ਸ਼ਾਹਕੋਟ : ਸਬ ਡਿਵੀਜ਼ਨ ਸ਼ਾਹਕੋਟ ਦਾ ਏਰੀਆ ਜੋ ਸਤਲੁਜ ਦਰਿਆ ਕੰਢੇ ਲੱਗਦਾ ਹੈ, 'ਚ ਮਾਨਯੋਗ ਜ਼ਿਲ੍ਹਾ ਪੁਲਸ ਮੁਖੀ ਸਰਦਾਰ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾ ਤੇ ਮੁੱਖ ਅਫਸਰ ਥਾਣਾ ਸ਼ਾਹਕੋਟ ਮਹਿਤਪੁਰ ਲੋਹੀਆਂ ਨੇ ਬਰਸਾਤੀ ਮੌਸਮ ਹੋਣ ਕਰਕੇ ਵੱਖ-ਵੱਖ ਏਰੀਏ 'ਚ ਖੁਦ ਤੇ ਪੁਲਸ ਪਾਰਟੀਆਂ ਨੇ ਦੌਰਾ ਕੀਤਾ।

ਇਸ ਦੌਰਾਨ ਜਿੱਥੇ ਪਬਲਿਕ ਨਾਲ ਆਪਣੇ ਮੋਬਾਇਲ ਨੰਬਰ ਸਾਂਝੇ ਕੀਤੇ ਉੱਥੇ ਹੀ ਪਬਲਿਕ ਨੂੰ ਜਾਗਰਿਕ/ ਸੂਚਿਤ ਵੀ ਕੀਤਾ। ਨਾਲ ਨਾਲ ਇਸ ਸਥਿਤੀ ਤੇ ਨਜ਼ਰ ਰੱਖਣ ਲਈ ਠੀਕਰੀ ਪਹਿਰਾ ਲਾਉਣ ਲਈ ਵੀ ਇਲਾਕਾ ਦੀਆਂ ਪੰਚਾਇਤਾਂ ਅਤੇ ਮੋਹਤਵਾਰ ਵਿਅਕਤੀਆਂ ਨਾਲ ਰਾਬਤਾ ਕਾਇਮ ਕੀਤਾ। ਪੁਲਸ ਵੱਲੋਂ ਇਸ ਏਰੀਆ ਵਿੱਚ ਤਿੰਨ-ਰਾਤ ਨਿਗਰਾਨੀ ਅਤੇ ਪਬਲਿਕ ਦੀ ਸਹਾਇਤਾ ਲਈ ਆਪਣੀਆਂ ਪੁਲਸ ਪਾਰਟੀਆਂ ਪੈਟਰੋਲਿੰਗ ਤਇਨਾਤ ਕੀਤੀਆਂ ਗਈਆਂ ਹਨ ਤੇ ਨਾਲ ਨਾਲ ਹੀ ਸਾਰੇ ਸਬੰਧਿਤ ਵਿਭਾਗਾਂ ਨਾਲ ਤਾਲਮੇਲ ਵੀ ਰੱਖਿਆ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲੋਕਾਂ ਦੀਆਂ ਉਮੀਦਾਂ ਦਾ ਆਹਲੀ ਬੰਨ੍ਹ ਵੀ ਟੁੱਟਿਆ! ਹਜ਼ਾਰਾਂ ਏਕੜ ਝੋਨੇ ਦੀ ਫਸਲ ਡੁੱਬੀ
NEXT STORY