Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 12, 2026

    5:03:02 PM

  • yahwant varma case

    ਘਰ 'ਚ ਨੋਟਾਂ ਦੇ ਬੋਰਿਆਂ ਨੂੰ ਲੱਗੀ ਅੱਗ ਦੇ ਮਾਮਲੇ...

  • high alert in bathinda due to bomb threat

    ਬਠਿੰਡਾ 'ਚ ਬੰਬ ਧਮਾਕਿਆਂ ਦੀ ਧਮਕੀ ਮਗਰੋਂ ਹਾਈ...

  • online gaming business loss boy dead in nawanshahr

    ਪੰਜਾਬ: ਆਨਲਾਈਨ ਗੇਮਿੰਗ ਨੇ ਪਾਏ ਉਜਾੜੇ! ਇਕ ਹੋਰ...

  • imran khan

    ਜੇਲ੍ਹ 'ਚ ਬੰਦ ਇਮਰਾਨ ਖਾਨ ਦੀ ਮੌਤ ! ਪਾਕਿਸਤਾਨ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Majha News
  • Amritsar
  • 10-12 ਸਾਲ ’ਚ ਹੀ ਬੱਚਿਆਂ ’ਚ ਮਚਿਓਰਿਟੀ ਨੇ ਵਧਾਈ ਚਿੰਤਾ, ਪੜ੍ਹੋ ਕੀ ਹੈ ਇਸ ਦੇ ਪਿੱਛੇ ਦਾ ਕਾਰਨ!

MAJHA News Punjabi(ਮਾਝਾ)

10-12 ਸਾਲ ’ਚ ਹੀ ਬੱਚਿਆਂ ’ਚ ਮਚਿਓਰਿਟੀ ਨੇ ਵਧਾਈ ਚਿੰਤਾ, ਪੜ੍ਹੋ ਕੀ ਹੈ ਇਸ ਦੇ ਪਿੱਛੇ ਦਾ ਕਾਰਨ!

  • Edited By Shivani Bassan,
  • Updated: 10 Aug, 2026 12:19 PM
Amritsar
maturity in children at the age of 10 12 has increased anxiety
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ (ਦਲਜੀਤ)–ਬਦਲਦੀ ਜੀਵਨ ਸ਼ੈਲੀ ਦਾ ਸਿੱਧਾ ਅਸਰ ਹੁਣ ਬੱਚਿਆਂ ਦੀ ਸਿਹਤ ’ਤੇ ਪੈ ਰਿਹਾ ਹੈ। ਸ਼ਹਿਰੀ ਇਲਾਕਿਆਂ ’ਚ ਖਾਸ ਕਰ ਕੇ ਬੱਚਿਆਂ ’ਚ ‘ਅਰਲੀ ਪਿਊਬਰਟੀ’ ਜਾਂ ਮੈਡੀਕਲ ਭਾਸ਼ਾ ਵਿਚ ਕਹੀ ਜਾਣ ਵਾਲੀ ‘ਟਿਊਬਲ ਡਿਵੈਲਪਮੈਂਟ’ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਪਹਿਲਾਂ ਜਿਥੇ ਬੱਚਿਆਂ ’ਚ ਪਿਊਬਰਟੀ ਦੀ ਪ੍ਰਕਿਰਿਆ 14 ਤੋਂ 15 ਸਾਲ ਦੀ ਉਮਰ ਵਿਚ ਸ਼ੁਰੂ ਹੁੰਦੀ ਸੀ, ਹੁਣ ਇਹ 10 ਤੋਂ 12 ਸਾਲ ਦੀ ਉਮਰ ਵਿਚ ਹੀ ਆਮ ਹੋ ਗਈ ਹੈ। ਮਾਹਿਰਾਂ ਮੁਤਾਬਕ ਇਹ ਰੁਝਾਨ ਆਉਣ ਵਾਲੇ ਸਮੇਂ ਵਿਚ ਇਕ ਵੱਡੇ ਸਿਹਤ ਸੰਕਟ ਦਾ ਸੰਕੇਤ ਹੈ।

ਇਹ ਵੀ ਪੜ੍ਹੋ-ਪੰਜਾਬ: ਕਤਲ ਮਾਮਲੇ ’ਚ ਗ੍ਰਿਫਤਾਰ ਕੀਤੀ ਕੁੜੀ ਨੇ ਥਾਣੇ ਅੰਦਰ ਚੁੱਕਿਆ ਖੌਫਨਾਕ ਕਦਮ !

ਜਾਣਕਾਰੀ ਅਨੁਸਾਰ ‘ਟਿਊਬਲ ਡਿਵੈਲਪਮੈਂਟ’ ਦਾ ਮਤਲਬ ਬੱਚਿਆਂ ਦੇ ਸਰੀਰ ਵਿਚ ਉਹ ਹਾਰਮੋਨਲ ਬਦਲਾਅ ਹਨ, ਜਿਨ੍ਹਾਂ ਨਾਲ ਪਿਊਬਰਟੀ ਦੀ ਸ਼ੁਰੂਆਤ ਹੁੰਦੀ ਹੈ। ਮੁੰਡਿਆਂ ਵਿਚ ਆਵਾਜ਼ ਦਾ ਭਾਰਾ ਹੋਣਾ, ਮੁੱਛਾਂ ਦਾ ਆਉਣਾ ਅਤੇ ਕੁੜੀਆਂ ਵਿਚ ਸਰੀਰਕ ਵਿਕਾਸ ਅਤੇ ਮੈਨਸਟਰੂਏਸ਼ਨ ਦੀ ਸ਼ੁਰੂਆਤ ਇਸ ਦੇ ਮੁੱਖ ਲੱਛਣ ਹਨ ਪਰ ਹੁਣ ਇਹ ਤਬਦੀਲੀਆਂ ਬੱਚਿਆਂ ਵਿਚ ਕਾਫੀ ਜਲਦੀ ਵੇਖੀਆਂ ਜਾ ਰਹੀਆਂ ਹਨ, ਜਿਸ ਨਾਲ ਉਹ ਮਾਨਸਿਕ ਤੌਰ ’ਤੇ ਤਿਆਰ ਹੋਣ ਤੋਂ ਪਹਿਲਾਂ ਹੀ ਇਸ ਦੌਰ ਵਿਚ ਦਾਖਲ ਹੋ ਰਹੇ ਹਨ।

ਇਹ ਵੀ ਪੜ੍ਹੋ-ਪੰਜਾਬ: ਏਅਰਪੋਰਟ ਰੋਡ 'ਤੇ ਚੱਲਦੀ ਥਾਰ 'ਚ ਨੌਜਵਾਨ ਨੇ ਕੀਤਾ ਖ਼ਤਰਨਾਕ ਸਟੰਟ ! ਹੁਣ ਭਾਲ 'ਚ ਜੁਟੀ ਪੁਲਸ

ਦੇਸ਼-ਪੱਧਰੀ ਅਤੇ ਅੰਤਰਰਾਸ਼ਟਰੀ ਰਿਸਰਚਾਂ ਦੇ ਅਨੁਸਾਰ ਪਿਛਲੇ ਇਕ ਦਹਾਕੇ ਵਿਚ ਅਰਲੀ ਪਿਊਬਰਟੀ ਦੇ ਕੇਸਾਂ ਵਿਚ 25 ਤੋਂ 30 ਫੀਸਦੀ ਤੱਕ ਵਾਧਾ ਦਰਜ ਕੀਤਾ ਗਿਆ ਹੈ। ਇਕ ਅਧਿਐਨ ਮੁਤਾਬਕ ਕੁੜੀਆਂ ਵਿਚ ਪਿਊਬਰਟੀ ਦੀ ਔਸਤ ਉਮਰ 1.5 ਤੋਂ 2 ਸਾਲ ਘੱਟ ਹੋ ਗਈ ਹੈ। ਭਾਰਤ ਵਿਚ ਕੀਤੀ ਗਈ ਮਲਟੀ-ਸੈਂਟਰ ਸਟੱਡੀ ਵਿਚ ਇਹ ਵੀ ਸਾਹਮਣੇ ਆਇਆ ਕਿ ਸ਼ਹਿਰੀ ਬੱਚਿਆਂ ਵਿਚ ਇਹ ਸਮੱਸਿਆ ਪਿੰਡਾਂ ਦੇ ਮੁਕਾਬਲੇ ਕਾਫ਼ੀ ਵੱਧ ਹੈ। ਰਿਸਰਚ ਇਹ ਵੀ ਦਰਸਾਉਂਦੀ ਹੈ ਕਿ ਜਿਹੜੇ ਬੱਚੇ ਰੋਜ਼ਾਨਾ 3 ਤੋਂ 5 ਘੰਟੇ ਤੱਕ ਮੋਬਾਈਲ ਜਾਂ ਸਕ੍ਰੀਨ ਸਾਹਮਣੇ ਬਿਤਾਉਂਦੇ ਹਨ, ਉਨ੍ਹਾਂ ਵਿਚ ਹਾਰਮੋਨਲ ਅਸੰਤੁਲਨ ਦੀ ਸੰਭਾਵਨਾ ਲਗਭਗ 40 ਫੀਸਦੀ ਵਧ ਜਾਂਦੀ ਹੈ। ਇਸ ਦੇ ਨਾਲ ਹੀ ਜੰਕ ਫੂਡ, ਪ੍ਰੋਸੈਸਡ ਖਾਣਾ ਅਤੇ ਕੈਮੀਕਲ ਵਾਲੀਆਂ ਚੀਜ਼ਾਂ ਦੀ ਵਧਦੀ ਵਰਤੋਂ ਵੀ ਇਸ ਦੇ ਪਿੱਛੇ ਵੱਡਾ ਕਾਰਨ ਮੰਨੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ 3 ਜ਼ਿਲ੍ਹਿਆਂ 'ਚ 'ਯੈਲੋ ਅਲਰਟ', ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ

ਸਰਕਾਰੀ ਮੈਡੀਕਲ ਕਾਲਜ ਦੇ ਬੱਚਾ ਵਿਭਾਗ ਦੇ ਸੀਨੀਅਰ ਡਾਕਟਰ ਸੰਦੀਪ ਅਗਰਵਾਲ ਅਨੁਸਾਰ 3 ਮੁੱਖ ਕਾਰਨ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਰਹੇ ਹਨ— ਮੋਬਾਈਲ ਅਤੇ ਸਕ੍ਰੀਨ ਟਾਈਮ ਦੀ ਵਾਧੂ ਵਰਤੋਂ, ਗਲਤ ਖੁਰਾਕ ਅਤੇ ਕਸਰਤ ਦੀ ਕਮੀ। ਬੱਚੇ ਹੁਣ ਬਾਹਰ ਖੇਡਣ ਦੀ ਥਾਂ ਘਰਾਂ ਵਿਚ ਬੈਠ ਕੇ ਮੋਬਾਈਲ ’ਤੇ ਸਮਾਂ ਬਿਤਾਉਂਦੇ ਹਨ, ਜਿਸ ਨਾਲ ਉਨ੍ਹਾਂ ਦਾ ਵਜ਼ਨ ਵਧ ਰਿਹਾ ਹੈ ਅਤੇ ਹਾਰਮੋਨਲ ਤਬਦੀਲੀਆਂ ਤੇਜ਼ ਹੋ ਰਹੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਬਦਲਾਅ ਸਿਰਫ਼ ਸਰੀਰਕ ਨਹੀਂ, ਸਗੋਂ ਮਾਨਸਿਕ ਤੌਰ ’ਤੇ ਵੀ ਬੱਚਿਆਂ ਨੂੰ ਪ੍ਰਭਾਵਿਤ ਕਰ ਰਹੇ ਹਨ। ਜਦੋਂ ਬੱਚਾ ਮਾਨਸਿਕ ਤੌਰ ’ਤੇ ਤਿਆਰ ਨਹੀਂ ਹੁੰਦਾ ਅਤੇ ਉਸ ਦੇ ਸਰੀਰ ’ਚ ਇਸ ਤਰ੍ਹਾਂ ਦੇ ਬਦਲਾਅ ਆਉਂਦੇ ਹਨ, ਤਾਂ ਉਨ੍ਹਾਂ ਵਿਚ ਘਬਰਾਹਟ, ਸ਼ਰਮ ਅਤੇ ਡਿਪ੍ਰੈਸ਼ਨ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਖਾਸ ਕਰ ਕੇ ਕੁੜੀਆਂ ਵਿਚ ਮੈਨਸਟਰੂਏਸ਼ਨ ਦੀ ਜਲਦੀ ਸ਼ੁਰੂਆਤ ਉਨ੍ਹਾਂ ਲਈ ਸਮਝਣਾ ਮੁਸ਼ਕਿਲ ਹੋ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਅਤੇ ਪੜ੍ਹਾਈ ’ਤੇ ਵੀ ਅਸਰ ਪੈਂਦਾ ਹੈ।

ਪੰਜਾਬ ’ਚ ਨਹੀਂ ਹੋਇਆ ਵਿਸ਼ੇਸ਼ ਸਰਵੇ ਪਰ ਕੇਸਾਂ ਵਿਚ ਹੋ ਰਿਹਾ ਹੈ ਵਾਧਾ

ਭਾਵੇਂ ਕਿ ਪੰਜਾਬ ਜਾਂ ਅੰਮ੍ਰਿਤਸਰ ਪੱਧਰ ’ਤੇ ਇਸ ਸਬੰਧੀ ਕੋਈ ਵਿਸ਼ੇਸ਼ ਸਰਵੇ ਜਾਰੀ ਨਹੀਂ ਕੀਤਾ ਗਿਆ ਪਰ ਹਸਪਤਾਲਾਂ ਵਿਚ ਵਧ ਰਹੇ ਕੇਸ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇਹ ਸਮੱਸਿਆ ਤੇਜ਼ੀ ਨਾਲ ਫੈਲ ਰਹੀ ਹੈ। ਮਾਹਿਰਾਂ ਨੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਬੱਚਿਆਂ ਦੀ ਖੁਰਾਕ ’ਤੇ ਧਿਆਨ ਦੇਣ, ਜੰਕ ਫੂਡ ਤੋਂ ਦੂਰ ਰੱਖਣ, ਮੋਬਾਈਲ ਦੀ ਵਰਤੋਂ ਸੀਮਤ ਕਰਨ ਅਤੇ ਰੋਜ਼ਾਨਾ ਐਕਸਰਸਾਈਜ਼ ਨੂੰ ਜੀਵਨ ਦਾ ਹਿੱਸਾ ਬਣਾਉਣ। ਜੇਕਰ ਸਮੇਂ ’ਤੇ ਇਸ ਮਸਲੇ ’ਤੇ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਇਹ ਬੱਚਿਆਂ ਦੀ ਸਿਹਤ ਲਈ ਗੰਭੀਰ ਚੁਣੌਤੀ ਬਣ ਸਕਦਾ ਹੈ।

ਮਾਪੇ ਦੇਣ ਬੱਚਿਆਂ ਦੀ ਰੂਟੀਨ ’ਤੇ ਖਾਸ ਧਿਆਨ

ਡਾ. ਨਰੇਸ਼ ਚਾਵਲਾ ਨੇ ਕਿਹਾ ਕਿ ਅਰਲੀ ਪਿਊਬਰਟੀ ਦੇ ਕੇਸਾਂ ਵਿਚ ਵਾਧਾ ਸਿੱਧਾ ਜੀਵਨ ਸ਼ੈਲੀ ਨਾਲ ਜੁੜਿਆ ਹੋਇਆ ਹੈ। ਮਾਪਿਆਂ ਨੂੰ ਬੱਚਿਆਂ ਦੀ ਰੁਟੀਨ ’ਤੇ ਖਾਸ ਧਿਆਨ ਦੇਣਾ ਚਾਹੀਦਾ ਹੈ। ‘ਕੁੜੀਆਂ ਵਿਚ ਮੈਨਸਟਰੂਏਸ਼ਨ ਦਾ ਜਲਦੀ ਆਉਣਾ ਉਨ੍ਹਾਂ ਦੀ ਮਾਨਸਿਕ ਸਿਹਤ ’ਤੇ ਅਸਰ ਪਾਉਂਦਾ ਹੈ, ਜਿਸ ਲਈ ਕੌਂਸਲਿੰਗ ਬਹੁਤ ਜ਼ਰੂਰੀ ਹੈ।’’

ਫਾਸਟ ਫੂਡ ਅਤੇ ਮੋਟਾਪਾ ਹਾਰਮੋਨਲ ਬਦਲਾ ਕਰਦੇ ਹਨ ਤੇਜ਼

ਡਾ. ਰਜਨੀਸ਼ ਸ਼ਰਮਾ ਅਨੁਸਾਰ ਫਾਸਟ ਫੂਡ ਅਤੇ ਮੋਟਾਪਾ ਹਾਰਮੋਨਲ ਬਦਲਾਅ ਨੂੰ ਤੇਜ਼ ਕਰਦੇ ਹਨ, ਜਿਸ ਨਾਲ ਪਿਊਬਰਟੀ ਜਲਦੀ ਆਉਂਦੀ ਹੈ। ਉਨ੍ਹਾਂ ਅਨੁਸਾਰ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ, ਤਾਂ ਜੋ ਉਹ ਇਸ ਤਬਦੀਲੀ ਨੂੰ ਸਮਝ ਸਕਣ ਅਤੇ ਡਰ ਮਹਿਸੂਸ ਨਾ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

  • Maturity
  • children
  • mobile use
  • health issues
  • ਮਚਿਓਰਿਟੀ
  • ਬੱਚੇ
  • ਮੋਬਾਈਲ ਦੀ ਵਰਤੋਂ
  • ਸਿਹਤ ਸਮੱਸਿਆਵਾਂ

ਮੈਲਬੌਰਨ 'ਚ ਵਾਪਰੇ ਹਾਦਸੇ ਨੇ ਬਟਾਲਾ 'ਚ ਪੁਆਏ ਵੈਣ, ਇਕਲੌਤਾ ਪੁੱਤ ਗਵਾ ਬੈਠਾ ਪਰਿਵਾਰ

NEXT STORY

Stories You May Like

  • this special scheme of rbi brought 40 81 billion dollars to india
    RBI ਦੀ ਇਸ ਵਿਸ਼ੇਸ਼ ਸਕੀਮ ਨੇ ਭਾਰਤ 'ਚ ਲਿਆਂਦੇ 40.81 ਅਰਬ ਡਾਲਰ, ਜਾਣੋ ਕੀ ਹੈ ਯੋਜਨਾ
  • why do you feel sleepy immediately after eating
    ਖਾਣਾ ਖਾਣ ਤੋਂ ਤੁਰੰਤ ਬਾਅਦ ਕਿਉਂ ਆਉਂਦੀ ਹੈ ਨੀਂਦ ! ਇਸ ਦੇ ਪਿੱਛੇ ਕੀ ਹਨ ਕਾਰਨ
  • debris in space increases isro  s concerns
    ਪੁਲਾੜ ’ਚ ਮੌਜੂਦ ਮਲਬੇ ਨੇ ਵਧਾਈ ਇਸਰੋ ਦੀ ਚਿੰਤਾ, ਖ਼ਤਰੇ ’ਚ 20 ਭਾਰਤੀ ਉਪਗ੍ਰਹਿ
  • tarun tejpal convicted in rape case sentenced to 10 years in prison
    ਤਰੁਣ ਤੇਜਪਾਲ ਜਬਰ-ਜ਼ਨਾਹ ਮਾਮਲੇ ’ਚ ਦੋਸ਼ੀ ਕਰਾਰ, 10 ਸਾਲ ਦੀ ਸਜ਼ਾ, 4 ਹਫ਼ਤਿਆਂ ’ਚ...
  • kulcha vendor who demanded rs 10 lakh ransom from doctor
    ਡਾਕਟਰ ਤੋਂ ਪਿਸਤੌਲ ਦੀ ਨੋਕ ’ਤੇ 10 ਲੱਖ ਦੀ ਫਿਰੌਤੀ ਮੰਗਣ ਵਾਲਾ ਕੁਲਚਾ ਵਿਕ੍ਰੇਤਾ 12 ਘੰਟਿਆਂ ’ਚ ਗ੍ਰਿਫਤਾਰ
  • 12 accused arrested in tarn taran
    ਤਰਨਤਾਰਨ 'ਚ 12 ਮੁਲਜ਼ਮ ਗ੍ਰਿਫਤਾਰ, ਹੈਰੋਇਨ ਤੇ ਪਿਸਤੌਲ ਸਮੇਤ ਨਾਜਾਇਜ਼ ਸ਼ਰਾਬ ਬਰਾਮਦ
  • sawan month  snake  monsoon  nag panchami
    ਸਾਵਣ 'ਚ ਹੀ ਕਿਉਂ ਜ਼ਿਆਦਾ ਦਿਖਾਈ ਦਿੰਦੇ ਹਨ ਸੱਪ? ਜਾਣੋ ਇਸ ਦੇ ਪਿੱਛੇ ਦੀ ਅਸਲੀ ਵਜ੍ਹਾ
  • 2027 odi world cup to be played in 12 venues
    2027 ਵਨ ਡੇ ਵਿਸ਼ਵ ਕੱਪ 12 ਮੈਦਾਨਾਂ ’ਚ ਖੇਡਿਆ ਜਾਵੇਗਾ, ਦੱਖਣੀ ਅਫਰੀਕਾ ਦੇ 8 ਸਟੇਡੀਅਮ ਸ਼ਾਮਲ
  • double murder in jalandhar young man kills wife and father
    Big Breaking: ਜਲੰਧਰ 'ਚ ਡਬਲ ਮਰਡਰ! ਨੌਜਵਾਨ ਨੇ ਪਤਨੀ ਤੇ ਪਿਤਾ ਦਾ ਕੀਤਾ ਕਤਲ
  • granthi smoked beedi in gurdwara sahib jalandhar objectionable items found
    ਪੰਜਾਬ: ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੇ ਪੀਤੀ ਬੀੜੀ! ਤਲਾਸ਼ੀ ਲੈਣ 'ਤੇ ਮਿਲਿਆ...
  • alert in jalandhar force deployed and employees leave stopped
    ਜਲੰਧਰ 'ਚ Alert! ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਰੱਦ ਕੀਤੀਆਂ ਗਈਆਂ ਮੁਲਾਜ਼ਮਾਂ...
  • tight security in punjab dgp gaurav yadav gives strict orders to the officers
    ਪੰਜਾਬ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ! DGP ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਦਿੱਤੇ...
  • vikasit bharat yuva connect program organized at nit jalandhar
    NIT ਜਲੰਧਰ 'ਚ 'ਨਸ਼ਾਮੁਕਤ ਨੌਜਵਾਨ' ਵਿਸ਼ੇ ’ਤੇ 'ਵਿਕਸਿਤ ਭਾਰਤ ਯੁਵਾ ਕਨੈਕਟ'...
  • transfers in punjab
    ਪੰਜਾਬ 'ਚ ਅਫ਼ਸਰਾਂ ਦੇ ਹੋ ਗਏ ਤਬਾਦਲੇ! ਜਲੰਧਰ ਨਗਰ ਨਿਗਮ ਕਮਿਸ਼ਨਰ ਦੀ ਵੀ ਹੋਈ...
  • heavy rains to occur in punjab on friday
    ਪੰਜਾਬ 'ਚ ਸ਼ੁੱਕਰਵਾਰ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਚਿਤਾਵਨੀ...
  • canada pr
    ਕੈਨੇਡਾ ਦੀ PR ਲੈਣ  ਦੇ ਚਾਹਵਾਨ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ
Trending
Ek Nazar
gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

russia oil crisis

ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ...

north korea fire missile

ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਸਮੁੰਦਰ ਵੱਲ...

famous actress s health suddenly deteriorates she is admitted to the hospital

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ਲਿਜਾਣਾ ਪਿਆ ਹਸਪਤਾਲ, ਫ਼ੈਨਜ਼ ਮੰਗ ਰਹੇ...

minorities in jinnah pakistan

ਜਿਨਾਹ ਦੇ ਪਾਕਿਸਤਾਨ 'ਚ ਘੱਟ ਗਿਣਤੀਆਂ ਦੀ ਹਾਲਤ ਚਿੰਤਾਜਨਕ

journalist release

ਅਫਗਾਨਿਸਤਾਨ ਨੇ ਪ੍ਰਮੁੱਖ ਪੱਤਰਕਾਰ ਨੂੰ ਕਰ'ਤਾ ਰਿਹਾਅ

famous influencer

27 ਸਾਲ ਦੀ ਉਮਰ 'ਚ ਮਸ਼ਹੂਰ ਇਨਫਲੂਐਂਸਰ ਦੀ ਮੌਤ, ਅਮਰੀਕਾ 'ਚ ਸੜਕ ਹਾਦਸੇ 'ਚ ਗਈ...

new york woman pleads guilty

ਔਰਤ ਨੇ ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਦਾ ਦੋਸ਼ ਕਬੂਲਿਆ

accident during stunt  jasmine bhasin lost her memory

ਸਟੰਟ ਦੌਰਾਨ ਹਾਦਸਾ, ਜੈਸਮੀਨ ਭਸੀਨ ਦੀ ਚਲੀ ਗਈ ਯਾਦਦਾਸ਼ਤ !

actress has affairs for money  detective  s big claim about   cute   actress

ਪੈਸਿਆਂ ਬਦਲੇ ਸਬੰਧ ਬਣਾਉਂਦੀ ਹੈ ਅਦਾਕਾਰਾ ! 'Cute' ਅਕਸ ਵਾਲੀ Actress ਬਾਰੇ...

red alert amid forecast of heavy rain

ਭਾਰੀ ਬਾਰਿਸ਼ ਦੀ ਭਵਿੱਖਬਾਣੀ,  ਬੀਜਿੰਗ ਨੇ 'ਰੈੱਡ ਅਲਰਟ' ਕਰ'ਤਾ ਜਾਰੀ

ebola in congo

ਕਾਂਗੋ 'ਚ ਇਬੋਲਾ ਦਾ ਕਹਿਰ, ਹੁਣ ਤੱਕ 2,000 ਲੋਕਾਂ ਦੀ ਗਈ ਜਾਨ

iran us conflict

ਈਰਾਨ ਨੇ ਖ਼ੁਦ ਨੂੰ ਇੱਕ "ਅਜਿੱਤ ਸ਼ਕਤੀ" ਕੀਤਾ ਹੈ ਸਾਬਤ : ਅਰਾਘਚੀ

immigrants must obey law

ਕਾਨੂੰਨ ਦੀ ਪਾਲਣਾ ਲਾਜ਼ਮੀ : ਇਟਲੀ ਤੇ ਡੈਂਨਮਾਰਕ ਦੀਆਂ ਪ੍ਰਧਾਨ ਮੰਤਰੀਆਂ ਦਾ...

miners in south africa

ਦੱਖਣੀ ਅਫ਼ਰੀਕਾ 'ਚ ਮ੍ਰਿਤਕ ਮਿਲੇ 14 ਖਾਣ ਮਜ਼ਦੂਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਝਾ ਦੀਆਂ ਖਬਰਾਂ
    • heavy rains to occur in punjab on friday
      ਪੰਜਾਬ 'ਚ ਸ਼ੁੱਕਰਵਾਰ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਚਿਤਾਵਨੀ...
    • thieves warehouse and escaped with a laptop
      ਕਾਰ 'ਤੇ ਆਏ ਚੋਰ ਗੋਦਾਮ ਦਾ ਤਾਲਾ ਤੋੜ ਕੇ ਲੈਪਟਾਪ ਲੈ ਕੇ ਹੋਏ ਫਰਾਰ
    • gurdwara sahib sewadar
      ਗੁਰੂਘਰ ਤੋਂ ਸੇਵਾ ਕਰ ਕੇ ਪਰਤਦੇ ਸੇਵਾਦਾਰ ਨਾਲ ਵਾਪਰਿਆ ਸੜਕ ਹਾਦਸਾ
    • jhabal firing case main accused shahbaz singh surrenders in court
      ਝਬਾਲ ਗੋਲੀ ਕਾਂਡ ਦੇ ਮੁੱਖ ਦੋਸ਼ੀ ਸ਼ਹਿਬਾਜ਼ ਸਿੰਘ ਨੇ ਮਾਣਯੋਗ ਅਦਾਲਤ 'ਚ ਕੀਤਾ...
    • sgpc has the right to broadcast gurbani
      ਗੁਰਬਾਣੀ ਪ੍ਰਸਾਰਨ ਦਾ ਅਧਿਕਾਰ SGPC ਕੋਲ : ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ
    • farmers rail blockade agitation scheduled for august 11 postponed for now
      ਕਿਸਾਨਾਂ ਦਾ 11 ਅਗਸਤ ਨੂੰ ਹੋਣ ਵਾਲਾ ਰੇਲ ਰੋਕੋ ਅੰਦੋਲਨ ਮੁਲਤਵੀ, 15 ਅਗਸਤ ਤੋਂ...
    • water level of ravi river rises
      ਪੰਜਾਬ: ਵੱਧ ਗਿਆ ਰਾਵੀ ਦਰਿਆ ਦਾ ਪਾਣੀ, ਅੱਧੀ ਦਰਜਨ ਪਿੰਡਾਂ ਦਾ ਟੁੱਟਿਆ ਸੰਪਰਕ
    • unidentified vehicle hits motorcycle  man dies
      ਅਣਪਛਾਤੇ ਵਾਹਨ ਨੇ ਮੋਟਰਸਾਈਕਲ ਮਾਰੀ ਟੱਕਰ, ਵਿਅਕਤੀ ਦੀ ਮੌਤ, 2 ਬੱਚੇ ਜ਼ਖ਼ਮੀ
    • pathetic conditions at the government run kalanaur gaushala in gurdaspur
      ਗੁਰਦਾਸਪੁਰ ਦੇ ਸਰਕਾਰੀ ਕਲਾਨੌਰ ਗਊਸ਼ਾਲਾ ਦੇ ਤਰਸਯੋਗ ਹਾਲਾਤ, ਤਿੰਨ ਦਿਨਾਂ ’ਚ 21...
    • punjab flood like situation
      ਪੰਜਾਬ ਦੇ ਇਸ ਇਲਾਕੇ 'ਚ ਬਣੇ ਹੜ੍ਹ ਵਰਗੇ ਹਾਲਾਤ! ਮੁੱਖ ਸੜਕ ਵੀ ਹੋਈ ਬੰਦ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +