ਜਲੰਧਰ (ਰੱਤਾ)- ਸ਼ਨੀਵਾਰ ਦੇਰ ਰਾਤ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਦੇ ਆਧਾਰ ’ਤੇ ਹਰਕਤ ’ਚ ਆਉਂਦੇ ਹੋਏ ਸਿਹਤ ਵਿਭਾਗ ਦੀ ਫੂਡ ਸੈਂਪਲਿੰਗ ਟੀਮ ਨੇ ਐਤਵਾਰ ਨੂੰ ਸਥਾਨਕ ਜੌਹਲ ਮਾਰਕੀਟ ਦੇ ਸਾਹਮਣੇ ਸਥਿਤ ਬਿੱਟੂ ਪ੍ਰਦੇਸੀ ਦੀ ਦੁਕਾਨ ’ਚੋਂ 2 ਸੈਂਪਲ ਭਰੇ।
ਜਾਣਕਾਰੀ ਅਨੁਸਾਰ ਜਦੋਂ ਬਿੱਟੂ ਪ੍ਰਦੇਸੀ ਦੀ ਦੁਕਾਨ ’ਚੋਂ ਚਾਟ ਪਾਪੜੀ ਲੈ ਕੇ ਗਏ ਇਕ ਵਿਅਕਤੀ ਨੇ ਇਹ ਦੋਸ਼ ਲਾਇਆ ਕਿ ਜਦੋਂ ਉਹ ਉਕਤ ਦੁਕਾਨ ’ਚੋਂ ਚਾਟ ਪਾਪੜੀ ਲੈ ਕੇ ਆਪਣੇ ਘਰ ਗਿਆ ਤਾਂ ਉਸ ਨੇ ਵੇਖਿਆ ਕਿ ਚਟਨੀ ’ਚ ਛਿਪਕਲੀ ਪਈ ਹੋਈ ਸੀ। ਉਸ ਵਿਅਕਤੀ ਦਾ ਦੋਸ਼ ਸੀ ਕਿ ਜਦੋਂ ਉਹ ਬਿੱਟੂ ਪ੍ਰਦੇਸੀ ਦੀ ਦੁਕਾਨ ’ਤੇ ਸ਼ਿਕਾਇਤ ਕਰਨ ਆਇਆ ਤਾਂ ਉਸ ਸਮੇਂ ਨਾ ਤਾਂ ਕਿਸੇ ਨੇ ਉਸ ਦੀ ਸ਼ਿਕਾਇਤ ਸੁਣੀ ਸਗੋਂ ਦੁਕਾਨਦਾਰ ਦੁਕਾਨ ਬੰਦ ਕਰ ਕੇ ਭੱਜ ਗਿਆ।
ਇਹ ਵੀ ਪੜ੍ਹੋ-ਜਲੰਧਰ: ਸਵਿੱਫਟ ਗੱਡੀ 'ਚ ਆਏ ਵੱਡੇ ਘਰਾਂ ਦੇ ਕਾਕੇ, ਰਾਤ ਦੇ ਹਨੇਰੇ 'ਚ ਕਰ ਗਏ ਵੱਡਾ ਕਾਂਡ (ਵੀਡੀਓ)
ਇਸ ਤੋਂ ਬਾਅਦ ਉੱਥੇ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ’ਚ ਸ਼ਿਕਾਇਤਕਰਤਾ ਅਤੇ ਹੋਰ ਗਾਹਕਾਂ ਨੇ ਦੁਕਾਨਦਾਰ ’ਤੇ ਕਈ ਤਰ੍ਹਾਂ ਦੇ ਦੋਸ਼ ਲਾਏ। ਇਹ ਵੀਡੀਓ ਵਾਇਰਲ ਹੋਣ ਮਗਰੋਂ ਹਰਕਤ ’ਚ ਆਏ ਸਿਹਤ ਵਿਭਾਗ ਦੀ ਫੂ਼ਡ ਸੇਫਟੀ ਆਫੀਸਰ ਰਾਸ਼ੂ ਮਹਾਜਨ ਨੇ ਐਤਵਾਰ ਨੂੰ ਬਿੱਟੂ ਪ੍ਰਦੇਸੀ ਦੀ ਦੁਕਾਨ ’ਤੇ ਅਚਾਨਕ ਛਾਪੇਮਾਰੀ ਕੀਤੀ ਅਤੇ ਉਥੋਂ 2 ਸੈਂਪਲ ਭਰੇ। ਫੂਡ ਸੇਫਟੀ ਆਫਿਸ਼ਰ ਰਾਸ਼ੂ ਮਹਾਜਨ ਨੇ ਦੱਸਿਆ ਕਿ ਉਕਤ ਦੋਵੇਂ ਸੈਂਪਲ ਗੁਣਵੱਤਾ ਚੈੱਕ ਕਰਨ ਲਈ ਸਟੇਟ ਫੂਡ ਲੈਬੋਰੇਟਰੀ ਭੇਜੇ ਜਾਣਗੇ ਤਾਂ ਕਿ ਸੱਚਾਈ ਦਾ ਪਤਾ ਲੱਗ ਸਕੇ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ 2024 ਦੀ ਹੁਣ ਤਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਫੜੀ, ਕੈਨੇਡਾ ਸਣੇ 5 ਦੇਸ਼ਾਂ 'ਚ ਫੈਲਿਆ ਨੈੱਟਵਰਕ
ਆਖ਼ਿਰ ਸ਼ਿਕਾਇਤ ਮਿਲਣ ਮਗਰੋਂ ਹੀ ਹਰਕਤ ’ਚ ਕਿਉਂ ਆਉਂਦੀ ਹੈ ਸਿਹਤ ਵਿਭਾਗ ਦੀ ਫੂਡ ਸੈਂਪਲਿੰਗ ਟੀਮ!
ਮਹਾਨਗਰ ’ਚ ਕਈ ਅਜਿਹੀਆਂ ਥਾਵਾਂ ’ਤੇ ਫਾਸਟ ਫੂਡ ਦੀ ਰੇਹੜੀਆਂ ਲੱਗਦੀਆਂ ਹਨ ਜਾਂ ਦੁਕਾਨਾਂ ਹਨ ਜਿੱਥੇ ਹਰ ਰੋਜ਼ ਅਣਗਿਣਤ ਲੋਕ ਖਾਣ-ਪੀਣ ਲਈ ਜਾਂਦੇ ਹਨ, ਪਰ ਫਿਰ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਸਿਹਤ ਵਿਭਾਗ ਫੂਡ ਸੈਂਪਲਿੰਗ ਟੀਮ ਉਥੇ ਰੋਜ਼ਾਨਾ ’ਚ ਸੈਂਪਲਿੰਗ ਕਰਨ ਦੀ ਬਜਾਏ ਸ਼ਿਕਾਇਤ ਮਿਲਣ ’ਤੇ ਹੀ ਕਿਉਂ ਜਾਂਦੀ ਹੈ। ਸਥਾਨਕ ਆਦਰਸ਼ ਨਗਰ ’ਚ ਸ਼ਾਮ ਦੇ ਸਮੇਂ ਲੱਗਣ ਵਾਲੀ ਚੌਪਾਟੀ ਤੇ ਮਹਾਨਗਰ ਦੇ ਵੱਖ-ਵੱਖ ਥਾਵਾਂ ’ਤੇ ਲੱਗਣ ਵਾਲੀਆਂ ਰੇਹੜੀਆਂ ’ਤੇ ਲੋਕਾਂ ਨੂੰ ਕੀ ਪਰੋਸਿਆ ਜਾਂਦਾ ਹੈ। ਇਹ ਚੈੱਕ ਕਰਨ ਲਈ ਸਿਹਤ ਵਿਭਾਗ ਦੀ ਟੀਮ ਕੋਲ ਸ਼ਾਇਦ ਸਮਾਂ ਹੀ ਨਹੀਂ ਹੈ। ਇਸ ਲਈ ਉਥੇ ਵੀ ਕਦੇ ਫੂਡ ਸੈਂਪਲਿੰਗ ਹੀ ਨਹੀਂ ਕੀਤੀ ਜਾਂਦੀ।
ਇਹ ਵੀ ਪੜ੍ਹੋ- ਭਾਖੜਾ ਨੇ ਮਚਾਈ ਤਬਾਹੀ! ਤਾਸ਼ ਦੇ ਪੱਤਿਆਂ ਵਾਂਗ ਖਿਲਰਿਆ ਸੋਲਰ ਪਾਵਰ ਪਲਾਂਟ ਪ੍ਰਾਜੈਕਟ, ਵੇਖੋ ਖੌਫ਼ਨਾਕ ਮੰਜ਼ਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਣ ਕਮਿਸ਼ਨ ਨੇ ਖਿੱਚੀ ਤਿਆਰੀ, ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਹੁਕਮ ਜਾਰੀ
NEXT STORY