ਗੁਰਦਾਸਪੁਰ (ਵਿਨੋਦ)- ਅੱਜ ਕੇਂਦਰੀ ਜੇਲ੍ਹ ਗੁਰਦਾਸਪੁਰ 'ਚ ਰੱਖੜੀ ਦਾ ਤਿਉਹਾਰ ਧੂਮ ਧਾਮ ਦੇ ਨਾਲ ਮਨਾਇਆ ਗਿਆ । ਜਿਸ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਵੱਲੋਂ ਸਵੇਰ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਹਾਲਾਂਕਿ ਇਸ ਦੌਰਾਨ ਦੂਰੋਂ ਦੂਰੋਂ ਭੈਣਾਂ ਗੁਰਦਾਸਪੁਰ ਜੇਲ੍ਹ ਵਿੱਚ ਬੰਦ ਆਪਣੇ ਭਰਾਵਾਂ ਨੂੰ ਰੱਖੜੀਆਂ ਬੰਨਣ ਲਈ ਆਈਆਂ । ਜੇਲ੍ਹ ਪ੍ਰਬੰਧਕ ਸੁਪਰੀਡੈਂਟ ਰਾਹੁਲ ਰਾਜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਵਿੱਚ ਡਿਊੜੀ ਦੇ ਅੰਦਰ ਭੈਣਾਂ ਨੂੰ ਵੀਰਾਂ ਦੇ ਕੋਲ ਬਿਠਾ ਕੇ ਰੱਖਣੀਆਂ ਬਣਵਾਈਆਂ ਗਈਆਂ ਹਨ ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਮੈਡੀਕਲ ਸਟੋਰ ਮਾਲਕ ਨੂੰ ਗੋਲੀਆਂ ਨਾਲ ਭੁੰਨਿਆ
ਉਨ੍ਹਾਂ ਨੇ ਦੱਸਿਆ ਕਿ ਸਿਰਫ ਭੈਣਾਂ ਰੱਖੜੀਆਂ ਬਾਹਰੋਂ ਲੈ ਕੇ ਆਈਆਂ ਸਨ ਜਦਕਿ ਉਨ੍ਹਾਂ ਨੂੰ ਮਿਠਆਈ ਅੰਦਰੋਂ ਹੀ ਮੁਹੱਈਆ ਕਰਵਾਈ ਗਈ ਹੈ । ਇਸ ਦੌਰਾਨ ਕਰੀਬ 1500 ਤੋਂ ਵੱਧ ਮਾਵਾਂ, ਭੈਣਾਂ ਨੇ ਜੇਲ੍ਹ 'ਚ ਬੰਦ ਆਪਣੇ ਵੀਰਾਂ-ਭਰਾਵਾਂ ਨੂੰ ਰੱਖਣੀਆਂ ਬੰਨ੍ਹੀਆਂ।
ਇਹ ਵੀ ਪੜ੍ਹੋ-ਪੰਜਾਬ 'ਚ ਸ਼ਨੀਵਾਰ ਤੇ ਐਤਵਾਰ ਨਹੀਂ ਹੋਵੇਗੀ ਸਰਕਾਰੀ ਛੁੱਟੀ, ਖੁੱਲ੍ਹੇ ਰਹਿਣਗੇ ਦਫ਼ਤਰ
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਕਿ ਰੱਖੜੀ ਵਰਗੇ ਪਵਿੱਤਰ ਤਿਉਹਾਰ ਦੇ ਦੌਰਾਨ ਭੈਣਾਂ ਨੂੰ ਉਨ੍ਹਾਂ ਦੇ ਭਰਾਵਾਂ ਦੇ ਨਾਲ ਬਿਲਕੁਲ ਉਨ੍ਹਾਂ ਦੇ ਸਾਹਮਣੇ ਬਿਠਾ ਕੇ ਰੱਖੜੀ ਦਾ ਇਹ ਤਿਉਹਾਰ ਮਨਾਇਆ ਗਿਆ ਹੈ। ਗੁਰਦਾਸਪੁਰ ਕੇਂਦਰੀ ਜੇਲ੍ਹ ਵਿੱਚ ਕਰੀਬ 1500 ਤੋਂ ਵੱਧ ਮਹਿਲਾਵਾਂ ਸ਼ੁਕਰਵਾਰ ਨੂੰ ਰੱਖੜੀ ਬੰਨਣ ਲਈ ਪਹੁੰਚੀਆਂ ਸਨ ਜਦ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਅੰਦਰ ਸੁਰੱਖਿਆ ਵਿਵਸਥਾ ਦੇ ਲਿਹਾਜ਼ ਨਾਲ ਵੀ ਸਖ਼ਤ ਪ੍ਰਬੰਧ ਕੀਤੇ ਗਏ ਸਨ ।
ਇਹ ਵੀ ਪੜ੍ਹੋ-ਪੰਜਾਬ 'ਚ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, ਜਾਣੋ ਆਉਣ ਵਾਲੇ 4 ਦਿਨਾਂ ਦਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦਾਸਪੁਰ ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਤੇ 9 ਬੋਤਲਾਂ ਰਮ ਬਰਾਮਦ, 2 ਵਿਅਕਤੀ ਗ੍ਰਿਫਤਾਰ
NEXT STORY