ਗੁਰਦਾਸਪੁਰ (ਵਿਨੋਦ)- ਥਾਣਾ ਸਦਰ ਪੁਲਸ ਗੁਰਦਾਸਪੁਰ ਦੇ ਅਧੀਨ ਪੈਂਦੇ ਪਿੰਡ ਕਮਾਲਪੁਰ ਅਫ਼ਗਾਨਾ ’ਚ ਇਕ ਵਿਅਕਤੀ ਨੇ ਆਪਣੇ ਪੁੱਤਰ ਦੇ ਸਹੁਰੇ ਪਰਿਵਾਰ ਵੱਲੋਂ ਜਲੀਲ ਕਰਨ ਤੇ ਸ਼ਾਨ ਦੇ ਖ਼ਿਲਾਫ਼ ਗੱਲਾਂ ਕਰਨ ’ਤੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। ਇਸ ਸਬੰਧੀ ਥਾਣਾ ਸਦਰ ਪੁਲਸ ਗੁਰਦਾਸਪੁਰ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਧਾਰਾ 306,148,149 ਦੇ ਤਹਿਤ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਪਾਕਿਸਤਾਨ 'ਚ ਵਾਪਰਿਆ ਬੱਸ ਹਾਦਸਾ, ਕਰੀਬ 39 ਲੋਕਾਂ ਦੀ ਮੌਤ
ਇਸ ਸਬੰਧੀ ਥਾਣਾ ਸਦਰ ਪੁਲਸ ਨੂੰ ਜਸਵੰਤ ਸਿੰਘ ਪੁੱਤਰ ਹਜ਼ਾਰਾਂ ਸਿੰਘ ਵਾਸੀ ਕਮਾਲਪੁਰ ਅਫ਼ਗਾਨਾ ਨੇ ਬਿਆਨ ਦਿੱਤਾ ਕਿ ਉਸ ਦਾ ਛੋਟਾ ਭਰਾ ਪ੍ਰੇਮ ਸਿੰਘ 27-1-23 ਨੂੰ ਆਪਣੇ ਘਰ ਮੌਜੂਦ ਸੀ। ਜਿਸ ਨੇ ਉਸ ਨੂੰ ਦੱਸਿਆ ਕਿ ਉਸ ਦਾ ਮੁੰਡਾ ਜੋਬਨਜੀਤ ਸਿੰਘ ਜੋ ਵਿਦੇਸ਼ ਇਟਲੀ ਵਿਖੇ ਰਹਿੰਦਾ ਹੈ, ਉਸ ਦੇ ਸਹੁਰਾ ਪਰਿਵਾਰ ਨੇ 19-1-23 ਨੂੰ ਉਸ ਪਾਸੋਂ 50 ਹਜ਼ਾਰ ਰੁਪਏ ਮੰਗੇ ਸਨ, ਜੋ ਉਸੇ ਦਿਨ ਪ੍ਰੇਮ ਸਿੰਘ ਨੇ ਕੋਆਪ੍ਰੇਟਿਵ ਬੈਂਕ ਭਿਖਾਰੀਵਾਲ ਤੋਂ ਕੱਢਵਾ ਕੇ ਦੇ ਦਿੱਤੇ ਸਨ, ਜਦ ਕਿ ਇਸ ਦੇ ਬਾਵਜੂਦ ਦੁਬਾਰਾ ਜੋਬਨਪ੍ਰੀਤ ਸਿੰਘ ਦਾ ਸਹੁਰਾ ਪਰਿਵਾਰ ਸਮੇਤ ਸੱਸ, ਸਹੁਰਾ, ਚਾਚਾ ਸਹੁਰਾ, ਚਾਚੀ ਸੱਸ, ਸਾਢੂ ਅਤੇ ਇਨਾਂ ਦੇ ਨਾਲ 4/5 ਹੋਰ ਵਿਅਕਤੀਆਂ ਨੇ ਪ੍ਰੇਮ ਸਿੰਘ ਦੇ ਘਰ ਆ ਕੇ ਉਸ ਦੀ ਸ਼ਾਨ ਦੇ ਖ਼ਿਲਾਫ਼ ਬਹੁਤ ਗੱਲਾਂ ਕੀਤੀਆਂ ਅਤੇ ਉਸ ਜਲੀਲ ਕੀਤਾ।
ਇਹ ਵੀ ਪੜ੍ਹੋ- ਮੋਟਰਸਾਈਕਲ ਸਵਾਰਾਂ ਨੇ ਸੜਕ ਕਿਨਾਰੇ ਖੜ੍ਹੇ ਨੌਜਵਾਨ ’ਤੇ ਚਲਾਈਆਂ ਗੋਲੀਆਂ, ਹਮਲਾਵਰ ਹੋਏ ਫ਼ਰਾਰ
ਜਸਵੰਤ ਸਿੰਘ ਨੇ ਦੱਸਿਆ ਕਿ ਇਸ ਕਰਕੇ ਉਸ ਦੇ ਭਰਾ ਪ੍ਰੇਮ ਸਿੰਘ ਨੇ ਪੁੱਤਰ ਜੋਬਨਜੀਤ ਸਿੰਘ ਦੇ ਸਹੁਰਾ ਪਰਿਵਾਰ ਤੋਂ ਦੁੱਖੀ ਹੋ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਜੀਵਨ ਸਿੰਘ ਨੇ ਦੱਸਿਆ ਕਿ ਫਿਲਹਾਲ ਇਸ ਮਾਮਲੇ ’ਚ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਅਤੇ ਅੱਗੇ ਵੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ, ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਪਾਣੀ ਵਾਲੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਮੋਟਰਸਾਈਕਲ ਸਮੇਤ ਲੱਖਾਂ ਦਾ ਸਾਮਾਨ ਸੜ ਕੇ ਸੁਆਹ
NEXT STORY