ਬਟਾਲਾ (ਸਾਹਿਲ)-ਸਥਾਨਕ ਚੱਠਾ ਕਾਲੋਨੀ ਵਿਖੇ ਇਕ ਪਿੱਟਬੁਲ ਕੁੱਤੇ ਵਲੋਂ 12 ਸਾਲਾ ਕੁੜੀ ਨੂੰ ਬੁਰੀ ਤਰ੍ਹਾਂ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁੜੀ ਦੀ ਮਾਤਾ ਸੋਨੀਆ ਨੇ ਦੱਸਿਆ ਕਿ ਮੇਰੀ ਕੁੜੀ ਅੰਜਲੀ ਪੁੱਤਰੀ ਮੁਕੇਸ਼ ਕੁਮਾਰ ਗਲੀ ਵਿਚ ਖੇਡ ਰਹੀ ਸੀ ਕਿ ਇਸੇ ਦੌਰਾਨ ਇਕ ਗੁਆਂਢੀਆਂ ਦਾ ਬੱਚਾ, ਜੋ ਸਕੂਲੋਂ ਪੜ੍ਹ ਕੇ ਆ ਰਿਹਾ ਸੀ। ਜਦੋਂ ਉਹ ਸਾਡੇ ਘਰ ਕੋਲੋਂ ਲੰਘ ਰਿਹਾ ਸੀ ਤਾਂ ਮੇਰੀ ਕੁੜੀ ਉਸਦੀ ਬਾਂਹ ਫੜ ਕੇ ਉਸਦੇ ਘਰ ਛੱਡਣ ਗਈ ਤਾਂ ਗੁਆਂਢੀਆਂ ਵਲੋਂ ਆਪਣੇ ਘਰ ਵਿਚ ਰੱਖੇ ਪਿਟਬੁੱਲ ਕੁੱਤੇ ਨੇ ਮੇਰੀ ਉਕਤ ਕੁੜੀ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ।
ਇਹ ਵੀ ਪੜ੍ਹੋ- ਪੰਜਾਬ 'ਚ ਖੌਫ਼ਨਾਕ ਕਾਰਾ, ਸੜਕ ਕਿਨਾਰੇ ਸੁੱਟਿਆ ਨਵਜੰਮਿਆ ਬੱਚਾ, ਕੁੱਤਿਆਂ ਨੇ ਧੜ ਤੋਂ ਵੱਖ ਕਰ 'ਤਾ ਸਿਰ
ਉਸ ਦੱਸਿਆ ਕਿ ਜਦੋਂ ਮੈਂ ਆਪਣੀ ਕੁੜੀ ਦੀਆਂ ਚੀਕਾਂ ਦੀ ਆਵਾਜ਼ ਸੁਣੀ ਤਾਂ ਬੜੀ ਮੁਸ਼ਕਿਲ ਨਾਲ ਅਸੀਂ ਆਪਣੀ ਕੁੜੀ ਨੂੰ ਉਕਤ ਕੁੱਤੇ ਕੋਲੋਂ ਬਚਾਅ ਕੇ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ।
ਇਹ ਵੀ ਪੜ੍ਹੋ- ਪਿਆਕੜਾਂ ਲਈ ਅਹਿਮ ਖ਼ਬਰ, ਭਲਕੇ ਪੰਜਾਬ 'ਚ ਨਹੀਂ ਮਿਲੇਗੀ ਸ਼ਰਾਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਖੌਫ਼ਨਾਕ ਕਾਰਾ, ਸੜਕ ਕਿਨਾਰੇ ਸੁੱਟਿਆ ਨਵਜੰਮਿਆ ਬੱਚਾ, ਕੁੱਤਿਆਂ ਨੇ ਧੜ ਤੋਂ ਵੱਖ ਕਰ 'ਤਾ ਸਿਰ
NEXT STORY