ਜਲੰਧਰ (ਸੋਨੂੰ)- ਲੱਕੀ ਓਬਰਾਏ ਕਤਲ ਕੇਸ ਦੇ ਸਾਜ਼ਿਸ਼ ਕਰਤਾ ਨੌਕਰ ਸ਼ਮਿੰਦਰ ਸਿੰਘ ਪਵਾਰ ਉਰਫ਼ ਸ਼ਿੰਗਰੀ ਨੂੰ ਪੁਲਸ ਨੇ ਦੇਰ ਰਾਤ ਅੰਮ੍ਰਿਤਸਰ ਤੋਂ ਲਿਆਂਦਾ ਸੀ। ਉਸ ਨੂੰ ਬਾਅਦ ਵਿੱਚ ਦੇਰ ਰਾਤ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸ਼ਿੰਗਰੀ ਨੂੰ ਚਾਰ ਦਿਨ ਦਾ ਰਿਮਾਂਡ ਦਿੱਤਾ ਹੈ। ਪੁਲਸ ਲੱਕੀ ਦੇ ਕਤਲ ਦੀ ਸਾਜ਼ਿਸ਼ ਸਬੰਧੀ ਸ਼ਿੰਗਰੀ ਤੋਂ ਪੁੱਛਗਿੱਛ ਕਰੇਗੀ। ਇਸ ਤੋਂ ਪਹਿਲਾਂ ਸ਼ਿੰਗਰੀ ਸੱਤ ਦਿਨਾਂ ਤੋਂ ਅੰਮ੍ਰਿਤਸਰ ਪੁਲਸ ਹਿਰਾਸਤ ਵਿੱਚ ਸੀ। ਹਾਲਾਂਕਿ ਪੁਲਸ ਅਜੇ ਤੱਕ ਸ਼ੂਟਰ ਗੁਰਤਾਜ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।
ਇਹ ਵੀ ਪੜ੍ਹੋ: Punjab: ਵਿਆਹ ਵਾਲੇ ਘਰ 'ਚ ਪੈ ਗਏ ਵੈਣ! ਸ਼ਗਨ ਦੇ ਦਿਨ ਵਿਆਹ ਵਾਲੇ ਮੁੰਡੇ ਨੇ ਕੀਤੀ ਖ਼ੁਦਕੁਸ਼ੀ
ਹੁਸ਼ਿਆਰਪੁਰ ਪੁਲਸ ਦੀ ਜਾਂਚ 'ਚ ਖ਼ੁਲਾਸਾ ਹੋਇਆ ਹੈ ਕਿ ਗੁਰਤਾਜ ਨੂੰ ਅਮਰੀਕਾ 'ਚ ਰਹਿਣ ਵਾਲੇ ਜੋਗਾ ਫੋਲੜੀਵਾਲ ਨੇ ਪਨਾਹ ਦਿੱਤੀ ਸੀ। ਉਸ ਨੂੰ ਕੁਝ ਦਿਨਾਂ ਲਈ ਸ਼ਹਿਰ 'ਚ ਪਨਾਹ ਦਿੱਤੀ ਗਈ ਸੀ ਅਤੇ ਫੰਡਿੰਗ ਵੀ ਦਿੱਤੀ ਸੀ। ਆਖਰੀ ਵਾਰ ਸ਼ੂਟਰ ਦੀ ਬਲਾਚੌਰ ਵਿਚ ਗੱਡੀ ਚਲਾਉਣ ਦੀ ਸੀ.ਸੀ.ਟੀ.ਵੀ. ਸਾਹਮਣੇ ਆਈ ਸੀ ਪਰ ਉਸ ਦੇ ਬਾਵਜੂਦ ਅਜੇ ਤੱਕ ਸ਼ੂਟਰ ਨੂੰ ਪੁਲਸ ਫੜ ਨਹੀਂ ਸਕੀ ਹੈ। ਹਾਲਾਂਕਿ ਪੁਲਸ ਦੀਆਂ ਵੱਖ-ਵੱਖ ਟੀਮਾਂ ਮੋਹਾਲੀ, ਗੜ੍ਹਸ਼ੰਕਰ ਅਤੇ ਮਾਛੀਵਾੜਾ ਖੇਤਰਾਂ ਵਿੱਚ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀਆਂ ਹਨ। ਤਿੰਨ ਰੂਟਾਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਟੀਮਾਂ 50-50 ਕਿਲੋਮੀਟਰ ਤੱਕ ਸੀ. ਸੀ. ਟੀ. ਵੀ. ਫੁਟੇਜ ਸਕੈਨ ਕਰ ਰਹੀਆਂ ਹਨ। ਟੀਮ ਰੈਸਟੋਰੈਂਟਾਂ, ਪੈਟਰੋਲ ਪੰਪਾਂ ਅਤੇ ਬੱਸ ਸਟਾਪਾਂ 'ਤੇ ਕੈਮਰਿਆਂ ਦੀ ਵੀ ਸਮੀਖਿਆ ਕਰ ਰਹੀ ਹੈ।
ਇਹ ਵੀ ਪੜ੍ਹੋ: ਗੋਰਾਇਆ 'ਚ ਵੱਡਾ ਹਾਦਸਾ! ਦੋ ਵਿਦਿਆਰਥੀਆਂ ਦੀ ਦਰਦਨਾਕ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫਿਰੋਜ਼ਪੁਰ 'ਚ ਦਿਲ ਕੰਬਾਊ ਘਟਨਾ, ਨੌਜਵਾਨ ਨੇ ਪਤਨੀ ਤੇ ਪੁੱਤ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਵੀ ਮਾਰੀ ਗੋਲੀ
NEXT STORY