ਐਂਟਰਟੇਨਮੈਂਟ ਡੈਸਕ- ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਤੇ ਪ੍ਰਸ਼ੰਸਕਾਂ ਦੇ ਹਰਮਨ ਪਿਆਰੇ ਜਸਵਿੰਦਰ ਭੱਲਾ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ ਚੰਡੀਗੜ੍ਹ ਦੇ ਸੈਕਟਰ-34 ਸਥਿਤ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਕੀਤੀ ਜਾ ਰਹੀ ਹੈ। ਵੱਡੀਆਂ-ਵੱਡੀਆਂ ਸ਼ਖਸੀਅਤਾਂ ਉੱਥੇ ਪਹੁੰਚਣਗੀਆਂ ਹਨ, ਜਿਸ ਲਈ ਪੁਲਸ ਨੇ ਵੀ ਤਿਆਰੀਆਂ ਕਰ ਲਈਆਂ ਹਨ।
ਜ਼ਿਕਰਯੋਗ ਹੈ ਕਿ ਕਾਮੇਡੀਅਨ ਭੱਲਾ ਸਾਬ੍ਹ ਦਾ 22 ਅਗਸਤ ਦੀ ਸਵੇਰ ਨੂੰ 65 ਸਾਲ ਦੀ ਉਮਰ ਵਿੱਚ ਬ੍ਰੇਨ ਸਟ੍ਰੋਕ ਕਾਰਨ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦੋਰਾਹਾ ਕਸਬੇ ਵਿੱਚ ਹੋਇਆ ਸੀ। ਭੱਲਾ ਦੇ ਦਿਹਾਂਤ ‘ਤੇ ਪੰਜਾਬੀ ਫਿਲਮ ਇੰਡਸਟਰੀ ਦੀਆਂ ਵੱਡੀਆਂ ਸ਼ਖਸੀਅਤਾਂ ਦੇ ਨਾਲ-ਨਾਲ ਰਾਜਨੀਤੀ ਅਤੇ ਸਮਾਜ ਦੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਅੰਤਿਮ ਵਿਦਾਈ ਦੇਣ ਪਹੁੰਚੀਆਂ ਸਨ।
ਜਸਵਿੰਦਰ ਭੱਲਾ ਦਾ 23 ਅਗਸਤ ਨੂੰ ਮੋਹਾਲੀ ਵਿੱਚ ਸਸਕਾਰ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਦੇ ਪੁੱਤਰ ਪੁਖਰਾਜ ਨੇ ਚਿਤਾ ਨੂੰ ਅਗਨੀ ਦਿੱਤੀ। ਇਸ ਦੌਰਾਨ ਪੰਜਾਬੀ ਸਿਤਾਰੇ ਗਿੱਪੀ ਗਰੇਵਾਲ ਅਤੇ ਬੀਨੂ ਢਿੱਲੋਂ ਭਾਵੁਕ ਨਜ਼ਰ ਆਏ। ਸ਼ਮਸ਼ਾਨਘਾਟ ਵਿੱਚ ਵੱਡੀ ਗਿਣਤੀ ਵਿੱਚ ਪ੍ਰਸ਼ੰਸਕਾਂ ਦਾ ਇਕੱਠ ਹੋਇਆ। ਭੀੜ ਨੂੰ ਸੰਭਾਲਣ ਲਈ ਸਖ਼ਤ ਪੁਲਸ ਪ੍ਰਬੰਧ ਕੀਤੇ ਗਏ ਸਨ।
ਤੁਹਾਨੂੰ ਦੱਸ ਦੇਈਏ ਕਿ ਭੱਲਾ ਜੀ ਦੇ ਅੰਤਿਮ ਸੰਸਕਾਰ ਮੌਕੇ ਪੰਜਾਬੀ ਫਿਲਮ ਇੰਡਸਟਰੀ ਤੋਂ ਅਮਰ ਨੂਰੀ, ਮਨਕੀਰਤ ਔਲਖ, ਜਿੰਮੀ ਸ਼ੇਰਗਿੱਲ ਅਮਰ ਨੂਰੀ, ਹੰਸਰਾਜ ਹੰਸ, ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਅਤੇ ਕਾਮੇਡੀਅਨ ਬੀ.ਐਨ.ਸ਼ਰਮਾ ਹਾਜ਼ਰ ਸਨ। ਸਿਆਸੀ ਜਗਤ ਤੋਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ‘ਆਪ’ ਸਰਕਾਰ ਦੇ ਮੰਤਰੀ ਤਰੁਣਪ੍ਰੀਤ ਸੌਂਧ ਅਤੇ ਸਾਬਕਾ ਮੰਤਰੀ ਬਲਬੀਰ ਸਿੱਧੂ ਸਮੇਤ ਕਈ ਆਗੂ ਵੀ ਸ਼ਰਧਾਂਜਲੀ ਦੇਣ ਆਏ।
'ਪਤੀ ਪਤਨੀ ਔਰ ਵੋਹ 2' ਦੇ ਕਰੂ ਮੈਂਬਰ 'ਤੇ ਹਮਲਾ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ, FIR ਦਰਜ
NEXT STORY