ਮੁੰਬਈ - ਹਿੰਦੀ ਸਿਨੇਮਾ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ‘ਵੌਇਸ ਆਫ ਮੁਕੇਸ਼’ ਦੇ ਨਾਮ ਨਾਲ ਜਾਣੇ ਜਾਂਦੇ ਬਬਲਾ ਮੇਹਤਾ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਨ੍ਹਾਂ ਨੇ 22 ਜੁਲਾਈ ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਆਉਂਦੇ ਹੀ ਉਨ੍ਹਾਂ ਦੇ ਚਹੇਤਿਆਂ ਵਿਚਕਾਰ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ: ਇਹ ਕਲਾਕਾਰ ਬਣੇਗਾ ਰਾਜ ਸਭਾ ਮੈਂਬਰ, ਭਲਕੇ ਚੁੱਕੇਗਾ ਸਹੁੰ
ਮੁਕੇਸ਼ ਦੀ ਜਨਮ ਤਾਰੀਖ ਤੇ ਹੀ ਵਿਦਾਈ
ਇਹ ਇਕ ਅਜੀਬ ਸੰਯੋਗ ਹੈ ਕਿ 22 ਜੁਲਾਈ ਨੂੰ ਹੀ ਪ੍ਰਸਿੱਧ ਗਾਇਕ ਮੁਕੇਸ਼ ਦੀ ਜਯੰਤੀ ਹੁੰਦੀ ਹੈ ਅਤੇ ਓਸੇ ਦਿਨ ‘ਵੌਇਸ ਆਫ ਮੁਕੇਸ਼’ ਦੇ ਨਾਮ ਨਾਲ ਜਾਣੇ ਜਾਂਦੇ ਬਬਲਾ ਮੇਹਤਾ ਨੇ ਆਖ਼ਰੀ ਸਾਹ ਲਏ। ਇਹ ਸਮਾਂ ਸੰਗੀਤਕ ਦੁਨੀਆ ਲਈ ਦੁਖਦਾਈ ਅਤੇ ਸੰਵੇਦਨਸ਼ੀਲ ਬਣ ਗਿਆ।
ਇਹ ਵੀ ਪੜ੍ਹੋ: ਸਿਰਫ਼ 9 ਸਕਿੰਟ ਦੇ 'ਸੀਨ' ਕਾਰਨ ਬਰਬਾਦ ਹੋਇਆ ਅਦਾਕਾਰ ਦਾ ਕਰੀਅਰ, ਦੇਸ਼ ਛੱਡਣ ਲਈ ਹੋਣਾ ਪਿਆ ਮਜਬੂਰ
ਫਿਲਮਾਂ ਵਿੱਚ ਯੋਗਦਾਨ
ਬਬਲਾ ਮੇਹਤਾ ਨੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਫਿਲਮਾਂ ਲਈ ਗਾਣੇ ਗਾਏ। ਉਨ੍ਹਾਂ ਦਾ ਸਭ ਤੋਂ ਯਾਦਗਾਰ ਗੀਤ ‘ਤੇਰੇ ਮੇਰੇ ਹੋਂਠੋਂ ਪੇ’ ਰਿਹਾ ਜੋ ਕਿ ਫਿਲਮ ‘ਚਾਂਦਨੀ’ ਵਿੱਚ ਲਤਾ ਮੰਗੇਸ਼ਕਰ ਦੇ ਨਾਲ ਉਨ੍ਹਾਂ ਨੇ ਗਾਇਆ ਸੀ। ਇਸ ਗੀਤ ਨਾਲ ਉਨ੍ਹਾਂ ਦੀ ਆਵਾਜ਼ ਦਰਸ਼ਕਾਂ ਦੇ ਦਿਲਾਂ ਵਿਚ ਉਤਰੀ। ਇਸ ਤੋਂ ਇਲਾਵਾ, ਉਨ੍ਹਾਂ ਨੇ ‘ਸੜਕ’, ‘ਦਿਲ ਹੈ ਕਿ ਮਾਨਤਾ ਨਹੀਂ’ ਵਰਗੀਆਂ ਕਈ ਹਿੱਟ ਫਿਲਮਾਂ ਵਿੱਚ ਆਪਣੀ ਆਵਾਜ਼ ਦੇ ਕੇ ਸੰਗੀਤਕ ਜਗਤ ਵਿੱਚ ਅਪਣਾ ਇੱਕ ਮੁਕਾਮ ਬਣਾਇਆ।
ਇਹ ਵੀ ਪੜ੍ਹੋ: ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਲੈ ਕੇ ਆਈ ਵੱਡੀ ਅਪਡੇਟ, ਸਿਰਫ ਇਕ 'ਟੈਪ' ਨਾਲ ਬਲੌਕ ਹੋ ਜਾਵੇਗਾ ਅਕਾਊਂਟ
ਭਜਨ ਅਤੇ ਰੂਹਾਨੀ ਗੀਤਾਂ ਵਿੱਚ ਵੀ ਰੁਚੀ
ਬਬਲਾ ਮੇਹਤਾ ਸਿਰਫ਼ ਫਿਲਮੀ ਗਾਣਿਆਂ ਤੱਕ ਸੀਮਤ ਨਹੀਂ ਰਹੇ, ਉਨ੍ਹਾਂ ਨੂੰ ਭਜਨ ਅਤੇ ਰੂਹਾਨੀ ਸੰਗੀਤ ਵਿੱਚ ਵੀ ਗਹਿਰੀ ਰੁਚੀ ਸੀ। ਉਨ੍ਹਾਂ ਨੇ ‘ਸੁੰਦਰ ਕਾਂਡ’ ਅਤੇ ‘ਰਾਮ ਚਰਿਤ ਮਾਨਸ’ ਦੀ ਪਾਠ ਰਚਨਾ ਆਪਣੀ ਸੁਰੀਲੀ ਆਵਾਜ਼ ਵਿੱਚ ਕੀਤੀ। ਇਨ੍ਹਾਂ ਦੇ ਨਾਲ ਹੀ ‘ਜੈ ਸ਼੍ਰੀ ਹਨੁਮਾਨ’ ਅਤੇ ‘ਮੰਮਤਾ ਕੇ ਮੰਦਰ’ ਵਰਗੇ ਭਜਨ ਐਲਬਮ ਵੀ ਉਨ੍ਹਾਂ ਵੱਲੋਂ ਗਾਏ ਗਏ ਜੋ ਲੋਕਾਂ ਵਿੱਚ ਕਾਫੀ ਲੋਕਪ੍ਰਿਯ ਹੋਏ।
ਇਹ ਵੀ ਪੜ੍ਹੋ: OMG! ਪ੍ਰਿਯੰਕਾ ਚੋਪੜਾ ਦੀ 3 ਸਕਿੰਟਾਂ ਦੀ Intimate clip ਹੋਈ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ 'ਚ ਵੱਡਾ Encounter ਤੇ ਜਹਾਜ਼ ਹਾਦਸੇ 'ਚ 49 ਲੋਕਾਂ ਦੀ ਮੌਤ, ਪੜ੍ਹੋ TOP-10 ਖ਼ਬਰਾਂ
NEXT STORY