ਵੈਰੋਵਾਲ, (ਗਿੱਲ)- ਥਾਣਾ ਵੈਰੋਵਾਲ ਅਧੀਨ ਪਿੰਡ ਨਾਗੋਕੇ ਦੇ ਵਸਨੀਕ ਸਰੂਪ ਸਿੰਘ, ਸੁਰਜੀਤ ਸਿੰਘ, ਮਾ. ਸ਼ੀਤਲ ਸਿੰਘ ਤੇ ਦਰਬਾਰਾ ਸਿੰਘ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਗੁਆਂਢ ’ਚ ਰਹਿੰਦੇ ਕੁਝ ਵਿਅਕਤੀਆਂ ਵਲੋਂ ਬੀਤੀ ਸ਼ਾਮ ਵੇਲੇ ਉਨ੍ਹਾਂ ਦੇ ਘਰ ’ਤੇ ਇੱਟਾਂ-ਰੋਡ਼ਿਆਂ ਅਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਕੇ ਉਨ੍ਹਾਂ ਦੇ ਘਰ ਦੀ ਭੰਨ-ਤੋਡ਼ ਕੀਤੀ ਗਈ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਰਜੀਤ ਸਿੰਘ, ਸੁਖਮਨਪ੍ਰੀਤ ਕੌਰ, ਨਵਦੀਪ ਕੌਰ, ਜੋਬਨਪ੍ਰੀਤ ਸਿੰਘ ਅਤੇ ਸਰੂਪ ਸਿੰਘ ਨੂੰ ਜ਼ਖਮੀ ਕਰ ਦਿੱਤਾ। ਜਿਨ੍ਹਾਂ ’ਚੋਂ ਹਰਜੀਤ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਕਤ ਵਿਅਕਤੀਆਂ ਵਲੋਂ ਪਹਿਲਾਂ ਵੀ ਸਾਨੂੰ ਕਈ ਵਾਰ ਡਰਾਇਆ ਧਮਕਾਇਆ ਗਿਆ ਸੀ। ਇਸ ਮੌਕੇ ਪੀਡ਼ਤ ਪਰਿਵਾਰ ਵਲੋਂ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਹਮਲਾ ਕਰਨ ਵਾਲੇ ਵਿਅਕਤੀਆਂ ’ਤੇ ਕਾਰਵਾਈ ਕਰ ਕੇ ਸਾਨੂੰ ਇਨਸਾਫ ਦਵਾਇਆ ਜਾਵੇ । ਇਸ ਮੌਕੇ ਦੂਜੀ ਧਿਰ ਦੇ ਧਰਮ ਸਿੰਘ ਨੇ ਆਪਣਾ ਪੱਖ ਦੱਸਦੇ ਹੋਏ ਕਿਹਾ ਕਿ ਇਨ੍ਹਾਂ ਵਿਅਕਤੀਆਂ ’ਤੇ ਜੋ ਦੋਸ਼ ਲਗਾਏ ਹਨ ਉਹ ਬਿਲਕੁਲ ਝੂਠੇ ਤੇ ਬੇ ਬੁਨਿਆਦ ਹਨ, ਜਦੋਂ ਕਿ ਇਨ੍ਹਾਂ ਵਿਅਕਤੀਆਂ ਵਲੋਂ ਕੁਝ ਅਣਪਛਾਤੇ ਲੋਕਾਂ ਨਾਲ ਮਿਲ ਕੇ ਪਹਿਲਾਂ ਸਾਡੇ ਘਰ ’ਤੇ ਹਮਲਾ ਕੀਤਾ ਹੈ।
ਜਿਸ ਵਿਚ ਮੇਰੇ ਲਡ਼ਕੇ ਕੰਵਲਜੀਤ ਸਿੰਘ ਦਾ ਸਾਲਾ ਅਤੇ ਸੱਸ ਵੀ ਜ਼ਖਮੀ ਹੋਏ ਹਨ, ਜਦੋਂ ਕਿ ਅਸੀਂ 13 ਸਤੰਬਰ ਨੂੰ ਇਨ੍ਹਾਂ ਵਿਅਕਤੀਆਂ ਖਿਲਾਫ ਐੱਸ. ਐੱਸ. ਪੀ. ਤਰਨਤਾਰਨ ਨੂੰ ਦਰਖਾਸਤ ਦਿੱਤੀ ਸੀ ਪਰ ਥਾਣਾ ਵੈਰੋਵਾਲ ਪੁਲਸ ਵਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਬੀਤੇ ਕੱਲ ਹੋਏ ਝਗਡ਼ੇ ਵੀ ਪੁਲਸ ਵਲੋਂ ਮੇਰੇ ਲਡ਼ਕੇ ਕੰਵਲਜੀਤ ਸਿੰਘ ਨੂੰ ਸਾਰੀ ਰਾਤ ਵੈਰੋਵਾਲ ਪੁਲਸ ਵਲੋਂ ਥਾਣੇ ਬੰਦ ਰੱਖਿਆ ਹੈ। ਇਸ ਮੌਕੇ ਜਦੋਂ ਐੱਸ. ਐੱਚ. ਓ. ਵੈਰੋਵਾਲ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਕਿਹਾ ਕਿ ਦੋਵਾਂ ਧਿਰਾਂ ਨੂੰ ਡਾਕਟਰ ਦਿੱਤੇ ਗਏ ਹਨ ਅਤੇ ਜਾਂਚ ਪਡ਼ਤਾਲ ਕਰਨ ਉਪਰੰਤ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਐੱਸ. ਪੀ. ਟਰੈਫਿਕ ਜਸਵੰਤ ਕੌਰ ਨੇ ਪਾਈਅਾਂ ਸ਼ਰਾਰਤੀ ਅਨਸਰਾਂ ਨੂੰ ਭਾਜੜਾਂ
NEXT STORY