ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਸ਼ਹਿਰ ਤੇ ਅੰਦਰੋਂ ਲੰਘਦੇ ਜੀ.ਟੀ ਰੋਡ ਤੇ ਸੀਤਾ ਰਾਮ ਪੈਟਰੋਲ ਪੰਪ ਨੇੜੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੰਜਾਬ ਪੁਲਸ ਦੇ ਏ.ਐੱਸ.ਆਈ ਦੀ ਵਰਦੀ ਪਾਏ ਹੋਏ ਇੱਕ ਕਾਰ ਸਵਾਰ ਨੇ ਇੱਕ ਐਕਟੀਵਾ ਵਿੱਚ ਗੱਡੀ ਠੋਕ ਦਿੱਤੀ । ਪੰਜਾਬ ਪੁਲਸ ਦਾ ਥਾਣੇਦਾਰ ਨਸ਼ੇ ਵਿੱਚ ਝੂਮਦਾ ਨਜ਼ਰ ਆਇਆ ਤੇ ਕਾਰ ਦੀ ਅਗਲੀ ਸੀਟ 'ਤੇ ਦੇਸੀ ਸ਼ਰਾਬ ਦੀ ਅੱਧੀ ਖਾਲੀ ਬੋਤਲ ਵੀ ਪਈ ਸੀ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਉਸ ਦੀ ਵੀਡੀਓਜ਼ ਬਣਾ ਕੇ ਵੀ ਵਾਇਰਲ ਕਰ ਦਿੱਤੀਆਂ ਗਈਆਂ ਹਨ । ਜਾਣਕਾਰੀ ਮਿਲੀ ਹੈ ਕਿ ਪੁਲਸ ਅਧਿਕਾਰੀ ਬਟਾਲਾ ਵਿਖੇ ਤੈਨਾਤ ਹੈ ।
ਇਹ ਵੀ ਪੜ੍ਹੋ- ਪੰਜਾਬ 'ਚ 27,28,29 ਤੇ 30 ਨੂੰ ਬਦਲ ਰਿਹਾ ਮੌਸਮ, ਪੜ੍ਹੋ Weather Update
ਦੂਜੇ ਪਾਸੇ ਗੱਡੀ ਠੋਕਣ ਦਾ ਮਾਮਲਾ ਥਾਣੇ ਤੱਕ ਪਹੁੰਚਿਆ ਪਰ ਖ਼ਬਰ ਲਿਖੇ ਜਾਣ ਤੱਕ ਥਾਣੇ ਵਿੱਚ ਐਕਟਿਵਾ ਦਾ ਹੋਇਆ ਨੁਕਸਾਨ ਭਰਨ ਤੋਂ ਬਾਅਦ ਦੋਹਾਂ ਧਿਰਾਂ ਦਾ ਰਾਜ਼ੀਨਾਮਾ ਕਰਾਉਣ ਦੀ ਗੱਲ ਚੱਲ ਰਹੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਰੋਜ਼ ਟਰੈਫਿਕ ਨਿਯਮਾਂ ਦੀ ਪਾਲਨਾ ਕਰਨ ਦਾ ਰਾਗ ਅਲਾਪਣ ਵਾਲੀ ਪੁਲਸ ਵੱਲੋਂ ਨਸ਼ੇ ਵਿੱਚ ਨਜ਼ਰ ਆ ਰਹੇ ਇਸ ਥਾਣੇਦਾਰ ਦਾ ਮੁਲਾਹਜ਼ਾ ਤੱਕ ਨਹੀਂ ਕਰਵਾਇਆ ਗਿਆ, ਜਦਕਿ ਆਮ ਨਾਗਰਿਕਾਂ ਨੂੰ ਰੋਕ-ਰੋਕ ਕੇ ਉਨ੍ਹਾਂ ਨੂੰ ਮਸ਼ੀਨ ਨਾਲ ਚੈੱਕ ਕੀਤਾ ਜਾਂਦਾ ਹੈ ਕਿ ਕਿਤੇ ਉਹ ਪੀ ਕੇ ਡਰਾਈਵਿੰਗ ਤਾਂ ਨਹੀਂ ਕਰ ਰਹੇ।
ਇਹ ਵੀ ਪੜ੍ਹੋ- ਪੰਜਾਬ ਵਿਚ ਹੁਣ ਰਾਸ਼ਨ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ !
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਰਮਨਾਕ ਕਾਰਾ: ਭਣੇਵੇਂ ਦੀ ਕੁੜੀ ਨੂੰ ਪੜ੍ਹਾਉਣ ਬਹਾਨੇ ਕਮਰੇ 'ਚ ਟੱਪੀਆਂ ਹੱਦਾਂ
NEXT STORY