ਗੁਰਦਾਸਪੁਰ (ਹਰਮਨ)- ਸ਼ਹਿਰ ਦੇ ਬਹਿਰਾਮਪੁਰ ਰੋਡ ’ਤੇ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਲੁਟੇਰੇ ਨੇ ਗਰੀਬ ਸਬਜ਼ੀ ਵਿਕਰੇਤਾ ਨੂੰ ਆਪਣਾ ਸ਼ਿਕਾਰ ਬਣਾਇਆ। ਜਾਣਕਾਰੀ ਅਨੁਸਾਰ ਜਸਵੰਤ ਸਿੰਘ ਨਾਮਕ ਸਬਜ਼ੀ ਵਿਕਰੇਤਾ ਜਦੋਂ ਰੋਜ਼ਾਨਾ ਦੀ ਤਰ੍ਹਾਂ ਕੰਮ ਖ਼ਤਮ ਕਰਕੇ ਆਪਣੇ ਘਰ ਵਾਪਸ ਜਾ ਰਿਹਾ ਸੀ, ਤਾਂ ਸਕੂਟੀ ਸਵਾਰ ਇੱਕ ਵਿਅਕਤੀ ਨੇ ਉਸ ਨੂੰ ਰੋਕਿਆ।
ਇਹ ਵੀ ਪੜ੍ਹੋ- ਪੰਜਾਬ 'ਚ 4 ਦਿਨ ਲਈ ਮੌਸਮ ਨੂੰ ਲੈ ਵੱਡਾ ਅਲਰਟ, ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
ਪੀੜਤ ਜਸਵੰਤ ਸਿੰਘ ਨੇ ਦੱਸਿਆ ਕਿ ਸਕੂਟੀ ਸਵਾਰ ਨੇ ਉਸ ਕੋਲੋਂ ਕਰੀਬ 300 ਰੁਪਏ ਦੀ ਸਬਜ਼ੀ ਖਰੀਦੀ। ਜਦੋਂ ਜਸਵੰਤ ਸਿੰਘ ਨੇ ਸਬਜ਼ੀ ਦੇ ਪੈਸੇ ਮੰਗੇ, ਤਾਂ ਉਕਤ ਵਿਅਕਤੀ ਨੇ ਪੈਸੇ ਦੇਣ ਦੀ ਬਜਾਏ ਸਕੂਟੀ ਭਜਾਉਣ ਦੀ ਕੋਸ਼ਿਸ਼ ਕੀਤੀ। ਪਰ ਆਪਣੀ ਮਿਹਨਤ ਦੀ ਕਮਾਈ ਬਚਾਉਣ ਲਈ ਸਬਜ਼ੀ ਵਾਲੇ ਨੇ ਸਕੂਟੀ ਨੂੰ ਫੜ ਲਿਆ। ਪਰ ਲੁਟੇਰਾ ਇੰਨਾ ਬੇਰਹਿਮ ਨਿਕਲਿਆ ਕਿ ਉਸ ਨੇ ਸਕੂਟੀ ਨਹੀਂ ਰੋਕੀ ਅਤੇ ਜਸਵੰਤ ਸਿੰਘ ਨੂੰ ਕਾਫੀ ਦੂਰ ਤੱਕ ਘਸੀਟਦਾ ਹੋਇਆ ਲੈ ਗਿਆ। ਅਖੀਰ ਲੁਟੇਰਾ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
ਇਹ ਵੀ ਪੜ੍ਹੋ- 'ਭੁੱਲਰ ਦਾ ਅਸਤੀਫਾ ਅਜੇ ਤੱਕ ਗਵਰਨਰ ਤੱਕ ਨਹੀਂ ਪੁੱਜਾ', ਮਜੀਠੀਆ ਨੇ ਫਿਰ ਘੇਰੀ ਮਾਨ ਸਰਕਾਰ
ਮੌਕੇ ’ਤੇ ਪਹੁੰਚੇ ਇੱਕ ਰਾਹਗੀਰ ਨੇ ਦੱਸਿਆ ਕਿ ਉਸ ਨੇ ਸਬਜ਼ੀ ਵਾਲੇ ਨੂੰ ਸੜਕ ਕਿਨਾਰੇ ਰੋਂਦੇ ਹੋਏ ਦੇਖਿਆ। ਪੁੱਛਗਿੱਛ ਕਰਨ ’ਤੇ ਪਤਾ ਲੱਗਿਆ ਕਿ ਮਹਿਜ਼ 300 ਰੁਪਏ ਦੀ ਸਬਜ਼ੀ ਲਈ ਉਸ ਨਾਲ ਇਹ ਵਧੀਕੀ ਕੀਤੀ ਗਈ ਹੈ। ਚਸ਼ਮਦੀਦ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸ਼ਹਿਰ ਦੇ ਹਾਲਾਤ ਦਿਨੋਂ-ਦਿਨ ਬਦਤਰ ਹੁੰਦੇ ਜਾ ਰਹੇ ਹਨ ਅਤੇ ਹੁਣ ਆਮ ਇਨਸਾਨ ਸੜਕਾਂ ’ਤੇ ਸੁਰੱਖਿਅਤ ਨਹੀਂ ਹੈ।"ਸ਼ਹਿਰ ਵਿੱਚ ਅਪਰਾਧਿਕ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਗਸ਼ਤ ਵਧਾਈ ਜਾਵੇ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਗਰੀਬ ਲੋਕ ਨਿਡਰ ਹੋ ਕੇ ਆਪਣੀ ਰੋਜ਼ੀ-ਰੋਟੀ ਕਮਾ ਸਕਣ।"
ਇਹ ਵੀ ਪੜ੍ਹੋ- 'ਕੀ ਦੇਸ਼ 'ਚ ਦੋ ਸੰਵਿਧਾਨ ਹਨ...', DM ਰੰਧਾਵਾ ਦੀ ਧੀ ਦੇ ਵੱਡੇ ਸਵਾਲਾਂ ਨੇ ਘੇਰੀ 'ਆਪ' ਸਰਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਲੋਕ ਸਭਾ 'ਚ ਉੱਠਿਆ DM ਰੰਧਾਵਾ ਖੁਦਕੁਸ਼ੀ ਮਾਮਲਾ, ਅਮਿਤ ਸ਼ਾਹ ਬੋਲੇ- ਤਾਂ ਤੁਰੰਤ ਕਰਾਵਾਂਗੇ CBI ਜਾਂਚ
NEXT STORY