ਇਟਲੀ (ਦਲਵੀਰ ਸਿੰਘ ਕੈਂਥ)- ਯੂਰਪ ਦੀਆਂ ਦੋ ਮਹਿਲਾ ਪ੍ਰਧਾਨ ਮੰਤਰੀਆਂ ਜਿਹਨਾਂ ਦੇ ਕੰਮਾਂ ਦੀ ਚੁਫੇਰੇ ਧੂਮ ਹੈ, ਇਹਨਾਂ ਬੀਬੀਆਂ ਨੇ ਯੂਰਪ ਵਿੱਚ ਪ੍ਰਵਾਸੀਆਂ ਵੱਲੋਂ ਵੱਧ ਰਹੇ ਅਪਰਾਧ ਦੇ ਮੱਦੇਨਜ਼ਰ ਇੱਕ ਵਿਸ਼ੇਸ਼ ਬਿਆਨ ਦਿੱਤਾ ਹੈ। ਇਟਲੀ ਦੀ ਪ੍ਰਧਾਨ ਮੰਤਰੀ ਮੈਡਮ ਜੌਰਜੀਆ ਮੇਲੋਨੀ ਤੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਤੇ ਫਰੇਡਰਿਕਸਨ ਵਲੋਂ ਇੱਕ ਸਾਂਝਾ ਬਿਆਨ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਯੂਰਪੀਨ ਦੇਸ਼ਾਂ ਵਿੱਚ ਇਕੱਲੀਆਂ ਦੋ ਔਰਤਾਂ ਇੱਕ ਦੱਖਣੀ ਵੱਡੇ ਦੇਸ਼ ਇਟਲੀ ਅਤੇ ਇੱਕ ਉੱਤਰੀ ਛੋਟੇ ਜਿਹੇ ਦੇਸ਼ ਡੈਨਮਾਰਕ ਦੀਆਂ ਪ੍ਰਧਾਨ ਮੰਤਰੀ ਹਨ। ਉਹ ਆਪਸੀ ਤਾਲਮੇਲ ਨਾਲ ਆਉਣ ਵਾਲੇ ਸਮੇ ਵਿੱਚ ਆਪਣੇ ਨਾਗਰਿਕਾਂ ਦੀ ਸੁਰੱਖਿਆ, ਯੂਰਪ ਦੇ ਕਲਚਰ ਤੇ ਸੱਭਿਆਚਾਰ ਦੀ ਸੰਭਾਲ ਤੇ ਈਸਾਈ ਧਰਮ ਦੀ ਸੁਰੱਖਿਆ ਲਈ ਵਚਨਬੱਧ ਹਨ।
ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਹ ਯੂਰਪ ਵਿੱਚ ਬੇਕਾਬੂ ਇਮੀਗ੍ਰੇਸ਼ਨ ਨੂੰ ਸਵੀਕਾਰ ਨਹੀਂ ਕਰਦੇ ਅਤੇ ਉਹਨਾਂ ਆਪਣੇ ਦੇਸ਼ ਅਤੇ ਯੂਰਪ ਦੇ ਦੇਸ਼ਾਂ ਵਿੱਚ ਇੱਕ ਸਖ਼ਤ ਇਮੀਗ੍ਰੇਸ਼ਨ ਨੀਤੀ ਨੂੰ ਅੱਗੇ ਵਧਾਇਆ ਹੈ। ਉਹਨਾਂ ਦੇ ਸਮਾਜਾਂ 'ਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ। ਇਨ੍ਹਾਂ ਨਕਰਾਤਮਕ ਪ੍ਰਭਾਵਾਂ ਵਿਚ ਦੇਸ਼ ਵਿੱਚ ਵਧਦੀ ਅਪਰਾਧਿਕ ਦਰ, ਜਨਤਕ ਸੇਵਾਵਾਂ 'ਤੇ ਦਬਾਅ ਵਧਣਾ ਅਤੇ ਨਾਗਰਿਕਾਂ ਦਾ ਵਿਸ਼ਵਾਸ ਖਤਮ ਹੋਣਾ ਸ਼ਾਮਲ ਹੈ। ਇਹ ਖਾਸ ਤੌਰ 'ਤੇ ਗੰਭੀਰ ਹੈ, ਮੇਲੋਨੀ ਅਤੇ ਫਰੇਡਰਿਕਸਨ ਨੇ ਸ਼ਾਫ ਸ਼ਬਦਾਂ ਵਿੱਚ ਕਿਹਾ ਕਿ ਗੈਰ-ਕਾਨੂੰਨੀ ਪ੍ਰਵਾਸੀ, ਉਹਨਾਂ ਦੇ ਦੇਸ਼ਾਂ ਵਿੱਚ ਰਹਿਣ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤੇ ਜਾਣਗੇ ਜੇਕਰ ਉਹ ਹਿੰਸਕ ਅਪਰਾਧ ਕਰਦੇ ਹਨ, ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਹਨ, ਜਾਂ ਜਿਨਸੀ ਹਿੰਸਾ ਲਈ ਜ਼ਿੰਮੇਵਾਰ ਹੁੰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਡਾਇਬਟੀਜ਼ ਇਲਾਜ 'ਚ ਨਵੀਂ ਕ੍ਰਾਂਤੀ ! ਹੁਣ AI ਕੈਮਰਾ ਬਚਾਏਗਾ ਸ਼ੂਗਰ ਦੇ ਮਰੀਜ਼ਾਂ ਦੀਆਂ ਲੱਤਾਂ-ਬਾਹਾਂ
ਉਨ੍ਹਾਂ ਦੋਵਾਂ ਵਲੋ ਖਾਸ ਤੌਰ ਵਿਦੇਸ਼ੀਆਂ ਨੂੰ ਇੱਕ ਸੁਨੇਹਾ ਦਿੰਦਿਆ ਕਿਹਾ ਗਿਆ ਕਿ ਜੇਕਰ ਪ੍ਰਵਾਸੀਆਂ ਨੇ ਯੂਰਪੀਅਨ ਦੇਸ਼ਾਂ ਵਿੱਚ ਰਹਿਣਾ ਹੈ ਤਾਂ ਸਥਾਨਕ ਕਲਚਰ, ਰੀਤੀ ਰਿਵਾਜ, ਧਾਰਮਿਕ ਭਾਵਨਾਵਾਂ ਅਤੇ ਕਨੂੰਨਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ।ਇਹਨਾਂ ਦੇਸ਼ਾਂ ਵਿੱਚ ਆ ਕੇ ਪ੍ਰਵਾਸੀ ਅਪਣੇ ਰੀਤੀ ਰਿਵਾਜ ਦੇਸ਼ ਦੇ ਨਾਗਰਿਕਾਂ ਨੂੰ ਸਿਖਾਉਣ ਦੀ ਕੋਸ਼ਿਸ ਕਰਨ। ਉਨ੍ਹਾਂ ਦੂਜੇ ਪਾਸੇ ਕਿਹਾ ਕਾਨੂੰਨ ਇਕੱਲਾ ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਨਹੀਂ ਲਾਗੂ ਹੁੰਦਾ ਹੈ, ਦੇਸ਼ਾਂ ਅਤੇ ਯੂਰਪ ਭਰ ਵਿੱਚ ਕਾਨੂੰਨੀ ਤੌਰ 'ਤੇ ਰਹਿ ਰਹੇ ਲੱਖਾਂ ਵਿਦੇਸ਼ੀ ਨਾਗਰਿਕਾਂ 'ਤੇ ਵੀ ਲਾਗੂ ਹੁੰਦਾ ਹੈ। ਸੰਬੰਧਿਤ ਦੇਸ਼ਾਂ ਦੇ ਕਾਨੂੰਨਾਂ ਦਾ ਸਤਿਕਾਰ ਯੂਰਪੀ ਕਦਰਾਂ-ਕੀਮਤਾਂ ਦੇ ਸਤਿਕਾਰ ਦੇ ਨਾਲ ਹੋਣਾ ਚਾਹੀਦਾ ਹੈ।ਉਹ ਦੋਵੇਂ ਦੇਸ਼ ਯੂਰਪ ਦੀ ਈਸਾਈ ਸੱਭਿਆਚਾਰਕ ਵਿਰਾਸਤ 'ਤੇ ਮਾਣ ਕਰਦੇ ਹਨ ਅਤੇ ਇਸਦੀ ਰੱਖਿਆ ਕਰਨਾ ਚਾਹੁੰਦੇ ਹਨ।
ਉਹ ਉਮੀਦ ਕਰਦੀਆਂ ਹਨ ਕਿ ਜਿਹੜੇ ਲੋਕ ਸਾਡੇ ਦੇਸ਼ਾਂ ਵਿੱਚ ਆਉਂਦੇ ਹਨ ਅਤੇ ਯੂਰਪ ਨੂੰ ਆਪਣਾ ਘਰ ਬਣਾਉਣ ਦੀ ਚੋਣ ਕਰਦੇ ਹਨ। ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ ਪਰ ਜੋ ਲੋਕ ਅਪਰਾਧਿਕ ਗਤੀਵਿਧੀਆਂ ਵਿੱਚ ਹਿੱਸਾ ਲੈਦੇ ਹਨ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਕੇ ਉਨ੍ਹਾਂ ਦੇ ਦੇਸ਼ਾਂ ਵਿੱਚ ਵਾਪਸ ਭੇਜਣ ਲਈ ਸਮਰੱਥ ਹਾਂ ਕਿਉਂਕਿ ਕਾਨੂੰਨ ਤੋ ਉਪਰ ਕੋਈ ਚੀਜ਼ ਨਹੀਂ ਹੈ। ਦੋਵਾਂ ਲੀਡਰਾਂ ਅਖੀਰ ਵਿੱਚ ਕਿਹਾ ਖਾਸ ਤੌਰ 'ਤੇ ਵਿਦੇਸ਼ੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਜੇਕਰ ਪ੍ਰਵਾਸੀਆਂ ਨੂੰ ਆਪਣਾ ਕਲਚਰ ਜਾਂ ਕਾਨੂੰਨ ਚੰਗੇ ਲਗਦੇ ਹਨ ਤਾਂ ਉਹ ਖੁਸ਼ੀ-ਖੁਸ਼ੀ ਆਪਣੇ ਦੇਸ਼ਾਂ ਨੂੰ ਵਾਪਿਸ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਇਟਲੀ ਵਿੱਚ ਆਏ ਦਿਨ ਵਿਦੇਸ਼ੀ ਲੋਕਾਂ ਨੂੰ ਦੇ ਨਿਕਾਲਾਂ ਦੇ ਕੇ ਵਾਪਸ ਭੇਜਿਆ ਜਾ ਰਿਹਾ ਹੈ ਹੋਰ ਤਾਂ ਹੋਰ ਜਿਹੜੇ ਲੋਕਾਂ ਦੀਆਂ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਵੀ ਹੋ ਗਈਆਂ ਹਨ, ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਆਉਣ ਉਪਰੰਤ ਡਿਪੋਰਟ ਕਰਨ ਦੀਆਂ ਖਬਰਾਂ ਵੀ ਆਏ ਦਿਨ ਸਾਹਮਣੇ ਆ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬਲੋਚਿਸਤਾਨ: ਡਾ. ਮਹਾਰੰਗ ਬਲੋਚ ਨੂੰ ਉਮਰ ਕੈਦ ਦੀ ਸਜ਼ਾ , ਅੱਤਵਾਦ ਵਿਰੋਧੀ ਅਦਾਲਤ ਨੇ ਸੁਣਾਇਆ ਫ਼ੈਸਲਾ
NEXT STORY