ਅੰਮ੍ਰਿਤਸਰ,(ਅਰੁਣ)— ਥਾਣਾ ਕੈਂਟੋਨਮੈਂਟ ਦੀ ਪੁਲਸ ਵਲੋਂ 3 ਦਿਨ ਪਹਿਲਾਂ 50 ਲੱਖ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤੀ ਗਈ ਨਾਈਜੀਰੀਅਨ ਮਹਿਲਾ ਨੂੰ ਅਦਾਲਤ 'ਚ ਪੇਸ਼ ਕਰਕੇ 4 ਦਿਨਾਂ ਦੇ ਰਿਮਾਂਡ 'ਤੇ ਲਿਆ ਗਿਆ ਸੀ। ਜਿਸ ਕੋਲੋਂ ਰਿਮਾਂਡ ਦੌਰਾਨ 300 ਗ੍ਰਾਮ ਹੈਰੋਇਨ ਹੋਰ ਬਰਾਮਦ ਕੀਤੀ ਗਈ ਹੈ।
ਪੁੱਛਗਿੱਛ ਦੌਰਾਨ ਉਕਤ ਮਹਿਲਾ ਚੈਂਚਲ ਉਰਫ ਏਂਜਲ ਪਤਨੀ ਮੱਟੂ ਨਿਵਾਸੀ ਯੂਗਾਂਡਾ, ਹਾਲ ਵਾਸੀ ਦੁਆਰਕਾ ਦਿੱਲੀ ਦੇ ਘਰ 'ਚ ਛਾਪੇਮਾਰੀ ਕਰਦੇ ਸਮੇਂ ਪੁਲਸ ਨੇ 300 ਗ੍ਰਾਮ ਹੈਰੋਇਨ ਬਰਾਮਦ ਕੀਤੀ। ਏ. ਡੀ. ਪੀ. ਸੀ. -2 ਲਖਬੀਰ ਸਿੰਘ ਨੇ ਦੱਸਿਆ ਕਿ 28 ਅਕਤੂਬਰ ਨੂੰ ਪੁਲਸ ਪਾਰਟੀ ਨੇ ਉਕਤ ਮਹਿਲਾ ਨੂੰ ਅੰਮ੍ਰਿਤਸਰ ਦੇ ਪੁਤਲੀਘਰ ਖੇਤਰ ਤੋਂ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਤੋਂ ਬਾਅਦ 4 ਦਿਨਾਂ ਦਾ ਪੁਲਸ ਰਿਮਾਂਡ ਲਿਆ। ਪੁੱਛਗਿੱਛ ਦੌਰਾਨ ਉਸ ਦੀ ਨਿਸ਼ਾਨਦੇਹੀ 'ਤੇ ਉਸ ਦੇ ਘਰ 'ਚੋਂ ਪੁਲਸ ਨੂੰ 300 ਗ੍ਰਾਮ ਹੈਰੋਇਨ ਹੋਰ ਬਰਾਮਦ ਕੀਤੀ ਗਈ। ਪੁਲਸ ਮੁਤਾਬਕ ਬਰਾਮਦ ਕੀਤੀ ਗਈ ਹੈਰੋਇਨ ਨਾਈਜੀਰੀਅਨ ਮਹਿਲਾ ਵਲੋਂ ਆਪਣੇ ਘਰ ਦੇ ਸੋਫੇ 'ਚ ਲੁਕੋ ਕੇ ਰੱਖੀ ਹੋਈ ਸੀ।
ਨੈਰੋਲੈਕ ਤੇ ਏਸ਼ੀਅਨ ਪੇਂਟ ਕੰਪਨੀ ਦੇ ਅਧਿਕਾਰੀਆਂ ਨੇ ਮਾਰਿਆ ਛਾਪਾ
NEXT STORY