ਬਟਾਲਾ, (ਸਾਹਿਲ)- ਸੂਬਾ ਕਮੇਟੀ ਟੀ. ਐੱਸ. ਯੂ. ਪੰਜਾਬ ਦੇ ਸੱਦੇ ’ਤੇ ਅੱਜ ਅਰਬਨ ਮੰਡਲ ਅਤੇ ਸ਼ਹਿਰੀ ਮੰਡਲ ਬਟਾਲਾ ਦੇ ਬਿਜਲੀ ਕਾਮਿਆਂ ਨੇ ਵਧੀਕ ਨਿਗਰਾਨ ਇੰਜੀ. (ਸੰ) ਸਬ ਅਰਬਨ ਮੰਡਲ ਦੇ ਦਫਤਰ ਵਿਖੇ ਧਰਨਾ ਦਿੱਤਾ, ਜਿਸ ਦੀ ਪ੍ਰਧਾਨਗੀ ਜਸਵਿੰਦਰ ਸਿੰਘ ਕਾਣੋ ਗਿੱਲ ਪ੍ਰਧਾਨ ਸਬ ਅਰਬਨ ਮੰਡਲ ਨੇ ਕੀਤੀ। ਇਸ ਮੌਕੇ ਵੱਖ-ਵੱਖ ਦਫਤਰਾਂ ਤੋਂ ਬਿਜਲੀ ਕਾਮੇ ਹਾਜ਼ਰ ਹੋਏ। ®ਧਰਨੇ ਦੌਰਾਨ ਬੁਲਾਰਿਆਂ ਨੇ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਜਾ ਰਹੇ ਬਿਜਲੀ ਬਿੱਲ 2018 ਸੋਧ ਬਿੱਲ ਦੀ ਜੰਮ ਕੇ ਨਿਖੇਧੀ ਕਰਦਿਆਂ ਕਿਹਾ ਕਿ ਇਸ ਬਿੱਲ ਦੇ ਲਾਗੂ ਹੋਣ ਨਾਲ ਸਰਕਾਰ ਪਾਵਰਕਾਮ ਦਾ ਮੁਕੰਮਲ ਕੰਮ ਨਿੱਜੀ ਕੰਪਨੀਆਂ ਦੇ ਹਵਾਲੇ ਕਰ ਕੇ ਲੋਕਾਂ ਨੂੰ ਮਿਲਣ ਵਾਲੀ ਸਹੂਲਤ ਤੋਂ ਭੱਜ ਰਹੀ ਹੈ, ਸਰਕਾਰੀ ਆਧਾਰ ਬੰਦ ਕਰਕੇ ਸਰਕਾਰ ਮੁਲਾਜ਼ਮਾਂ ਵਿਰੋਧੀ ਫੈਸਲੇ ਕਰ ਰਹੀ ਹੈ, ਜਿਸ ਨਾਲ ਵੱਡੇ ਸਰਮਾਏਦਾਰਾਂ ਨੂੰ ਮੁਨਾਫਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਕਾਮਿਆਂ ਦੇ ਸਕੇਲਾਂ ’ਚ ਸੁਧਾਈ ਕੀਤੀ ਜਾਵੇ, 6 ਵੇਂ ਪੇ ਕਮਿਸ਼ਨ ਦੀ ਰਿਪੋਰਟ ਜਲਦ ਜਾਰੀ ਕੀਤੀ ਜਾਵੇ, ਡੀ. ਏ. ਦੀਆਂ ਕਿਸ਼ਤਾਂ ਦਾ ਬਕਾਇਆ ਜਾਰੀ ਕੀਤਾ ਜਾਵੇ। ਉਨ੍ਹਾਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਪੰਜਾਬ ਸਰਕਾਰ ਵਲੋਂ ਸਾਂਝੇ ਅਧਿਆਪਕ ਮੋਰਚੇ ਵਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ 5 ਡਿਸਮਿਸ ਕੀਤੇ ਅਧਿਆਪਕਾਂ ਦੀ ਬਹਾਲੀ ਦੇ ਹੱਕ ’ਚ ਮਤਾ ਪਾਸ ਕੀਤਾ। ਇਸ ਮੌਕੇ ਗੁਲਜਾਰ ਸਿੰਘ, ਰਣਧੀਰ ਕੁਮਾਰ, ਸਤਨਾਮ ਸਿੰਘ, ਅਸ਼ੋਕ ਕੁਮਾਰ, ਪ੍ਰਮਿੰਦਰ ਸਿੰਘ, ਮੁਲਕ ਰਾਜ, ਦਲਬੀਰ ਸਿੰਘ, ਸਰਕਲ ਪ੍ਰਧਾਨ ਜਗਤਾਰ ਸਿੰਘ ਖੂੰਡਾ ਆਦਿ ਹਾਜ਼ਰ ਸਨ।
ਸ਼ਹਿਰ ’ਚ ਦੂਜੇ ਦਿਨ ਵੀ ਨਾਜਾਇਜ਼ ਕਬਜ਼ੇ ਖਤਮ ਕਰਵਾਉਣ ਦੀ ਮੁਹਿੰਮ ਜਾਰੀ
NEXT STORY