ਗੁਰਦਾਸਪੁਰ(ਹਰਮਨ)- ਸਰਦੀ ਦੇ ਇਨ੍ਹਾਂ ਦਿਨਾਂ ’ਚ ਘੱਟੋ-ਘੱਟ ਤਾਪਮਾਨ ਵਿਚ ਭਾਰੀ ਗਿਰਾਵਟ ਹੋ ਰਹੀ ਹੈ। ਇਸ ਦੇ ਚਲਦਿਆਂ ਅਜਿਹੇ ਹਾਲਾਤਾਂ ਵਿਚ ਸਿਹਤ ਵਿਭਾਗ ਨੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਡਾ. ਭਾਰਤ ਭੂਸ਼ਨ ਨੇ ਦੱਸਿਆ ਕਿ ਠੰਡ ਵਿਚ ਸਰੀਰ ਦੀ ਚਮੜੀ ਫਿੱਕੀ, ਸੁੱਕੀ, ਸਖ਼ਤ ਅਤੇ ਸੁੰਨ ਹੋ ਜਾਂਦੀ ਹੈ, ਚਮੜੀ ਫੱਟਣ ਲੱਗ ਜਾਂਦੀ ਹੈ, ਸਰੀਰ ’ਤੇ ਕਾਲੇ ਛਾਲੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਚਮੜੀ ਸੁੱਕੀ ਹੋਵੇ ਤਾਂ ਤੇਲ ਜਾਂ ਪੈਟਰੋਲੀਅਮ ਜੈਲੀ ਲਗਾਈ ਜਾਵੇ।
ਇਹ ਵੀ ਪੜ੍ਹੋ- ਪੰਜਾਬ ਪੁਲਸ ਅੱਤਵਾਦੀ ਪਾਸ਼ੀਆ ਦੇ ਰਾਡਾਰ ’ਤੇ, ਹੁਣ ਪੁਲਸ ਨਾਕਿਆਂ ’ਤੇ ਵੀ ਧਮਾਕੇ ਦੀ ਦਿੱਤੀ ਚਿਤਾਵਨੀ
ਉਨ੍ਹਾਂ ਕਿਹਾ ਕਿ ਠੰਡ ਵਿੱਚ ਕਾਂਬਾ ਛਿੱੜਦਾ ਹੈ ਅਤੇ ਇਸ ਕਾਂਬੇ ਨੂੰ ਨਜ਼ਰਅੰਦਾਜ਼ ਨਾ ਕਰੋ। ਠੰਡ ਵਿਚ ਬੱਚੇ, ਬਜ਼ੁਰਗਾਂ ਅਤੇ ਬੀਮਾਰੀਆਂ ਤੋਂ ਪੀੜਤ ਲੋਕਾਂ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਜ਼ਿਆਦਾ ਠੰਡ ਵਿਚ ਸੈਰ ਨਾ ਕੀਤੀ ਜਾਵੇ।
ਇਹ ਵੀ ਪੜ੍ਹੋ- ਵਿਦਿਆਰਥੀਆਂ ਲਈ ਅਹਿਮ ਖ਼ਬਰ, 20 ਤੇ 21 ਦਸੰਬਰ ਦੀਆਂ ਪ੍ਰੀਖਿਆਵਾਂ ਮੁਲਤਵੀ
ਡਾ. ਭਾਰਤ ਭੂਸ਼ਨ ਨੇ ਦੱਸਿਆ ਕਿ ਠੰਡ ਵਿਚ ਸਰੀਰ ਦੇ ਤਾਪਮਾਨ ਨੂੰ ਸੰਤੁਲਨ ਵਿਚ ਰੱਖਿਆ ਜਾਵੇ। ਪੌਸ਼ਟਿਕ ਭੋਜਨ ਕੀਤਾ ਜਾਵੇ, ਤਰਲ ਪਦਾਰਥ ਲੋੜੀਂਦੀ ਮਾਤਰਾ ਵਿਚ ਲਏ ਜਾਣ, ਜ਼ਿਆਦਾ ਕੈਫੀਨ ਵਾਲੇ ਪਦਾਰਥ ਨਾ ਲਏ ਜਾਣ। ਸ਼ਰਾਬ ਅਤੇ ਨਸ਼ੇ ਤੋਂ ਪ੍ਰਹੇਜ਼ ਕੀਤਾ ਜਾਵੇ, ਜ਼ਿਆਦਾ ਟਾਇਟ ਕੱਪੜੇ ਨਾ ਪਾਏ ਜਾਣ, ਕਿਉਂਕਿ ਇਸ ਨਾਲ ਖੂਨ ਦਾ ਦੌਰਾ ਰੁਕਦਾ ਹੈ। ਸਰੀਰ ਨੂੰ ਨਿੱਘਾ ਰੱਖਣ ਲਈ ਪਰਤਾਂ ਵਿਚ ਜ਼ਿਆਦਾ ਕੱਪੜੇ ਪਾਏ ਜਾਣ। ਕਿਸੇ ਵੀ ਐਮਰਜੈਂਸੀ ਵੇਲੇ ਘਰੇਲੂ ਟੋਟਕੇ ਨਾ ਕਰ ਕੇ ਤੁਰੰਤ ਸਿਹਤ ਸੰਸਥਾ ’ਚ ਜਾਇਆ ਜਾਵੇ।
ਇਹ ਵੀ ਪੜ੍ਹੋ- ਅੱਜ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖ਼ਬਰ, ਪੰਜਾਬ ਭਰ 'ਚ ਹੋ ਗਿਆ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਅੰਦੋਲਨ-2 ਤਹਿਤ ਕਿਸਾਨਾਂ ਮਜਦੂਰਾਂ ਨੇ ਜਾਮ ਕੀਤਾ ਰੇਲਾਂ ਦਾ ਚੱਕਾ, ਤਿੰਨ ਘੰਟੇ ਠੱਪ ਰੱਖੀ ਰੇਲ ਆਵਾਜਾਈ
NEXT STORY