ਤਰਨਤਾਰਨ (ਰਮਨ)- ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਤਰਨਤਰਨ ਵਿਖੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਵਲੋਂ ਹਸਪਤਾਲ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਦਾ ਸਵਾਗਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੁਲ ਅਤੇ ਸਿਵਿਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਵੱਖ-ਵੱਖ ਅਵਾਰਡਾਂ ਆਕਸੀਜਨ ਪਲਾਂਟ ਆਪਰੇਸ਼ਨ ਥਿਏਟਰ ਗਾਇਨੀ ਵਾਰਡ ਦਾ ਦੌਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਦੀ ਇਸ ਆਮਦ ਨੂੰ ਲੈ ਕੇ ਪੁਲਸ ਦੇ ਸੁਰੱਖਿਆ ਪ੍ਰਬੰਧ ਕਾਫੀ ਢਿੱਲੇ ਨਜ਼ਰ ਆਏ। ਪੁਲਸ ਵੱਲੋਂ ਮੈਟਲ ਡਿਟੈਕਟਰ ਲਿਆ ਕੇ ਸਿਵਲ ਹਸਪਤਾਲ ਵਿੱਚ ਲਗਾਉਣ ਦੀ ਬਜਾਏ ਉਸੇ ਸਮੇਂ ਟਰੱਕ ਵਿੱਚ ਲੱਦ ਲਏ ਗਏ।
ਇਹ ਵੀ ਪੜ੍ਹੋ- ਹੋਟਲ ’ਚ ਪੁਲਸ ਦੀ ਰੇਡ, ਮਾਲਕ ਸਮੇਤ 10 ਮੁਲਜ਼ਮ ਗ੍ਰਿਫ਼ਤਾਰ
ਸਿਹਤ ਮੰਤਰੀ ਦੇ ਸਿਵਿਲ ਹਸਪਤਾਲ ਵਿਖੇ ਦੀ ਜਾਣਕਾਰੀ ਪੁਲਸ ਪ੍ਰਸ਼ਾਸਨ ਨੂੰ ਪਹਿਲਾਂ ਤੋਂ ਹੀ ਮਿਲ ਚੁੱਕੀ ਸੀ। ਪਰੰਤੂ ਇਸ ਦੇ ਬਾਵਜੂਦ ਜਦੋਂ ਉਹ ਸਿਵਿਲ ਹਸਪਤਾਲ ਦੇ ਮੇਨ ਗੇਟ ਕੋਲ ਪੁੱਜਣ ਵਾਲੇ ਸਨ ਤਾਂ ਕਰੀਬ ਪੰਜ ਮਿੰਟ ਪਹਿਲਾਂ ਇੱਕ ਟਰੱਕ ਉੱਪਰ ਮੈਟਲ ਡਿਟੈਕਟਰ ਪੁਲਸ ਕਰਮਚਾਰੀਆਂ ਵੱਲੋਂ ਲਿਆਂਦੇ ਤਾਂ ਗਏ ਪਰ ਉਸਨੂੰ ਉਤਾਰਨ ਤੋਂ ਬਾਅਦ ਵਾਪਸ ਉਸੇ ਸਮੇਂ ਟਰੱਕ ਵਿੱਚ ਲੱਦ ਲਏ ਗਏ। ਇਸ ਕਾਰਵਾਈ ਨੂੰ ਵੇਖਦਿਆਂ ਮੌਕੇ 'ਤੇ ਖੜ੍ਹੇ ਸਰਕਾਰੀ ਸਿਹਤ ਕਰਮਚਾਰੀ ਅਤੇ ਆਮ ਲੋਕਾਂ ਵੱਲੋਂ ਚਰਚਾ ਦਾ ਵਿਸ਼ਾ ਬਣਾ ਲਿਆ ਗਿਆ। ਜੇਕਰ ਦੂਸਰੇ ਪਾਸੇ ਵੇਖੀਏ ਤਾਂ ਪੁਲਿਸ ਵੱਲੋਂ ਇਸ ਗੱਲ ਨੂੰ ਮਮੂਲੀ ਸਮਝ ਲਿਆ ਗਿਆ।
ਇਹ ਵੀ ਪੜ੍ਹੋ- ਤਰਨਤਾਰਨ 'ਚ ਐਨਕਾਊਂਟਰ, ਇਕ ਬਦਮਾਸ਼ ਢੇਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ 'ਚ ਵੱਡੀ ਕਾਰਵਾਈ, ਸਰਹੱਦ ਪਾਰੋਂ ਹਥਿਆਰ ਮੰਗਵਾਉਂਣ ਵਾਲੇ 4 ਗ੍ਰਿਫ਼ਤਾਰ
NEXT STORY