ਬਟਾਲਾ, (ਬੇਰੀ)- ਜ਼ਮੀਨ ਦਾ ਸੌਦਾ ਕਰ ਕੇ ਰਜਿਸਟਰੀ ਕਿਸੇ ਹੋਰ ਵਿਅਕਤੀ ਦੇ ਨਾਂ ਕਰ ਕੇ 8 ਲੱਖ ਰੁਪਏ ਦੀ ਠੱਗੀ ਕਰਨ ਵਾਲੀ ਇਕ ਅੌਰਤ ਵਿਰੁੱਧ ਪੁਲਸ ਸਟੇਸ਼ਨ ਸਿਵਲ ਲਾਈਨ ’ਚ ਮਾਮਲਾ ਦਰਜ ਕੀਤਾ ਗਿਆ ਹੈ।
ਸਿਵਲ ਲਾਈਨ ਪੁਲਸ ਸਟੇਸ਼ਨ ਵਿਚ ਤਾਇਨਾਤ ਐੱਸ. ਆਈ. ਬਲਵਿੰਦਰ ਸਿੰਘ ਅਨੁਸਾਰ ਗੁਰਜੋਤ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਗੁਰਤੇਗ ਬਹਾਦਰ ਕਾਲੋਨੀ ਬਟਾਲਾ ਨੇ ਰਿਪੋਰਟ ਦਰਜ ਕਰਵਾਈ ਸੀ ਕਿ ਉਸ ਨੇ ਰਘੁਵਿੰਦਰ ਕੌਰ ਪਤਨੀ ਸ਼ਰਨਜੀਤ ਸਿੰਘ ਵਾਸੀ ਸਿਟੀ ਇਨਕਲੇਵ ਬਟਾਲਾ ਦੇ ਨਾਲ ਗਾਊਸਪੁਰ ਵਿਚ ਪ੍ਰਤੀ ਏਕਡ਼ ਕਿੱਲਾ 75 ਲੱਖ ਰੁਪਏ ਦੇ ਹਿਸਾਬ ਨਾਲ ਆਪਣੀ 2 ਕਨਾਲ ਜ਼ਮੀਨ ਦਾ ਸੌਦਾ ਕਰ ਲਿਆ, ਜਿਸ ਨੇ 8 ਲੱਖ ਬਿਆਨੇ ਦੀ ਰਾਸ਼ੀ ਵਸੂਲ ਕਰ ਲਈ ਅਤੇ 15-1-18 ਨੂੰ ਇਕ ਸਾਲ ਦਾ ਰਜਿਸਟਰੀ ਕਰਨ ਦਾ ਇਕਰਾਰਨਾਮਾ ਕਰ ਲਿਆ। ਇਕਰਾਰਨਾਮੇ ਅਨੁਸਾਰ ਉਹ ਉਕਤ ਮਿਤੀ ਨੂੰ ਬਕਾਇਆ ਰਾਸ਼ੀ ਲੈ ਕੇ ਸਬ-ਰਜਿਸਟਰਾਰ ਬਟਾਲਾ ਦੇ ਦਫ਼ਤਰ ਪਹੁੰਚ ਗਿਆ ਤਾਂ ਮਹਿਲਾ ਨਾ ਤਾਂ ਤਹਿਸੀਲ ’ਚ ਆਈ ਅਤੇ ਰਜਿਸਟਰੀ ਕਰਨ ’ਚ ਟਾਲ-ਮਟੋਲ ਕਰਦੀ ਰਹੀ। ਉਕਤ ਸਬੰਧੀ ਜਦ ਪਟਵਾਰੀ ਤੋਂ ਪਤਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਔਰਤ ਨੇ ਉਕਤ ਜ਼ਮੀਨ ਕਿਸੇ ਹੋਰ ਵਿਅਕਤੀ ਨੂੰ ਜ਼ਿਆਦਾ ਪੈਸਿਆਂ ’ਚ ਵੇਚ ਕੇ ਉਸ ਦੇ ਨਾਲ 8 ਲੱਖ ਰੁਪਏ ਦੀ ਠੱਗੀ ਕੀਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਡੀ. ਐੱਸ. ਪੀ. ਸਿਟੀ ਵੱਲੋਂ ਕਰਨ ਉਪਰੰਤ ਦਿੱਤੀ ਰਿਪੋਰਟ ਦੇ ਆਧਾਰ ’ਤੇ ਮਹਿਲਾ ਦੇ ਖਿਲਾਫ਼ ਉਕਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ।
‘ਸਾਂਝਾ ਅਧਿਆਪਕ ਮੋਰਚਾ’ ਨੇ ਸਾਡ਼ਿਆ ਪੰਜਾਬ ਸਰਕਾਰ ਦਾ ਪੁਤਲਾ
NEXT STORY