ਤਰਨਤਾਰਨ (ਰਮਨ)-ਜ਼ਿਲ੍ਹਾ ਪ੍ਰਸ਼ਾਸਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਤਰਨਤਾਰਨ ਰਾਜਦੀਪ ਸਿੰਘ ਬਰਾੜ ਵੱਲੋਂ ਤਰਨਤਾਰਨ, ਭਿੱਖੀਵਿੰਡ, ਪੱਟੀ ਅਤੇ ਖੇਮਕਰਨ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਜਾਦੀ ਹੈ, ਕਿ ਜਿਨ੍ਹਾਂ ਵਿਅਕਤੀਆਂ/ਅਦਾਰਿਆਂ/ਦੁਕਾਨਦਾਰਾਂ/ਕਾਰਖਾਨਿਆਂ /ਰੈਸਟੋਰੈਂਟਾਂ ਆਦਿ ਨੇ ਆਪਣਾ ਪ੍ਰਾਪਰਟੀ ਟੈਕਸ/ਬਕਾਇਆ ਹਾਊਸ ਟੈਕਸ ਨਹੀਂ ਜਮ੍ਹਾਂ ਕਰਵਾਇਆ, ਉਹ ਪੰਜਾਬ ਸਰਕਾਰ ਸਥਾਨਕ ਸਰਕਾਰ ਵਿਭਾਗ ਵੱਲੋਂ ਜਾਰੀ ਓ.ਟੀ.ਐੱਸ. (ਇਕ ਵਾਰ ਦਾ ਨਿਪਟਾਰਾ) ਸਕੀਮ ਦਾ ਲਾਭ ਲੈਂਦੇ ਹੋਏ ਆਪਣਾ ਪ੍ਰਾਪਰਟੀ ਟੈਕਸ/ਹਾਊਸ ਟੈਕਸ ਦੀ ਬਕਾਇਆ ਰਕਮ ਬਿਨਾਂ ਵਿਆਜ਼ ਅਤੇ ਜੁਰਮਾਨੇ ਤੋਂ ਜਮ੍ਹਾਂ ਕਰਵਾ ਸਕਦੇ ਹਨ। ਸ਼ਹਿਰ ਵਾਸੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਸਰਕਾਰ ਵੱਲੋਂ 31 ਜੁਲਾਈ 2025 ਤੱਕ ਸਮਾਂ ਦਿੱਤਾ ਗਿਆ ਸੀ, ਸਰਕਾਰ ਵੱਲੋਂ ਇਸ ਸਮੇਂ ’ਚ ਵਾਧਾ ਕਰਦੇ ਹੋਏ ਇਸ ਸਕੀਮ ਨੂੰ 15 ਅਗਸਤ 2025 ਤੱਕ ਵਧਾ ਦਿੱਤਾ ਗਿਆ ਹੈ, ਸ਼ਹਿਰ ਨਿਵਾਸੀ ਹੁਣ ਆਪਣਾ ਪ੍ਰਾਪਰਟੀ ਟੈਕਸ ਬਕਾਇਆ ਹਾਊਸ ਟੈਕਸ ਹੁਣ ਬਿਨਾਂ ਕਿਸੇ ਵਿਆਜ਼ ਦੇ 15 ਅਗਸਤ 2025 ਤੱਕ ਜਮ੍ਹਾਂ ਕਰਵਾ ਸਕਦੇ ਹਨ। ਇਸ ਲਈ ਤਰਨਤਾਰਨ, ਭਿੱਖੀਵਿੰਡ, ਪੱਟੀ ਅਤੇ ਖੇਮਕਰਨ ਵਾਸੀਆਂ ਦੀ ਸਹੂਲਤ ਲਈ 09 ਅਗਸਤ ਅਤੇ 10 ਅਗਸਤ 2025 ਸ਼ਨੀਵਾਰ ਅਤੇ ਐਤਵਾਰ ਨਗਰ ਕੌਂਸਲ, ਤਰਨਤਾਰਨ, ਪੱਟੀ, ਭਿੱਖੀਵਿੰਡ ਅਤੇ ਖੇਮਕਰਨ ਦੀ ਪ੍ਰਾਪਰਟੀ ਟੈਕਸ ਸ਼ਾਖਾ ਆਮ ਦਿਨਾਂ ਵਾਗ ਖੁੱਲ੍ਹੀ ਰਹੇਗੀ ਅਤੇ ਮਿਤੀ 15 ਅਗਸਤ 2025 ਤੱਕ ਇਹ ਸਕੀਮ ਲਾਗੂ ਹੋਵੇਗੀ, ਜੇਕਰ ਇਸ ਤਰੀਕ ਤੱਕ ਕੋਈ ਸਰਕਾਰੀ ਛੁੱਟੀ ਆ ਜਾਂਦੀ ਹੈ ਤਾਂ ਵੀ ਨਗਰ ਕੌਂਸਲਾਂ ਦੀ ਪ੍ਰਾਪਰਟੀ ਟੈਕਸ ਸ਼ਾਖਾ ਆਮ ਦਿਨਾਂ ਵਾਗ ਖੁੱਲ੍ਹੀ ਰਹੇਗੀ।
ਇਹ ਵੀ ਪੜ੍ਹੋ-ਗੁਰੂ ਨਾਨਕ ਦੇਵ ਹਸਪਤਾਲ 'ਚ ਮਰੀਜ਼ ਨਾਲ ਹੈਰਾਨੀਜਨਕ ਕਾਰਾ, ਨਰਸ ਬੋਲੀ- 'ਗਲਤੀ ਤਾਂ ਹੋ ਹੀ ਜਾਂਦੀ ਹੈ'
ਮੋਹਾਲੀ, (ਰਣਬੀਰ) : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹੇ ਦੇ ਸ਼ਹਿਰੀ ਖੇਤਰ ਦੇ ਵਸਨੀਕਾਂ ਨੂੰ 15 ਅਗਸਤ ਤੱਕ ਆਪਣੇ ਪ੍ਰਾਪਰਟੀ ਟੈਕਸ ਬਕਾਏ ਦਾ ਭੁਗਤਾਨ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਮੂਲ ਰਕਮ ’ਤੇ ਜੁਰਮਾਨੇ ਤੇ ਵਿਆਜ ’ਤੇ ਛੋਟ ਦਾ ਲਾਭ ਉਠਾਇਆ ਜਾ ਸਕੇ। ਹੁਣ ਤੱਕ ਇਕੱਤਰ ਹੋਏ ਪ੍ਰਾਪਰਟੀ ਟੈਕਸ ਦੇ ਵੇਰਵੇ ਸਾਂਝੇ ਕਰਦਿਆਂ ਡੀ.ਸੀ. ਮਿੱਤਲ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਨੇ 1 ਜੁਲਾਈ ਤੋਂ ਪ੍ਰਾਪਰਟੀ ਟੈਕਸ ਬਕਾਏ ਤਹਿਤ 22.20 ਕਰੋੜ ਰੁਪਏ ਇਕੱਠੇ ਕੀਤੇ ਹਨ। ਉਨ੍ਹਾਂ ਕਿਹਾ ਕਿ ‘ਰਿਬੇਟ ਵਿੰਡੋ’ ਅਜੇ ਵੀ ਖੁੱਲ੍ਹੀ ਹੈ ਤੇ ਲੋਕਾਂ ਨੂੰ ਇਸ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ, ਬਿਨਾਂ ਕਿਸੇ ਵਾਧੂ ਜੁਰਮਾਨੇ ਜਾਂ ਵਿਆਜ ਦੇ ਆਪਣੇ ਬਕਾਏ ਦਾ ਭੁਗਤਾਨ ਤੁਰੰਤ ਕਰਨਾ ਚਾਹੀਦਾ ਹੈ। ਜ਼ਿਲ੍ਹੇ ਦੀਆਂ ਸਥਾਨਕ ਸੰਸਥਾਵਾਂ ਵੱਲੋਂ ਟੈਕਸ ਦੀ ਕੀਤੀ ਵਸੂਲੀ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਜ਼ੀਰਕਪੁਰ ਨਗਰ ਕੌਂਸਲ 13.77 ਕਰੋੜ ਰੁਪਏ ਦੀ ਉਗਰਾਹੀ ਨਾਲ ਸੂਚੀ ’ਚ ਸਿਖ਼ਰ ’ਤੇ ਹੈ। ਇਸ ਤੋਂ ਬਾਅਦ ਖਰੜ 3.81 ਕਰੋੜ ਰੁਪਏ ਨਾਲ, ਡੇਰਾਬਸੀ 2.27 ਕਰੋੜ ਰੁਪਏ ਨਾਲ, ਲਾਲੜੂ 84.54 ਲੱਖ ਰੁਪਏ ਨਾਲ, ਕੁਰਾਲੀ 56.4 ਲੱਖ ਰੁਪਏ ਨਾਲ, ਨਵਾਂਗਰਾਓਂ 53.41 ਲੱਖ ਰੁਪਏ ਨਾਲ ਤੇ ਬਨੂੜ 38.47 ਲੱਖ ਰੁਪਏ ਨਾਲ ਬਕਾਇਆ ਵਸੂਲੀ ਵੱਲ ਅੱਗੇ ਵਧ ਰਹੇ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵਾਧੂ ਖ਼ਰਚਿਆਂ ਤੋਂ ਬਚਣ ਲਈ 15 ਅਗਸਤ ਦੀ ਮਿੱਥੀ ਸਮਾਂ ਸੀਮਾ ਤੋਂ ਪਹਿਲਾਂ ਅੱਗੇ ਆਉਣ ਤੇ ਆਪਣੇ ਬਕਾਏ ਦਾ ਭੁਗਤਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੇਂ ਦੌਰਾਨ ਸ਼ਹਿਰੀ ਵਸਨੀਕਾਂ ਨੂੰ ਬਕਾਇਆ ਭੁਗਤਾਨ ਕਰਨ ’ਚ ਸਹੂਲਤ ਦੇਣ ਲਈ ਸਥਾਨਕ ਸੰਸਥਾਵਾਂ ਦੇ ਦਫ਼ਤਰ ਸਪਤਾਹ ਅੰਤ (ਸ਼ਨੀਵਾਰ, ਐਤਵਾਰ) ’ਤੇ ਖੁੱਲ੍ਹੇ ਰੱਖੇ ਜਾਣਗੇ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਕਾਂਡ, ਵਕੀਲ ਨੇ ਬੇਸ਼ਰਮੀ ਦੀ ਹੱਦ ਕੀਤੀ ਪਾਰ, ਕੁੜੀ ਨਾਲ ਪੰਜ ਦਿਨ ਤੱਕ ਕੀਤਾ...
ਸ਼ਾਮ ਚੁਰਾਸੀ(ਝਾਵਰ)-ਪੰਜਾਬ ਸਰਕਾਰ ਨੇ ਪ੍ਰਾਪਰਟੀ ਟੈਕਸ ਜਮ੍ਹਾ ਕਰਾਉਣ ਦਾ ਸਮਾਂ ਵਧਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਸ਼ਾਮ ਚੁਰਾਸੀ ਦੇ ਪ੍ਰਧਾਨ ਨਿਰਮਲ ਕੁਮਾਰ ਅਤੇ ਈ.ਓ. ਸਿਮਰਨ ਢੀਂਡਸਾ ਨੇ ਦੱਸਿਆ ਕਿ ਪਹਿਲੇ 31 ਅਗਸਤ ਤੱਕ ਟੈਕਸ ਜਮ੍ਹਾ ਕਰਾਉਣ ਕਰਵਾਉਣਾ ਸੀ ਪਰ ਹੁਣ ਪੰਜਾਬ ਸਰਕਾਰ ਨੇ ਇਸ ਵਿਚ ਵਾਧਾ ਕਰਦਿਆਂ 15 ਸਤੰਬਰ 2025 ਤੱਕ ਬਿਨਾਂ ਜੁਰਮਾਨਾ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਇਆ ਜਾ ਸਕਦੈ ਹੈ। ਉਨ੍ਹਾਂ ਨੇ ਕਿਹਾ ਕਿ ਆਪਣਾ ਪ੍ਰਾਪਰਟੀ ਮਕਾਨਾਂ, ਦੁਕਾਨਾਂ, ਬਿਲਡਿੰਗਾਂ ਦਾ ਟੈਕਸ ਦੁਕਾਨਦਾਰ ਅਤੇ ਮਕਾਨ ਮਾਲਕ ਹੁਣ ਬਿਨਾਂ ਜੁਰਮਾਨਾ 15 ਸਤੰਬਰ ਤੱਕ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਪ੍ਰਾਪਰਟੀ ਟੈਕਸ ਜਮ੍ਹਾ ਕਰਾਉਣ ਲਈ ਹੋਰ ਸਮਾਂ ਦਿੱਤਾ ਹੈ।
ਇਹ ਵੀ ਪੜ੍ਹੋ-ਜਾਅਲੀ ਦਸਤਾਵੇਜ਼ਾਂ 'ਤੇ ਪੰਜਾਬ ਪੁਲਸ 'ਚ ਭਰਤੀ ਹੋਇਆ ASI, ਰਿਟਾਇਰਡ ਹੋਣ ਮਗਰੋਂ ਵੱਡੇ ਖੁਲਾਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਾਵਰ ਲਾਉਣ ਦੇ ਨਾਂ ’ਤੇ 70 ਲੱਖ ਰੁਪਏ ਦੀ ਠੱਗੀ ਮਾਰਨ ਵਾਲਾ ਗਿਰੋਹ ਕਾਬੂ
NEXT STORY