ਗੁਰਦਾਸਪੁਰ, (ਵਿਨੋਦ, ਹਰਮਨਪ੍ਰੀਤ)- ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਦੀ ਅਗਵਾਈ ਹੇਠ ਜ਼ਿਲੇ ਅੰਦਰ ਚੱਲ ਰਹੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਅੱਜ ਸਿਹਤ ਵਿਭਾਗ ਵੱਲੋਂ ਗੁਰਦਾਸਪੁਰ ਸ਼ਹਿਰ ਵਿਚਲੀਆਂ ਫਲਾਂ ਦੀਆਂ ਦੁਕਾਨਾਂ ਤੇ ਰੇਹਡ਼ੀਆਂ ਦੀ ਚੈਕਿੰਗ ਕੀਤੀ ਗਈ ਤੇ ਉਨ੍ਹਾਂ ਨੂੰ ਤਾਡ਼ਨਾ ਕੀਤੀ ਗਈ ਕਿ ਉਹ ਫਲਾਂ ਉੱਪਰ ਕਿਸੇ ਪ੍ਰਕਾਰ ਦੇ ਸਟਿੱਕਰ ਆਦਿ ਨਾ ਲਾਉਣ, ਕਿਉਂਕਿ ਉਨ੍ਹਾਂ ਸਟਿਕਰਾਂ ’ਚ ਨਾ ਖਾਣਯੋਗ ਪਦਾਰਥਾਂ ਦਾ ਮਿਸ਼ਰਣ ਪਾਇਆ ਜਾਂਦਾ ਹੈ। ਇਸ ਸਬੰਧੀ ਡਾ. ਅਮਨਦੀਪ ਸਿੰਘ ਜ਼ਿਲਾ ਸਿਹਤ ਅਫਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਦੀਆਂ ਹਦਾਇਤਾਂ ’ਤੇ ਜ਼ਿਲੇ ਅੰਦਰ ਲੋਕਾਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਫਲਾਂ ਦੀਆਂ ਦੁਕਾਨਾਂ, ਡੇਅਰੀਆਂ, ਮਠਿਆਈ ਦੀਆਂ ਦੁਕਾਨਾਂ ਤੇ ਕਰਿਆਨੇ ਆਦਿ ਦੁਕਾਨਾਂ ਦੀ ਚੈਕਿੰਗ ਲਗਾਤਾਰ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਬੱਸ ਅੱਡੇ ਦੇ ਨੇਡ਼ੇ, ਹਨੂੰਮਾਨ ਚੌਕ ਦੇ ਨੇਡ਼ੇ ਫਲਾਂ ਵਾਲੀਆਂ ਰੇਹਡ਼ੀਆਂ ਤੇ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਤੇ ਉਨ੍ਹਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਸਾਫ-ਸੁਥਰੇ ਤੇ ਤਾਜ਼ਾ ਫਲ ਵੇਚਣ। ਜ਼ਿਆਦਾ ਪੱਕੇ ਫਲ (ਗਲੇ) ਨਾ ਵੇਚੇ ਜਾਣ। ਫਲਾਂ ਉੱਪਰ ਕਿਸੇ ਪ੍ਰਕਾਰ ਦਾ ਕੋਈ ਸਟਿੱਕਰ ਆਦਿ ਨਾ ਲਾਇਆ ਜਾਵੇ। ਕਿਉਕਿ ਇਨ੍ਹਾਂ ਸਟਿੱਕਰਾਂ ’ਚ ਸੰਥੈਟਿਕ ਪਦਾਰਥ ਹੁੰਦਾ ਹੈ ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਜ਼ਿਲਾ ਸਿਹਤ ਅਫਸਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲੇ ਭਰ ’ਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਸਿਹਤ ਨੂੰ ਧਿਆਨ ’ਚ ਰੱਖਦਿਆਂ ਮਿਆਰੀ ਤੇ ਪੌਸ਼ਟਿਕ ਪਦਾਰਥਾਂ ਦਾ ਸੇਵਨ ਕਰਨ ਤੇ ਤਲੀਆਂ ਤੇ ਜ਼ਿਆਦਾ ਮਸਾਲੇ ਵਾਲੇ ਪਦਾਰਥਾਂ ਦਾ ਸੇਵਨ ਨਾ ਕਰਨ।
ਸੱਤਾ ਤੋਂ ਬਾਹਰ ਹੋਣ ਦੇ ਬਾਵਜੂਦ ਪੰਜਾਬੀਆਂ ਦੇ ਵਿਰੋਧ ਦਾ ਕੇਂਦਰ ਰਿਹਾ ‘ਅਕਾਲੀ ਦਲ’
NEXT STORY