ਅੰਮ੍ਰਿਤਸਰ, (ਸਰਬਜੀਤ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਦੇ ਖੈਬਰ ਪਖਤੂਨਵਾ ਦੇ ਜ਼ਿਲ੍ਹਾ ਮੁਲਤਾਨ ਦੇ ਹਲਕਾ ਬਾਬੂ ਮੁਹੱਲਾ ਵਿਚ ਇਕ ਗੁਰੂ ਘਰ ਵਿਚ ਸੇਵਕ ਪਤੀ-ਪਤਨੀ ਦਾ ਕਤਲ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਉਥੇ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਤੁਰੰਤ ਇਨਸਾਫ ਦਿੱਤਾ ਜਾਵੇ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੇਵਕ ਪਰਿਵਾਰ ਜਿਸ ਵਿਚ ਪਤੀ-ਪਤਨੀ ਸ਼ਾਮਲ ਸਨ ਜੋ ਕਿਸੇ ਨੂੰ ਕੁਝ ਵੀ ਮੰਦਾ ਨਹੀਂ ਬੋਲਦਾ ਸੀ ਤੇ ਹਮੇਸ਼ਾ ਸਿਰਫ ਗੁਰੂ ਘਰ ਦੀ ਸੇਵਾ ਤੱਕ ਸੀਮਤ ਸੀ, ਦਾ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਉਂਝ ਤਾਂ ਕਤਲ ਕਿਸੇ ਦਾ ਵੀ ਮਾੜਾ ਹੈ ਪਰ ਗੁਰੂ ਘਰ ਦੇ ਸੇਵਕਾਂ ਜਿਹਨਾਂ ਕੋਲ ਕੋਈ ਹਥਿਆਰ ਨਹੀਂ, ਕੁਝ ਨਹੀਂ ਤੇ ਜਿਹਨਾਂ ਦਾ ਕੋਈ ਕਿਸੇ ਨਾਲ ਝਗੜਾ ਨਹੀਂ, ਉਹਨਾਂ ਦਾ ਬਿਨਾਂ ਵਜ੍ਹਾ ਕਤਲ ਕਰ ਦੇਣਾ ਬਹੁਤ ਹੀ ਮੰਦਭਾਗਾ ਹੈ।
ਉਹਨਾਂ ਕਿਹਾ ਕਿ ਉਹ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਦੋਸ਼ੀਆਂ ਖਿਲਾਫ ਛੇਤੀ ਤੋਂ ਛੇਤੀ ਸਖ਼ਤ ਮੁਕੱਦਮਾ ਦਰਜ ਕਰ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਨੂੰ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਇਹ ਲੋਕ ਮਨੁੱਖਤਾ ਦੇ ਦੋਸ਼ੀ ਹਨ ਜੋ ਕਿਸੇ ਵੀ ਤਰੀਕੇ ਬਖ਼ਸ਼ੇ ਨਹੀ ਜਾਣੇ ਚਾਹੀਦੇ ਤੇ ਇਹਨਾਂ ਨੂੰ ਮਿਸਾਲੀ ਸਜ਼ਾ ਮਿਲਦੀ ਚਾਹੀਦੀ ਹੈ।
ਸ਼੍ਰੋਮਣੀ ਕਮੇਟੀ ਨੇ ਸ਼ਰਧਾ ਨਾਲ ਮਨਾਇਆ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜ
NEXT STORY