ਅੰਮ੍ਰਿਤਸਰ(ਨੀਰਜ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਗਾਮੀ ਚੋਣਾਂ ਲਈ ਵੋਟਰ ਸੂਚੀਆਂ ਦੀ ਕੀਤੀ ਜਾ ਰਹੀ ਤਿਆਰੀ ਵਿਚ ਲਾਪ੍ਰਵਾਹੀ ਵਰਤਣ ਵਾਲੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੂਨੀਅਰ ਸਹਾਇਕ ਰੋਹਿਤ ਸ਼ਰਮਾ ਵਿਰੁੱਧ ਕਾਰਵਾਈ ਲਈ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਉਨ੍ਹਾਂ ਦੇ ਮੁੱਖ ਇੰਜੀਨੀਅਰ ਨੂੰ ਪੱਤਰ ਲਿਖਿਆ ਹੈ।
ਇਹ ਵੀ ਪੜ੍ਹੋ- ਚੋਰਾਂ ਦੇ ਹੌਂਸਲੇ ਬੁਲੰਦ, ਥਾਣੇ ਅੰਦਰ ਦਾਖ਼ਲ ਹੋ ਕੇ ਕਰ ਗਏ ਵੱਡਾ ਕਾਂਡ
ਇਸ ਸਬੰਧੀ ਚੋਣ ਤਹਿਸੀਲਦਾਰ ਦਫਤਰ ਨੇ ਦੱਸਿਆ ਕਿ ਰੋਹਿਤ ਸ਼ਰਮਾ ਦੀ ਡਿਊਟੀ ਬੂਥ ਨੰਬਰ 42 ’ਤੇ ਬੀ. ਐੱਲ. ਓ. ਵਜੋਂ ਲਗਾਈ ਗਈ ਹੈ। ਵੋਟਾਂ ਦੀ ਰਜਿਸਟ੍ਰੇਸ਼ਨ ਦਾ ਕੰਮ 21 ਅਕਤੂਬਰ 2023 ਤੋਂ ਸ਼ੁਰੂ ਹੋਇਆ ਹੈ ਪਰ 2 ਅਗਸਤ 2024 ਤੱਕ ਉਕਤ ਕਰਮਚਾਰੀ ਨੇ ਬੂਥ ਨੰਬਰ 42 ਦੇ ਕੁਲ ਵੋਟਰ ਜੋ ਕਿ 1319 ਹਨ, ਵਿੱਚੋਂ ਕੇਵਲ ਚਾਰ ਕੇਸਧਾਰੀ ਸਿੱਖ ਵੋਟਰਾਂ ਦੇ ਫਾਰਮ ਹੀ ਪ੍ਰਾਪਤ ਕੀਤੇ ਹਨ।
ਇਹ ਵੀ ਪੜ੍ਹੋ- SGPC ਦਫ਼ਤਰ 'ਚ ਹੋਏ ਕਤਲ ਦੇ ਮਾਮਲੇ 'ਚ ਪੁਲਸ ਨੇ ਲਿਆ ਵੱਡਾ ਐਕਸ਼ਨ
ਉਨ੍ਹਾਂ ਦੱਸਿਆ ਕਿ 4 ਅਗਸਤ ਨੂੰ ਬੀ. ਐੱਲ. ਓ. ਨੂੰ ਵਿਸ਼ੇਸ਼ ਕੈਂਪ ਲਗਾ ਕੇ ਰਜਿਸਟ੍ਰੇਸ਼ਨ ਵਧਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਸਨ ਪਰ ਉਕਤ ਕਰਮਚਾਰੀ ਨੇ ਕੋਈ ਵੀ ਸਿੱਖ ਵੋਟਰ ਰਜਿਸਟਰ ਨਹੀਂ ਕੀਤਾ। ਉਨ੍ਹਾਂ ਡੀ. ਸੀ. ਨੇ ਇਸ ਨੂੰ ਘੋਰ ਲਾਪ੍ਰਵਾਹੀ ਮੰਨਦੇ ਹੋਏ ਕਰਮਚਾਰੀ ਵੱਲੋਂ ਜਾਣ ਬੁਝ ਕੇ ਵੋਟਰ ਸੂਚੀ ਨਾਲ ਸਬੰਧਤ ਅਹਿਮ ਕੰਮ ਵਿੱਚ ਕੁਤਾਹੀ ਵਰਤਣ ਦਾ ਮੁਲਜ਼ਮ ਪਾਇਆ ਹੈ ਅਤੇ ਸੰਬੰਧਤ ਕਰਮਚਾਰੀ ਵਿਰੁੱਧ ਵਿਭਾਗ ਨੂੰ ਅਨੁਸ਼ਾਸਨੀ ਕਾਰਵਾਈ ਲਈ ਲਿਖਦੇ ਹੋਏ ਤੁਰੰਤ ਪ੍ਰਭਾਵ ਤੋਂ ਮੁਅਤਲ ਕਰਨ ਦੀ ਸਿਫਾਰਿਸ਼ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ 'ਚ ਵਾਪਰਿਆ ਵੱਡਾ ਹਾਦਸਾ, ਕੜਾਹੇ 'ਚ ਡਿੱਗਿਆ ਸੇਵਾਦਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਪਾਰੀ ਪਾਸੋਂ ਮੰਗੀ 2 ਕਰੋੜ ਰੁਪਏ ਦੀ ਫਿਰੌਤੀ, ਲੰਡਾ ਅਤੇ ਉਸਦਾ ਸਾਥੀ ਨਾਮਜ਼ਦ
NEXT STORY