ਗੁਰਦਾਸਪੁਰ (ਵਿਨੋਦ)-ਸਰਕਾਰੀ ਕਾਲਜ ਗੁਰਦਾਸਪੁਰ ਦੀ ਫੁਟਬਾਲ ਗਰਾਊਂਡ ਨਜ਼ਦੀਕ ਝਾੜੀਆਂ ’ਚ ਸਰਿੰਜ਼ ਨਾਲ ਆਪਣੀ ਬਾਂਹ ਵਿਚ ਟੀਕਾ ਲਗਾ ਕੇ ਨਸ਼ਾ ਕਰਨ ਵਾਲੇ ਇਕ ਨੌਜਵਾਨ ਨੂੰ ਸਿਟੀ ਪੁਲਸ ਗੁਰਦਾਸਪੁਰ ਨੇ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਬਨਾਰਸੀ ਦਾਸ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਦੇ ਨਾਲ ਪੁਰਾਣੀ ਸ਼ਬਜੀ ਮੰਡੀ ਚੌਂਕ ਗੁਰਦਾਸਪੁਰ ਮਾਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਰਕਾਰੀ ਕਾਲਜ ਗੁਰਦਾਸਪੁਰ ਦੀ ਫੁਟਬਾਲ ਗਰਾਊਂਡ ਨਜ਼ਦੀਕ ਝਾੜੀਆਂ ਵਿਚ ਨੌਜਵਾਨ ਨਸ਼ਾ ਵਗੈਰਾ ਕਰਦੇ ਹਨ। ਜਦ ਪੁਲਸ ਪਾਰਟੀ ਦੇ ਨਾਲ ਰੇਡ ਕੀਤੀ ਤਾਂ ਇਕ ਨੌਜਵਾਨ ਸਰਿੰਜ਼ ਨਾਲ ਆਪਣੀ ਬਾਂਹ ਵਿਚ ਟੀਕਾ ਲਗਾਉਦੇ ਨੂੰ ਕਾਬੂ ਕਰਕੇ ਜਦ ਨਾਮ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਪਰਮਜੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਨਬੀਪੁਰ ਥਾਣਾ ਸਦਰ ਪੁਲਸ ਗੁਰਦਾਸਪੁਰ ਦੱਸਿਆ। ਜਿਸ ਪਾਸੋਂ ਇਕ ਸਰਿੰਜ਼ ਬਰਾਮਦ ਹੋਈ। ਜਿਸ ’ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਅਹਿਮ ਖ਼ਬਰ, ਹੁਣ ਯਾਤਰੀਆਂ ਨੂੰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੌਮਾਂਤਰੀ ਪੰਛੀ ਰੱਖ ਹਰੀਕੇ 'ਚ ਲੱਗੀ ਭਿਆਨਕ ਅੱਗ
NEXT STORY