ਬਟਾਲਾ (ਸਾਹਿਲ) : ਥਾਣਾ ਸਦਰ ਦੀ ਪੁਲਸ ਨੇ ਹੈਰੋਇਨ ਸਮੇਤ ਕਾਰ ਚਾਲਕ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਮੋੜ ਪਿੰਡ ਮਰੜ ਵਿਖੇ ਨਾਕੇ ਦੌਰਾਨ ਮੌਜੂਦ ਸੀ ਕਿ ਇਕ ਰਨੋਲਟ ਪਲੱਸ ਗੱਡੀ ਨੰ. ਸੀ.ਐੱਚ. 01ਸੀ.ਐੱਚ.6490 ’ਤੇ ਸਵਾਰ ਹੋ ਕੇ ਇਕ ਵਿਅਕਤੀ ਨੂੰ ਆਉਂਦੇ ਦੇਖ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਤਾਂ ਵਿਅਕਤੀ ਨੇ ਆਪਣਾ ਨਾਮ ਅੰਮ੍ਰਿਤਪਾਲ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਵ੍ਹੀਲਾ ਤੇਜਾ ਦੱਸਿਆ।
ਇਸ ਦੌਰਾਨ ਬਾਅਦ ਵਿਚ ਪੁਲਸ ਮੁਲਾਜ਼ਮਾਂ ਨੇ ਇਸਦੇ ਹੱਥ ਵਿਚ ਫੜੇ ਲਿਫਾਫੇ ਦੀ ਚੈਕਿੰਗ ਕਰਨ ’ਤੇ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਏ.ਐੱਸ.ਆਈ ਨੇ ਦੱਸਿਆ ਕਿ ਇਸੇ ਉਪਰੰਤ ਪੁਲਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਥਾਣੇ ਸਦਰ ਵਿਚ ਲੈ ਆਂਦਾ, ਜਿਥੇ ਇਸ ਖਿਲਾਫ ਐੱਨ.ਡੀ.ਪੀ.ਐੱਸ ਐਕਟ ਤਹਿਤ ਕੇਸ ਦਰਜ ਕਰ ਦਿੱਤਾ ਹੈ ਤੇ ਇਸ ਵਿਅਕਤੀ ਦੀ ਗੱਡੀ ਨੂੰ ਵੀ ਕਬਜ਼ੇ ਵਿਚ ਲੈ ਲਿਆ ਗਿਆ ਹੈ।
ਨਸ਼ੇ ਦੀ ਹੱਬ ਵਜੋਂ ਜਾਣੇ ਜਾਂਦੇ ਪਿੰਡ ਨੂੰ ਪੁਲਸ ਨੇ ਪਾਇਆ ਘੇਰਾ, ਤਲਾਸ਼ੀ ਦੌਰਾਨ ਬਰਾਮਦ ਹੋਈ ਨਜਾਇਜ਼ ਸ਼ਰਾਬ
NEXT STORY