ਗੁਰਦਾਸਪੁਰ (ਹਰਮਨ, ਵਿਨੋਦ)-21 ਦਸੰਬਰ 2024 ਨੂੰ ਨਗਰ ਨਿਗਮ ਬਟਾਲਾ ਦੇ ਵਾਰਡ ਨੰਬਰ-24 ਅਤੇ ਨਗਰ ਕੌਂਸਲ ਗੁਰਦਾਸਪੁਰ ਦੇ ਵਾਰਡ ਨੰਬਰ-16 ਦੀ ਹੋ ਰਹੀ ਉਪ ਚੋਣ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਆਈ. ਏ. ਐੱਸ. ਨੇ ਇਨ੍ਹਾਂ ਦੋਵਾਂ ਵਾਰਡਾਂ ਦੇ ਵੋਟਰ, ਜੋ ਰਜਿਸਟਰਡ ਫੈਕਟਰੀਆਂ ’ਚ ਕੰਮ ਕਰਦੇ ਹਨ, ਉਨ੍ਹਾਂ ਲਈ ਵੋਟਾਂ ਵਾਲੇ ਦਿਨ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਛੁੱਟੀ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- 31 ਦਸੰਬਰ ਤੋਂ ਪਹਿਲਾਂ ਕਰਾਓ ਇਹ ਕੰਮ, ਨਹੀਂ ਤਾਂ ਆਵੇਗੀ ਮੁਸ਼ਕਿਲ
ਜ਼ਿਲ੍ਹਾ ਮੈਜਿਸਟਰੇਟ ਨੇ ਫ਼ੈਕਟਰੀਸ ਐਕਟ 1948 (ਕੇਂਦਰੀ ਐਕਟ 63 ਆਫ਼ 1948) ਦੀ ਧਾਰਾ 65 ਦੇ ਉਪ ਸੈਕਸ਼ਨ 2 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਰਜਿਸਟਰਡ ਫ਼ੈਕਟਰੀਆਂ ਦੇ ਉਨ੍ਹਾਂ ਵਰਕਰਾਂ ਨੂੰ ਛੋਟ ਦਿੱਤੀ ਹੈ, ਜੋ ਰਜਿਸਟਰਡ ਫ਼ੈਕਟਰੀਆਂ ’ਚ ਕੰਮ ਕਰ ਰਹੇ ਹਨ ਅਤੇ ਸਬੰਧਤ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੇ ਵਾਰਡ ਜਿਥੇ ਵੋਟਾਂ ਹੋਣ ਜਾ ਰਹੀਆਂ ਹਨ ਦੇ ਅਧਿਕਾਰ ਖੇਤਰ ’ਚ ਵੋਟਰ ਵਜੋਂ ਦਰਜ ਹਨ।
ਇਹ ਵੀ ਪੜ੍ਹੋ- ਅੱਜ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖ਼ਬਰ, ਪੰਜਾਬ ਭਰ 'ਚ ਹੋ ਗਿਆ ਵੱਡਾ ਐਲਾਨ
ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਸਮੇਂ ਦੀ ਤਤਪਰਤਾ ਨੂੰ ਮੱਖ ਰੱਖਦੇ ਹੋਏ ਇੱਕਤਰਫ਼ਾ ਹੁਕਮ ਜਾਰੀ ਕਰਕੇ ਆਮ ਜਨਤਾ ਨੂੰ ਸੰਬੋਧਤ ਕੀਤਾ ਹੈ। ਇਹ ਹੁਕਮ ਪੂਰਨ ਤੌਰ ’ਤੇ ਲਾਗੂ ਕਰਵਾਉਣ ਲਈ ਸਹਾਇਕ ਕਿਰਤ ਕਮਿਸ਼ਨਰ, ਗੁਰਦਾਸਪੁਰ ਜ਼ਿੰਮੇਵਾਰ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'12 ਘੰਟਿਆਂ 'ਚ ਦੇ 75 ਲੱਖ, ਨਹੀਂ ਤਾਂ ਕੱਟ ਦਿਆਂਗੇ ਉੱਪਰ ਦੀ ਟਿਕਟ...'
NEXT STORY