ਝਬਾਲ,(ਨਰਿੰਦਰ)- ਅੱਡਾ ਝਬਾਲ ਦੇ ਬਾਹਰ ਦਾਣਾ ਮੰਡੀ 'ਚ ਅੱਜ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਜਿਸ ਦੀ ਪਛਾਣ ਧੰਨਾ ਸਿੰਘ ਪੁੱਤਰ ਤਾਰੂ ਸਿੰਘ ਵਾਸੀ ਬਘਿਆੜੀ ਵਜੋਂ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਤਾਰੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਸੀ ਅਤੇ ਅੱਜ ਸਵੇਰ ਦਾ ਘਰੋਂ ਨਿਕਲਿਆ ਸੀ। ਸ਼ਾਮ ਕਿਸੇ ਨੇ ਦੱਸਿਆ ਕਿ ਤੁਹਾਡਾ ਲੜਕਾ ਝਬਾਲ ਦਾਣਾ ਮੰਡੀ 'ਚ ਮਰਿਆ ਪਿਆ ਹੈ। ਮੌਕੇ 'ਤੇ ਝਬਾਲ ਪੁਲਸ ਨੂੰ ਸੂਚਿਤ ਕਰਨ 'ਤੇ ਥਾਣੇਦਾਰ ਸਤਪਾਲ ਨੇ ਪਹੁੰਚ ਕੇ ਜਦੋਂ ਪਿੰਡ ਵਾਸੀਆਂ ਸਾਹਮਣੇ ਜੇਬਾਂ ਫਰੋਲੀਆਂ ਤਾਂ ਜੇਬਾਂ 'ਚੋਂ ਖਾਲੀ ਸਰਿੰਜ਼ਾਂ ਬਰਾਮਦ ਹੋਈਆ। ਪੁਲਸ ਨੇ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਜੋੜਾ ਫਾਟਕ ਘਟਨਾ ਦੀ ਜਾਂਚ ਰਿਪੋਰਟ ਦਾ ਜ਼ੋਰਦਾਰ ਵਿਰੋਧ
NEXT STORY