ਸ੍ਰੀ ਕੀਰਤਪੁਰ ਸਾਹਿਬ- ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਪੰਜਾਬ ਦੇ ਕਈ ਪਰਿਵਾਰ ਅਤੇ ਰਿਸ਼ਤੇਦਾਰ ਵਿਛੜ ਗਏ ਸਨ। ਹੌਲੀ-ਹੌਲੀ ਜਿਵੇਂ-ਜਿਵੇਂ ਹਾਲਾਤ ਠੀਕ ਹੁੰਦੇ ਗਏ ਤਾਂ ਸਰਹੱਦ ਪਾਰੋਂ ਵਾਲੇ ਰਿਸ਼ਤੇਦਾਰਾਂ ਨਾਲ ਮੇਲ-ਮਿਲਾਪ ਵੀ ਸ਼ੁਰੂ ਹੋ ਗਿਆ। ਇਨ੍ਹਾਂ ਵਿੱਚੋਂ ਇਕ ਬੀਬੀ ਹਸਮਤ ਹੈ ਜੋ ਕਿ 13 ਸਾਲ ਦੀ ਉਮਰ 'ਚ ਆਪਣੇ ਨਾਨਕੇ ਪਰਿਵਾਰ ਨਾਲ ਪਾਕਿਸਤਾਨ ਚਲੀ ਗਈ ਸੀ ਅਤੇ ਕਰੀਬ 89 ਸਾਲ ਦੀ ਉਮਰ 'ਚ ਬੀਬੀ ਹਸਮਤ 76 ਸਾਲ ਬਾਅਦ ਵੀਜ਼ਾ ਲੈ ਕੇ ਪੰਜਾਬ ਪਹੁੰਚੀ। ਭਾਰਤ ਪਹੁੰਚੀ ਬੀਬੀ ਦੀਆਂ ਅੱਖਾਂ 'ਚ ਹੰਝੂ ਆ ਗਏ। ਬੀਬੀ ਨੇ ਉੱਤਰੀ ਭਾਰਤ ਦੀ ਪ੍ਰਸਿੱਧ ਦਰਗਾਹ ਪੀਰ ਸਾਈਂ ਬੁੱਢਣ ਸ਼ਾਹ ਜੀ 'ਤੇ ਮੱਥਾ ਟੇਕਿਆ ਅਤੇ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਦੀ ਕਾਮਨਾ ਕੀਤੀ।
ਇਹ ਵੀ ਪੜ੍ਹੋ- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ 'ਚ ਸਿੱਖਾਂ ਦੇ ਕਤਲ ਨੂੰ ਲੈ ਕੇ ਪ੍ਰਗਟਾਈ ਚਿੰਤਾ
ਇਸ ਦੌਰਾਨ ਬੀਬੀ ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਦੀ ਵੰਡ ਦਾ ਸਮਾਂ ਬਹੁਤ ਦੁਖਦਾਈ ਸੀ, ਜਿਸ ਨੂੰ ਯਾਦ ਕਰਕੇ ਉਨ੍ਹਾਂ ਦੀ ਰੂਹ ਕੰਬ ਜਾਂਦੀ ਹੈ। ਵੰਡ ਸਮੇਂ ਉਹ 13 ਸਾਲ ਦੀ ਸੀ ਜਦੋਂ ਉਨ੍ਹਾਂ ਨੂੰ ਪਾਕਿਸਤਾਨ ਜਾਣ ਲਈ ਕਿਹਾ ਗਿਆ। ਉਦੋਂ ਤੋਂ ਉਹ ਲਗਾਤਾਰ ਪਾਕਿਸਤਾਨ ਤੋਂ ਪੰਜਾਬ ਆਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਅੱਜ ਉਸ ਨੂੰ ਆਪਣੇ ਯਤਨਾਂ ਵਿੱਚ ਸਫ਼ਲਤਾ ਮਿਲੀ। ਪੰਜਾਬ ਦੀ ਧਰਤੀ ਦੇਖ ਕੇ ਉਸ ਦਾ ਚਿਹਰਾ ਰੌਸ਼ਨ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਦਰਗਾਹ 'ਤੇ ਅਰਦਾਸ ਕੀਤੀ ਕਿ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਭਾਈਚਾਰਾ ਕਾਇਮ ਰਹੇ।
ਇਹ ਵੀ ਪੜ੍ਹੋ- ਬਟਾਲਾ 'ਚ ਸ਼ਿਵ ਸੈਨਾ ਆਗੂ 'ਤੇ ਗੋਲ਼ੀਆਂ ਚੱਲਣ ਦਾ ਮਾਮਲਾ: cctv ਤਸਵੀਰਾਂ ਆਈਆਂ ਸਾਹਮਣੇ
ਇਸ ਦੌਰਾਨ ਦਰਗਾਹ ਦੇ ਸੇਵਾਦਾਰ ਬਾਬਾ ਪਰਵੇਜ਼ ਸ਼ਾਹ ਨੇ ਬੀਬੀ ਨੂੰ ਬੜੇ ਹੀ ਸਤਿਕਾਰ ਨਾਲ ਸਨਮਾਨਿਤ ਕੀਤਾ ਅਤੇ ਭੋਜਨ ਵੰਡ ਕੇ ਭਾਈਚਾਰਕ ਸਾਂਝ ਦੀਆਂ ਗੱਲਾਂ ਕੀਤੀਆਂ। ਇਸ ਦੇ ਨਾਲ ਬੀਬੀ ਦੀ ਚੰਗੀ ਸਿਹਤ ਦੀ ਵੀ ਕਾਮਨਾ ਕੀਤੀ। ਇਸ ਦੌਰਾਨ ਹਸਮਤ ਨਾਲ ‘ਆਪ’ ਆਗੂ ਰਮਜ਼ਾਨ ਖਾਨ, ਕਰਮਦੀਨ, ਰਾਣੀ, ਸ਼ਰੀਫਾ ਅਤੇ ਹੋਰ ਰਿਸ਼ਤੇਦਾਰ ਹਾਜ਼ਰ ਸਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਰਵੀ ਪਰਮਾਰ ਨੇ ਵਧਾਇਆ ਮਾਣ, ਬਿ੍ਟਿਸ਼ ਕੋਲੰਬੀਆ 'ਚ ਬਣਿਆ ਵਿਧਾਇਕ
NEXT STORY