ਅੰਮ੍ਰਿਤਸਰ: ਅੰਮ੍ਰਿਤਸਰ ਦੇ ਮਜੀਠਾ ਹਲਕੇ 'ਚ ਚੋਣ ਨਤੀਜਿਆਂ 'ਚ ਹੋ ਰਹੀ ਦੇਰੀ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਇਸ ਦੇਰੀ 'ਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਡੀਸੀ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਨੇ ਆਪਣਾ ਪੱਖ ਰੱਖਦਿਆਂ ਸਥਿਤੀ ਸਪੱਸ਼ਟ ਕੀਤੀ ਹੈ।
ਇਹ ਵੀ ਪੜ੍ਹੋ- ਮਜੀਠਾ ਹਲਕੇ ਵਿੱਚ ਲੋਕਤੰਤਰ ਦਾ “ਘਾਣ” : ਬਿਕਰਮ ਮਜੀਠੀਆ
ਡੀਸੀ ਅੰਮ੍ਰਿਤਸਰ ਨੇ ਦੱਸਿਆ ਕਿ ਗਿਣਤੀ ਦੀ ਪ੍ਰਕਿਰਿਆ ਕੁਝ ਕਾਰਨਾਂ ਕਰਕੇ ਹੌਲੀ ਚੱਲ ਰਹੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਅਰਜ਼ੀਆਂ (ਐਪਲੀਕੇਸ਼ਨਾਂ) 'ਤੇ ਵਿਚਾਰ ਕਰਨ ਅਤੇ ਕੁਝ ਥਾਵਾਂ 'ਤੇ ਰੀ-ਕਾਊਂਟਿੰਗ ਦੀ ਪ੍ਰਕਿਰਿਆ ਕਾਰਨ ਸਮਾਂ ਲੱਗ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਨਤੀਜੇ ਮੁਕੰਮਲ ਕਰਕੇ ਸੁਣਾ ਦਿੱਤੇ ਜਾਣਗੇ। ਡੀਸੀ ਨੇ ਕਾਊਂਟਿੰਗ ਸਟਾਫ਼ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਕੰਮ ਨੂੰ ਤੇਜ਼ ਕੀਤਾ ਜਾਵੇ ਅਤੇ ਜਿਨ੍ਹਾਂ ਵਾਰਡਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ, ਉਨ੍ਹਾਂ ਦੇ ਨਤੀਜੇ ਤੁਰੰਤ ਅਨਾਊਂਸ ਕੀਤੇ ਜਾਣ।
ਇਹ ਵੀ ਪੜ੍ਹੋ- ਬੀ.ਐਸ.ਐਫ ਤੇ ਪੁਲਸ ਦੀ ਸਾਂਝੀ ਕਾਰਵਾਈ, ਖੇਤਾਂ 'ਚੋਂ DJI MAVIC 4 PRO ਡਰੋਨ ਬਰਾਮਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਮਜੀਠਾ ਹਲਕੇ ਵਿੱਚ ਲੋਕਤੰਤਰ ਦਾ “ਘਾਣ” : ਬਿਕਰਮ ਮਜੀਠੀਆ
NEXT STORY