
  • madan lal jalalpur bhupesh baghel
    ਮਦਨ ਲਾਲ ਜਲਾਲਪੁਰ ਦੀ ਛੁੱਟੀ ਕਰੇਗੀ ਪੰਜਾਬ ਕਾਂਗਰਸ : ਭੂਪੇਸ਼ ਬਘੇਲ
  • charanjit singh channi statement
    ਕਾਂਗਰਸ 'ਚ ਕੋਈ ਵੀ ਆਗੂ ਹਾਈਕਮਾਂਡ ਤੋਂ ਉੱਪਰ ਨਹੀਂ: ਚਰਨਜੀਤ ਚੰਨੀ
  • commissionerate police seizes 2 kg 229 grams of heroin in 23 cases  destroys it
    ਕਮਿਸ਼ਨਰੇਟ ਪੁਲਸ ਨੇ 23 ਮੁਕੱਦਮਿਆਂ 'ਚ ਬਰਾਮਦ ਕੀਤੀ 2 ਕਿਲੋ 229 ਗ੍ਰਾਮ ਹੈਰੋਇਨ...
  • powercom s new ultimatum regarding inspection of electricity network
    ਪੰਜਾਬ 'ਚ ਇਨ੍ਹਾਂ ਕਾਲੋਨੀਆਂ ਲਈ ਪਾਵਰਕਾਮ ਨੇ ਖਿੱਚੀ ਤਿਆਰੀ! ਨਵਾਂ ਅਲਟੀਮੇਟਮ...
  • canal embankment breaches  water enters colonies in jalandhar
    ਜਲੰਧਰ 'ਚ ਨਹਿਰ ਦਾ ਟੁੱਟਿਆ ਬੰਨ੍ਹ, ਕਾਲੋਨੀਆਂ 'ਚ ਵੜ ਗਿਆ ਪਾਣੀ
  • street light tender still pending after a month
    8.25 ਕਰੋੜ ਦੇ ਸਟਰੀਟ ਲਾਈਟ ਟੈਂਡਰ ਇਕ ਮਹੀਨੇ ਬਾਅਦ ਵੀ ਵਿਚਾਲੇ ਲਟਕੇ
  • mastermind of fake gst billing scam arrested
    55.35 ਕਰੋੜ ਦੇ ਫਰਜ਼ੀ GST ਬਿਲਿੰਗ ਘਪਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ
  • travel agents cheated youth of rs 45 lakh on sending them to america
    2 ਨੌਜਵਾਨਾਂ ਨਾਲ ਲੱਖਾਂ ਦੀ ਠੱਗੀ, ਪੈਸੇ ਵਾਪਸ ਮੰਗਣ 'ਤੇ ਬਿਸ਼ਨੋਈ ਗਰੁੱਪ ਤੋਂ...
Trending
Ek Nazar
andy burnham

ਐਂਡੀ ਬਰਨਹੈਮ ਦਾ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ

famous comedian will go to jail again

ਮੁੜ ਜੇਲ੍ਹ ਜਾਵੇਗਾ ਮਸ਼ਹੂਰ ਕਾਮੇਡੀਅਨ ! ਅਦਾਲਤ ਨੇ ਸੁਣਾਈ ਇੰਨੇ ਮਹੀਨਿਆਂ ਦੀ ਸਜ਼ਾ

wildfires in spain

ਸਪੇਨ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ; 11 ਲੋਕਾਂ ਮੌਤ, ਕਾਰਾਂ 'ਚ ਬੰਦ ਹੋਏ...

eu imposes duties on chinese tyres

EU ਦਾ ਚੀਨ ਨੂੰ ਵੱਡਾ ਝਟਕਾ, ਚੀਨੀ ਟਾਇਰਾਂ 'ਤੇ ਲਗਾਇਆ 45.3 ਫੀਸਦੀ ਟੈਕਸ

national award winning filmmaker r chezhiyan dies at 57

ਨੈਸ਼ਨਲ ਐਵਾਰਡ ਜੇਤੂ ਮਸ਼ਹੂਰ ਫਿਲਮ ਨਿਰਮਾਤਾ ਦਾ ਦਿਹਾਂਤ, ਹਸਪਤਾਲ 'ਚ ਚੱਲ ਰਿਹਾ ਸੀ...

indians in new zealand

ਨਿਊਜ਼ੀਲੈਂਡ ਦੀ ਆਰਥਿਕਤਾ 'ਚ ਭਾਰਤੀਆਂ ਦੀ ਵੱਡੀ ਭੂਮਿਕਾ, GDP 'ਚ 37 ਅਰਬ ਡਾਲਰ...

home ministry  ias  ips  officer transfer

ਗ੍ਰਹਿ ਮੰਤਰਾਲਾ ਨੇ 21 IAS ਤੇ 40 IPS ਅਧਿਕਾਰੀਆਂ ਦਾ ਕੀਤਾ ਤਬਾਦਲਾ

gaurav khanna made a shocking statement about akanksha

'10 ਸਾਲ ਖੇਡ ਗਈ ਮੇਰੇ ਨਾਲ...'! ਗੌਰਵ ਖੰਨਾ ਨੇ ਅਕਾਂਕਸ਼ਾ ਨੂੰ ਲੈ ਕੇ ਦਿੱਤਾ...

akanksha chamola says gaurav khanna already knew about my secret

ਗੌਰਵ ਖੰਨਾ ਨੂੰ ਮੇਰੇ ਰਾਜ਼ ਬਾਰੇ ਪਹਿਲਾਂ ਹੀ ਪਤਾ ਸੀ; ਅਕਾਂਕਸ਼ਾ ਦਾ ਇਕ ਹੋਰ ਵੱਡਾ...

20 ias officers  transfers

ਵੱਡਾ ਪ੍ਰਸ਼ਾਸਨਿਕ ਫੇਰਬਦਲ : UP 'ਚ 20 IAS ਅਧਿਕਾਰੀਆਂ ਦੇ ਤਬਾਦਲੇ

ancient artifacts

ਭਾਰਤ ਨਾਲ ਸਬਧਤ ਤਿੰਨ ਪ੍ਰਾਚੀਨ ਕਲਾਕ੍ਰਿਤੀਆਂ ਵਾਪਸ ਕਰੇਗਾ ਆਸਟ੍ਰੇਲੀਆ

us airstrikes on iran

ਅਮਰੀਕੀ ਹਵਾਈ ਹਮਲਿਆਂ 'ਚ 14 ਲੋਕਾਂ ਦੀ ਮੌਤ, 78 ਹੋਰ ਜ਼ਖਮੀ

india and australia agreement

ਭਾਰਤ-ਆਸਟ੍ਰੇਲੀਆ ਵਿਚਾਲੇ ਪ੍ਰਮਾਣੂ ਊਰਜਾ ਅਤੇ ਰੱਖਿਆ ਸਮੇਤ ਕਈ ਅਹਿਮ ਸਮਝੌਤਿਆਂ...

famous actor admitted to hospital

ਮਸ਼ਹੂਰ ਪੰਜਾਬੀ ਅਦਾਕਾਰ ਨੂੰ ਅਚਾਨਕ ਲਿਜਾਣਾ ਪਿਆ ਹਸਪਤਾਲ ! ਦਿਲਜੀਤ ਦੀ ਫ਼ਿਲਮ 'ਚ...

flood in china

ਚੀਨ 'ਚ 'ਮੇਅਸਾਕ' ਤੂਫ਼ਾਨ ਨੇ ਮਚਾਈ ਤਬਾਹੀ; 39 ਲੋਕਾਂ ਦੀ ਮੌਤ

india australia partnership

ਭਾਰਤ ਅਤੇ ਆਸਟ੍ਰੇਲੀਆ ਨੇ ਸਾਈਬਰ, ਕ੍ਰਿਟੀਕਲ ਤਕਨਾਲੋਜੀ ਸਹਿਯੋਗ ਨੂੰ ਹੁਲਾਰਾ ਦੇਣ...

heavy rain next 48 hours imd

Heavy Rain: ਅਗਲੇ 48 ਘੰਟੇ ਅਹਿਮ! ਪਵੇਗਾ ਬਹੁਤ ਭਾਰੀ ਮੀਂਹ, 17 ਸੂਬਿਆਂ 'ਚ...

people killed in pakistan

ਪਾਕਿਸਤਾਨ 'ਚ 4 ਦਿਨਾਂ 'ਚ ਅੱਤਵਾਦੀਆਂ ਸਮੇਤ ਮਾਰੇ ਗਏ 96 ਲੋਕ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਝਾ ਦੀਆਂ ਖਬਰਾਂ
    • tarn taran district police arrested 7 accused in 3 cases
      ਤਰਨਤਾਰਨ ਜ਼ਿਲ੍ਹਾ ਪੁਲਸ ਨੇ 3 ਮੁਕੱਦਮਿਆਂ ’ਚ 7 ਮੁਲਜ਼ਮਾਂ ਨੂੰ ਕੀਤਾ ਕਾਬੂ
    • big encounter in punjab
      ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਮੁਲਜ਼ਮ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ
    • bhai mani singh ji  s martyrdom day celebrated at dera sant amir singh
      ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਡੇਰਾ ਸੰਤ ਅਮੀਰ ਸਿੰਘ ਵਿਖੇ ਉਤਸ਼ਾਹ ਨਾਲ...
    • khalra police station sho arrested
      ਥਾਣਾ ਖਾਲੜਾ ਦਾ ਐਡੀਸ਼ਨਲ ਐੱਸ. ਐੱਚ. ਓ. ਸਾਹਿਬ ਸਿੰਘ ਗ੍ਰਿਫ਼ਤਾਰ
    • unidentified persons fired multiple rounds at a house near batala
      ਬਟਾਲਾ ਨੇੜੇ ਅਣਪਛਾਤੇ ਵਿਅਕਤੀਆਂ ਨੇ ਇਕ ਘਰ ’ਤੇ ਚਲਾਈਆਂ ਤਾਬੜਤੋੜ ਗੋਲੀਆਂ
    • dig raids sho suspended punjab police
      ਡੀ. ਆਈ. ਜੀ. ਨੇ ਥਾਣੇ 'ਚ ਰੇਡ ਕਰ ਸੁੱਤਾ ਪਿਆ ਫੜਿਆ SHO, ਕਿਹਾ ਹੁਣ ਤੁਸੀਂ...
    • jandiala guru fire incident
      ਜੰਡਿਆਲਾ ਗੁਰੂ ਅੱਗ ਕਾਂਡ : ਰਾਖੀ ਕਰਨ ਵਾਲਾ ਚੌਂਕੀਦਾਰ ਹੀ ਨਿਕਲਿਆ ਮੁਲਜ਼ਮ
    • special lok adalats to be held on july 18 and november 21
      ਅੰਮ੍ਰਿਤਸਰ: ਚੈੱਕ ਬਾਊਂਸ ਮਾਮਲਿਆਂ ਦੇ ਨਿਪਟਾਰੇ ਲਈ 18 ਜੁਲਾਈ ਤੇ 21 ਨਵੰਬਰ ਨੂੰ...
    • big regarding rain in punjab
      ਪੰਜਾਬ 'ਚ ਮੀਂਹ ਨੂੰ ਲੈ ਕੇ ਵੱਡੀ ਅਪਡੇਟ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
    • sgpc to hold protest on july 10 against ban on film sutlej advocate dhami
      ਫਿਲਮ ‘ਸਤਲੁਜ’ ’ਤੇ ਰੋਕ ਦੇ ਵਿਰੁੱਧ 'ਚ ਸ਼੍ਰੋਮਣੀ ਕਮੇਟੀ ਵੱਲੋਂ 10 ਜੁਲਾਈ ਨੂੰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +