ਬਟਾਲਾ (ਬੇਰੀ, ਬਾਬਾ, ਰਮੇਸ਼)- ਥਾਣਾ ਸ੍ਰੀ ਹਰਗੋਬਿੰਦਪੁਰ ਅਧੀਨ ਆਉਂਦੇ ਪਿੰਡ ਮਾਡ਼ੀ ਪੰਨਵਾਂ ਵਿਖੇ ਇਕ ਨੌਜਵਾਨ ਦਾ ਕਤਲ ਕਰਕੇ ਉਸਦੀ ਲਾਸ਼ ਕਮਾਦ ’ਚ ਸੁੱਟਣ ਦਾ ਸਮਾਚਾਰ ਮਿਲਿਆ ਹੈ। ®ਇਸ ਸਬੰਧੀ ਐੱਸ. ਐੱਚ. ਓ. ਕੁਲਦੀਪ ਸਿੰਘ ਦਿਓਲ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਭੁਪਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਮਾਡ਼ੀ ਪੰਨਵਾਂ ਨੇ ਲਿਖਵਾਇਆ ਹੈ ਕਿ ਉਸਦਾ ਲਡ਼ਕਾ ਬਲਰਾਜ ਸਿੰਘ ਉਰਫ ਗੋਪੀ ਬੀਤੀ 15 ਜਨਵਰੀ ਨੂੰ ਸ਼ਾਮ ਕਰੀਬ 6 ਵਜੇ ਆਪਣੇ ਮੋਟਰਸਾਈਕਲ ਨੰ.ਪੀ.ਬੀ.-18ਈ-8684 ’ਤੇ ਸਵਾਰ ਹੋ ਕੇ ਘਰੋਂ ਪਿੰਡ ’ਚ ਘਰੇਲੂ ਸਾਮਾਨ ਲੈਣ ਲਈ ਗਿਆ ਸੀ ਜੋ ਵਾਪਸ ਨਹੀਂ ਆਇਆ। ਭੁਪਿੰਦਰ ਸਿੰਘ ਅਨੁਸਾਰ ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਆਪਣੇ ਲਡ਼ਕੇ ਦੇ ਮੋਬਾਈਲ ’ਤੇ ਫੋਨ ਕੀਤਾ ਤਾਂ ਉਹ ਬੰਦ ਆ ਰਿਹਾ ਸੀ, ਜਿਸ ’ਤੇ ਅਗਲੇ ਦਿਨ ਅੱਜ ਸਵੇਰੇ ਉਹ ਤੇ ਉਸਦੀ ਪਤਨੀ ਆਪਣੇ ਲਡ਼ਕੇ ਦੀ ਤਲਾਸ਼ ’ਚ ਪਿੰਡ ਮਾਡ਼ੀ ਪੰਨਵਾਂ ਨੂੰ ਗਏ ਤਾਂ ਰਸਤੇ ’ਚ ਬਲਰਾਜ ਦਾ ਮੋਟਰਸਾਈਕਲ ਲੱਗਾ ਪਿਆ ਸੀ, ਜਿਸ ਦੀ ਤਲਾਸ਼ ਕਰਨ ’ਤੇ ਸਾਨੂੰ ਆਪਣੇ ਲਡ਼ਕੇ ਦੀ ਲਾਸ਼ ਕਮਾਦ ’ਚੋਂ ਮਿਲੀ। ਭੁਪਿੰਦਰ ਸਿੰਘ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਅੱਗੇ ਲਿਖਵਾਇਆ ਹੈ ਕਿ ਉਸਦੇ ਲਡ਼ਕੇ ਗੋਪੀ ਦਾ ਕਤਲ ਸ਼ਿੰਗਾਰਾ ਸਿੰਘ ਪੁੱਤਰ ਦਰਸ਼ਨ ਸਿੰਘ, ਜੈਮਲ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਨਿੰਦਰ ਕੌਰ ਪਤਨੀ ਸ਼ਿੰਗਾਰਾ ਸਿੰਘ ਅਤੇ ਬਲਵਿੰਦਰ ਕੌਰ ਪਤਨੀ ਜੈਮਲ ਸਿੰਘ ਵਾਸੀਆਨ ਮਾਡ਼ੀ ਪੰਨਵਾਂ ਨੇ ਮਿਲ ਕੇ ਕੀਤਾ ਹੈ ਅਤੇ ਬਾਅਦ ’ਚ ਲਾਸ਼ ਨੂੰ ਕਮਾਦ ਦੇ ਖੇਤਾਂ ’ਚ ਸੁੱਟ ਦਿੱਤਾ ਕਿਉਂਕਿ ਉਕਤ ਵਿਅਕਤੀਆਂ ਨੂੰ ਸ਼ੱਕ ਸੀ ਕਿ ਉਨ੍ਹਾਂ ਦੇ ਲਡ਼ਕੇ ਲਖਬੀਰ ਸਿੰਘ ਨੂੰ ਹੈਰੋਇਨ ਦੇ ਕੇਸ ’ਚ ਸਾਡੇ ਲਡ਼ਕੇ ਬਲਰਾਜ ਸਿੰਘ ਉਰਫ ਗੋਪੀ ਨੇ ਫਡ਼ਾਇਆ ਹੈ। ®ਐੱਸ. ਐੱਚ.ਓ. ਨੇ ਅੱਗੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਭੁਪਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਚਾਰਾਂ ਵਿਰੁੱਧ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਮੁਕੱਦਮਾ ਨੰ.5 ਧਾਰਾ 302, 201, 34 ਆਈ.ਪੀ.ਸੀ. ਤਹਿਤ ਕੇਸ ਦਰਜ ਕਰ ਦਿੱਤਾ ਹੈ। ਹਾਲਾਂਕਿ ਪੁਲਸ ਵਲੋਂ ਮੁਕੱਦਮਾ ਤਾਂ ਦਰਜ ਕਰ ਦਿੱਤਾ ਗਿਆ ਹੈ ਪਰ ਇਸ ’ਚ ਕਿੰਨੀ ਕੁ ਸੱਚਾਈ ਹੈ, ਇਸਦਾ ਫੈਸਲਾ ਮਾਣਯੋਗ ਅਦਾਲਤ ਹੀ ਕਰੇਗੀ।
29 ਦਿਨ ਪਹਿਲਾਂ ਭਰਤੀ ਹੋਏ ਰੰਗਰੂਟ ਵਿਨੋਦ ਦੀ ਟ੍ਰੇਨਿੰਗ ਦੌਰਾਨ ਮੌਤ
NEXT STORY