Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 15, 2026

    4:41:07 PM

  • america iran conflixt

    ਅਮਰੀਕਾ ਹੁਣ ਈਰਾਨ 'ਤੇ ਸੁੱਟੇਗਾ ਮਹਾਸ਼ਕਤੀਸ਼ਾਲੀ ਬੰਬ...

  • japan to america stock markets are in turmoil a miracle happened in india

    ਜਾਪਾਨ ਤੋਂ ਲੈ ਕੇ ਅਮਰੀਕਾ ਤੱਕ ਦੇ ਸ਼ੇਅਰ ਬਾਜਾਰਾਂ ਚ...

  • sachin pilot will stay in punjab for 5 days from tomorrow

    ਸਚਿਨ ਪਾਇਲਟ ਭਲਕੇ ਤੋਂ 5 ਦਿਨ ਰਹਿਣਗੇ ਪੰਜਾਬ,...

  • important news traveling in government buses

    ਪੰਜਾਬ 'ਚ 21 ਅਕਤੂਬਰ ਲਈ ਵੱਡਾ ਐਲਾਨ! ਸਰਕਾਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Majha News
  • Gurdaspur
  • ਅੱਸੂ ਰੁੱਤੇ ਗੰਨੇ ਦੀ ਬਿਜਾਈ ਕਿਸਾਨ ਲਈ ਵਧੇਰੇ ਉਪਜ, ਵਧੇਰੇ ਆਮਦਨ ਤੇ ਮਿੱਲ ਲਈ ਵਧੀਆ ਰਿਕਵਰੀ

MAJHA News Punjabi(ਮਾਝਾ)

ਅੱਸੂ ਰੁੱਤੇ ਗੰਨੇ ਦੀ ਬਿਜਾਈ ਕਿਸਾਨ ਲਈ ਵਧੇਰੇ ਉਪਜ, ਵਧੇਰੇ ਆਮਦਨ ਤੇ ਮਿੱਲ ਲਈ ਵਧੀਆ ਰਿਕਵਰੀ

  • Edited By Shivani Bassan,
  • Updated: 11 Sep, 2026 01:20 PM
Gurdaspur
sowing sugarcane during the assu season results in higher yields
  • Share
    • Facebook
    • Tumblr
    • Linkedin
    • Twitter
  • Comment

ਗੁਰਦਾਸਪੁਰ (ਵਿਨੋਦ)- ਪੰਜਾਬ 'ਚ ਗੰਨਾ ਇਕ ਮਹੱਤਵਪੂਰਨ ਨਕਦੀ ਫਸਲ ਹੈ। ਹਜ਼ਾਰਾਂ ਕਿਸਾਨਾਂ ਦੀ ਆਮਦਨ ਗੰਨੇ ਦੀ ਫਸਲ ਨਾਲ ਜੁੜੀ ਹੋਈ ਹੈ ਅਤੇ ਇਸ ਨਾਲ ਖੰਡ ਮਿੱਲਾਂ ਦੇ ਨਾਲ-ਨਾਲ ਖੇਤੀ ਮਜ਼ਦੂਰਾਂ ਨੂੰ ਵੀ ਰੁਜ਼ਗਾਰ ਮਿਲਦਾ ਹੈ। ਪੰਜਾਬ ਵਿੱਚ ਗੰਨੇ ਦੀ ਬਿਜਾਈ ਮੁੱਖ ਤੌਰ ’ਤੇ ਦੋ ਰੁੱਤਾਂ ਪਤਝੜ (ਅੱਸੂ) ਅਤੇ ਬਹਾਰਵਿੱਚ ਕੀਤੀ ਜਾਂਦੀ ਹੈ। ਪਰ ਇਸ ਸਮੇਂ ਗੰਨੇ ਹੇਠਲੇ ਕੁੱਲ ਰਕਬੇ ਦਾ ਬਹੁਤ ਵੱਡਾ ਹਿੱਸਾ ਬਹਾਰ ਰੁੱਤੇ ਬੀਜਿਆ ਜਾਂਦਾ ਹੈ, ਜਦਕਿ ਪਤਝੜ ਰੁੱਤੇ ਬਿਜਾਈ ਦਾ ਰਕਬਾ ਕਾਫ਼ੀ ਘੱਟ ਹੈ।

ਇਹ ਵੀ ਪੜ੍ਹੋ-ਫੈਸਲਾਬਾਦ ਏਅਰਪੋਰਟ 'ਤੇ ਰੋਕੇ ਗਏ 104 ਸ਼ਰਧਾਲੂ, ਪਾਕਿ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਰਹੇ ਸਨ ਭਾਰਤ

ਦੱਸਣਯੋਗ ਹੈ ਕਿ ਆਮ ਤੌਰ ’ਤੇ ਪੰਜਾਬ ਵਿੱਚ ਸਤੰਬਰ-ਅਕਤੂਬਰ ਦੌਰਾਨ ਕੇਵਲ 8-10 ਫੀਸਦੀ ਰਕਬੇ 'ਚ ਹੀ ਗੰਨੇ ਦੀ ਬਿਜਾਈ ਕੀਤੀ ਜਾਂਦੀ ਹੈ, ਜਦਕਿ ਲਗਭਗ 90 ਫੀਸਦੀ ਰਕਬਾ ਮੂਢੀ ਅਤੇ ਬਹਾਰ ਰੁੱਤ ਦੀ ਫਸਲ ਹੇਠ ਹੁੰਦਾ ਹੈ। ਇਸ ਅਨੁਪਾਤ ਨੂੰ ਬਦਲਣ ਦੀ ਲੋੜ ਹੈ। ਹਰੇਕ ਗੰਨਾ ਕਾਸ਼ਤਕਾਰ ਨੂੰ ਆਪਣੇ ਕੁੱਲ ਗੰਨੇ ਹੇਠਲੇ ਰਕਬੇ ਦਾ ਘੱਟੋ-ਘੱਟ 20-25 ਫੀਸਦੀ ਹਿੱਸਾ ਪਤਝੜ ਰੁੱਤੇ ਗੰਨੇ ਦੀ ਬਿਜਾਈ ਹੇਠ ਲਿਆਉਣ ਬਾਰੇ ਸੋਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ-ਅੱਜ ਅੰਮ੍ਰਿਤਸਰ ਦੇ ਭੰਡਾਰੀ ਪੁਲ 'ਤੇ 3 ਘੰਟੇ ਰਹੇਗਾ ਚੱਕਾ ਜਾਮ

ਬਹਾਰ ਰੁੱਤੇ ਬੀਜੇ ਗੰਨੇ ਦੀ ਮੁੱਖ ਸਮੱਸਿਆ ਕੀ ਹੈ?

ਬਹਾਰ ਰੁੱਤੇ ਬੀਜੀ ਗੰਨੇ ਦੀ ਫਸਲ ਆਮ ਤੌਰ ’ਤੇ ਦਸੰਬਰ ਮਹੀਨੇ ਤੱਕ ਲਗਭਗ 7-8 ਮਹੀਨੇ ਦੀ ਹੀ ਹੁੰਦੀ ਹੈ। ਇਸ ਸਮੇਂ ਤੱਕ ਗੰਨਾ ਪੂਰੀ ਤਰ੍ਹਾਂ ਪੱਕਿਆ ਨਹੀਂ ਹੁੰਦਾ। ਗੰਨੇ ਦੇ ਪੂਰੀ ਤਰ੍ਹਾਂ ਪੱਕਣ ਤੋਂ ਪਹਿਲਾਂ ਪਿੜਾਈ ਕਰਨ ਨਾਲ ਗੰਨੇ ਵਿੱਚ ਖੰਡ ਦੀ ਮਾਤਰਾ ਅਤੇ ਖੰਡ ਦੀ ਰਿਕਵਰੀ ਘੱਟ ਰਹਿ ਸਕਦੀ ਹੈ। ਇਸ ਦੇ ਨਾਲ-ਨਾਲ ਫ਼ਸਲ ਦੀ ਪੈਦਾਵਾਰ ਵੀ ਪਤਝੜ ਰੁੱਤੇ ਬੀਜੀ ਫ਼ਸਲ ਦੇ ਮੁਕਾਬਲੇ ਘੱਟ ਰਹਿਣ ਦੀ ਸੰਭਾਵਨਾ ਹੁੰਦੀ ਹੈ।

ਇਹ ਵੀ ਪੜ੍ਹੋ-ਅੰਮ੍ਰਿਤਸਰ ਦੇ ਗੁਰਦੁਆਰਿਆਂ 'ਚ ਹੋ ਗਈ ਅਨਾਊਂਸਮੈਂਟ, ਪੁਲਸ ਨੇ ਕੀਤਾ ਅਲਰਟ

ਇਸ ਦਾ ਸਿੱਧਾ ਪ੍ਰਭਾਵ ਕਿਸਾਨ ਅਤੇ ਖੰਡ ਮਿੱਲ ਦੋਵਾਂ ’ਤੇ ਪੈਂਦਾ ਹੈ। ਕਿਸਾਨ ਨੂੰ ਘੱਟ ਪੈਦਾਵਾਰ ਅਤੇ ਘੱਟ ਆਮਦਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਦਕਿ ਮਿੱਲ ਨੂੰ ਘੱਟ ਖੰਡ ਰਿਕਵਰੀ ਮਿਲਦੀ ਹੈ। ਬਿਆਸ ਦਰਿਆ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਬਹਾਰ ਰੁੱਤੇ ਬੀਜੇ ਗੰਨੇ ਦਾ ਰਕਬਾ ਕਾਫ਼ੀ ਜ਼ਿਆਦਾ ਹੈ। ਇਨ੍ਹਾਂ ਖੇਤਰਾਂ ਵਿੱਚ ਕੁੱਲ ਗੰਨੇ ਹੇਠਲੇ ਰਕਬੇ ਦਾ ਲਗਭਗ 60 ਫੀਸਦੀ ਹਿੱਸਾ ਬਹਾਰ ਰੁੱਤੇ ਬੀਜੀ ਫਸਲ ਹੇਠ ਹੋਣ ਕਾਰਨ ਖੰਡ ਮਿੱਲਾਂ ਦੀ ਔਸਤ ਰਿਕਵਰੀ ’ਤੇ ਵੀ ਇਸ ਦਾ ਪ੍ਰਭਾਵ ਪੈਂਦਾ ਹੈ।

ਮੋਰਿੰਡਾ ਮਿੱਲ ਤੋਂ ਮਿਲਦੀ ਹੈ ਇੱਕ ਮਹੱਤਵਪੂਰਨ ਸਿੱਖਿਆ

ਪਤਝੜ ਰੁੱਤੇ ਗੰਨੇ ਦੀ ਬਿਜਾਈ ਦੇ ਲਾਭਾਂ ਨੂੰ ਸਮਝਣ ਲਈ ਮੋਰਿੰਡਾ ਖੰਡ ਮਿੱਲ ਦੀ ਉਦਾਹਰਨ ਮਹੱਤਵਪੂਰਨ ਹੈ। ਮਿੱਲ ਦੇ ਅਧਿਕਾਰਤ ਖੇਤਰ ਵਿੱਚ ਗੰਨੇ ਦਾ ਵਧੇਰੇ ਰਕਬਾ ਪਤਝੜ ਰੁੱਤੇ ਬੀਜਿਆ ਜਾਂਦਾ ਹੈ। ਇਸ ਕਰਕੇ ਇਸ ਖੇਤਰ ਵਿੱਚ ਗੰਨੇ ਦੀ ਫ਼ਸਲ ਨੂੰ ਪੱਕਣ ਲਈ ਵਧੇਰੇ ਸਮਾਂ ਮਿਲਦਾ ਹੈ ਅਤੇ ਮਿੱਲ ਦੀ ਖੰਡ ਰਿਕਵਰੀ ਵੀ ਬਾਕੀ ਸਹਿਕਾਰੀ ਖੰਡ ਮਿੱਲਾਂ ਦੇ ਮੁਕਾਬਲੇ ਵਧੇਰੇ ਰਹਿੰਦੀ ਹੈ। ਇਸ ਤੋਂ ਸਪੱਸ਼ਟ ਹੈ ਕਿ ਗੰਨੇ ਦੀ ਬਿਜਾਈ ਦਾ ਸਮਾਂ ਕੇਵਲ ਬਿਜਾਈ ਦੀ ਤਾਰੀਖ਼ ਨਹੀਂ, ਸਗੋਂ ਫ਼ਸਲ ਦੀ ਪੈਦਾਵਾਰ, ਗੁਣਵੱਤਾ ਅਤੇ ਖੰਡ ਰਿਕਵਰੀ ਨਾਲ ਜੁੜਿਆ ਇੱਕ ਮਹੱਤਵਪੂਰਨ ਫੈਸਲਾ ਹੈ।

ਪਤਝੜ ਰੁੱਤੇ ਗੰਨਾ,ਕਿਸਾਨ ਲਈ ਕਈ ਫਾਇਦੇ

ਪਤਝੜ ਰੁੱਤੇ ਬੀਜੀ ਗੰਨੇ ਦੀ ਫਸਲ ਨੂੰ ਪੱਕਣ ਲਈ ਲਗਭਗ 13-14 ਮਹੀਨੇ ਮਿਲ ਜਾਂਦੇ ਹਨ। ਲੰਬੀ ਮਿਆਦ ਮਿਲਣ ਕਾਰਨ ਫਸਲ ਨੂੰ ਵਧੀਆ ਢੰਗ ਨਾਲ ਵਿਕਸਤ ਹੋਣ ਅਤੇ ਪੱਕਣ ਦਾ ਮੌਕਾ ਮਿਲਦਾ ਹੈ। ਇਸ ਤੋਂ ਇਲਾਵਾ ਪਤਝੜ ਰੁੱਤੇ ਗੰਨੇ ਵਿੱਚ ਸਹਿ-ਫਸਲਾਂ ਦੀ ਕਾਸ਼ਤ ਕਰਕੇ ਕਿਸਾਨ ਵਾਧੂ ਆਮਦਨ ਪ੍ਰਾਪਤ ਕਰ ਸਕਦਾ ਹੈ। ਸਹਿ-ਫਸਲ ਤੋਂ ਮਿਲਣ ਵਾਲੀ ਆਮਦਨ ਗੰਨੇ ਦੀ ਫ਼ਸਲ ਦੇ ਖਰਚੇ ਨੂੰ ਘਟਾਉਣ ਵਿੱਚ ਵੀ ਮਦਦ ਕਰ ਸਕਦੀ ਹੈ। ਪਤਝੜ ਰੁੱਤੇ ਬਿਜਾਈ ਦਾ ਇੱਕ ਹੋਰ ਵੱਡਾ ਲਾਭ ਇਹ ਹੈ ਕਿ ਕਿਸਾਨ ਆਪਣੇ ਗੰਨੇ ਦੀ ਬਿਜਾਈ ਨੂੰ ਵੱਖ-ਵੱਖ ਸਮਿਆਂ ਵਿੱਚ ਵੰਡ ਸਕਦਾ ਹੈ। ਇਸ ਨਾਲ ਫਸਲ ਦੀ ਦੇਖਭਾਲ ਅਤੇ ਪ੍ਰਬੰਧਨ ਸੌਖਾ ਹੁੰਦਾ ਹੈ ਅਤੇ ਪਿੜਾਈ ਦੇ ਸਮੇਂ ਗੰਨੇ ਦੀ ਪਰਚੀ ਮਿਲਣ ਸਬੰਧੀ ਵੀ ਬਿਹਤਰ ਪ੍ਰਬੰਧਨ ਕੀਤਾ ਜਾ ਸਕਦਾ ਹੈ।

ਬਿਜਾਈ ਦਾ ਸਹੀ ਸਮਾਂ ਨਾ ਖੁੰਝਾਓ

ਪਤਝੜ ਰੁੱਤੇ ਗੰਨੇ ਦੀ ਬਿਜਾਈ ਲਈ 20 ਸਤੰਬਰ ਤੋਂ 20 ਅਕਤੂਬਰ ਦਾ ਸਮਾਂ ਵਧੇਰੇ ਢੁਕਵਾਂ ਹੈ। ਕਿਸਾਨਾਂ ਨੂੰ ਇਸ ਸਮੇਂ ਦੌਰਾਨ ਹੀ ਬਿਜਾਈ ਮੁਕੰਮਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਿਜਾਈ ਵਿੱਚ ਬੇਲੋੜੀ ਦੇਰੀ ਕਰਨ ਨਾਲ ਨਵੀਂ ਫਸਲ ਦੇ ਸ਼ੁਰੂਆਤੀ ਵਾਧੇ ’ਤੇ ਠੰਡ ਦਾ ਅਸਰ ਪੈ ਸਕਦਾ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਖੇਤ ਦੀ ਤਿਆਰੀ, ਬੀਜ ਦੀ ਚੋਣ ਅਤੇ ਹੋਰ ਲੋੜੀਂਦੇ ਪ੍ਰਬੰਧ ਪਹਿਲਾਂ ਹੀ ਕਰ ਲੈਣ, ਤਾਂ ਜੋ ਢੁਕਵੇਂ ਸਮੇਂ ’ਤੇ ਬਿਜਾਈ ਕੀਤੀ ਜਾ ਸਕੇ।

ਗੰਨੇ ਦੀ ਕਿਸਮ ਦੀ ਚੋਣ ਸਭ ਤੋਂ ਮਹੱਤਵਪੂਰਨ ਫ਼ੈਸਲਿਆਂ ਵਿੱਚੋਂ ਇੱਕ

ਇਨ੍ਹੀਂ ਦਿਨੀਂ ਕਿਸਾਨਾਂ ਵੱਲੋਂ ਲਗਾਤਾਰ ਪੁੱਛਿਆ ਜਾ ਰਿਹਾ ਹੈ ਕਿ ਪਤਝੜ ਰੁੱਤੇ ਕਿਹੜੀ ਕਿਸਮ ਦਾ ਗੰਨਾ ਬੀਜਿਆ ਜਾਵੇ। ਇਸ ਸਬੰਧੀ ਕਿਸਾਨਾਂ ਨੂੰ ਕਿਸੇ ਵੀ ਅਣਜਾਣ ਵਿਅਕਤੀ, ਸੋਸ਼ਲ ਮੀਡੀਆ ਜਾਂ ਗੈਰ-ਭਰੋਸੇਯੋਗ ਸਰੋਤ ਤੋਂ ਪ੍ਰਭਾਵਿਤ ਹੋ ਕੇ ਬੀਜ ਖਰੀਦਣ ਤੋਂ ਬਚਣਾ ਚਾਹੀਦਾ ਹੈ। ਪੰਜਾਬ ਵਿੱਚ ਗੰਨੇ ਦੀਆਂ ਵੱਖ-ਵੱਖ ਕਿਸਮਾਂ ਦੀ ਕਾਸ਼ਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਅਤੇ ਕੇਂਦਰੀ ਕਿਸਮ ਜਾਰੀ ਕਰਨ ਵਾਲੀ ਕਮੇਟੀ (ਸੀ.ਵੀ.ਆਰ.ਸੀ) ਵੱਲੋਂ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ। ਪੀ.ਏ.ਯੂ ਵੱਲੋਂ 13 ਅਤੇ ਸੀ.ਵੀ.ਆਰ.ਸੀ ਵੱਲੋਂ 57 ਗੰਨੇ ਦੀਆਂ ਕਿਸਮਾਂ ਦੀ ਕਾਸ਼ਤ ਲਈ ਸਿਫ਼ਾਰਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਨਿੱਜੀ ਖੇਤਰ ਦੀਆਂ ਮਿੱਲਾਂ ਦੇ ਅਧਿਕਾਰਤ ਖੇਤਰਾਂ ਵਿੱਚ ਕੁਝ ਗੈਰ-ਸਿਫਾਰਸ਼ਸ਼ੁਦਾ ਕਿਸਮਾਂ ਵੀ ਪ੍ਰਚਲਿਤ ਹਨ। ਕਿਸਾਨਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਕਿ ਉਹ ਪੰਜਾਬ ਅਤੇ ਉੱਤਰ-ਪੱਛਮੀ ਖੇਤਰ ਲਈ ਪੀ.ਏ.ਯੂ ਅਤੇ ਸੀ.ਵੀ.ਆਰ.ਸੀ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹੀ ਲਗਾਉਣ। ਇਸ ਨਾਲ ਕਿਸਾਨਾਂ ਅਤੇ ਮਿੱਲ ਪ੍ਰਬੰਧਕਾਂ ਦੋਵਾਂ ਨੂੰ ਭਵਿੱਖ ਵਿੱਚ ਸੰਭਾਵਿਤ ਮੁਸ਼ਕਲਾਂ ਤੋਂ ਬਚਾਇਆ ਜਾ ਸਕਦਾ ਹੈ।

ਗੈਰ-ਸਿਫਾਰਸ਼ਸ਼ੁਦਾ ਕਿਸਮਾਂ ਤੋਂ ਸਾਵਧਾਨ

ਅੱਜਕੱਲ੍ਹ ਸੋਸ਼ਲ ਮੀਡੀਆ ਰਾਹੀਂ ਨਵੀਆਂ-ਨਵੀਆਂ ਗੰਨੇ ਦੀਆਂ ਕਿਸਮਾਂ ਬਾਰੇ ਦਾਅਵੇ ਕੀਤੇ ਜਾ ਰਹੇ ਹਨ। ਕਿਸਾਨਾਂ ਨੂੰ ਅਜਿਹੇ ਪ੍ਰਚਾਰ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਸਿਰਫ਼ ਇਸ ਲਈ ਕਿ ਕੋਈ ਕਿਸਮ ਕਿਸੇ ਹੋਰ ਸੂਬੇ ਜਾਂ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੀ ਹੈ, ਇਹ ਜ਼ਰੂਰੀ ਨਹੀਂ ਕਿ ਉਹ ਪੰਜਾਬ ਦੀਆਂ ਹਾਲਤਾਂ ਲਈ ਵੀ ਢੁਕਵੀਂ ਹੋਵੇ। ਖਾਸ ਕਰਕੇ ਹੋਰਨਾਂ ਖੇਤਰਾਂ (ਜ਼ੋਨਾਂ) ਲਈ ਸਿਫਾਰਸ਼ ਕੀਤੀਆਂ ਕਿਸਮਾਂ ਦੀ ਬਿਜਾਈ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਸਬੰਧਤ ਖੇਤੀਬਾੜੀ ਮਾਹਿਰਾਂ ਤੋਂ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਜੇਕਰ ਕਿਸੇ ਗੈਰ-ਸਿਫਾਰਸ਼ਸ਼ੁਦਾ ਕਿਸਮ ਸਬੰਧੀ ਸਰਕਾਰ ਵੱਲੋਂ ਸਬਸਿਡੀ ਜਾਂ ਹੋਰ ਸਹੂਲਤ ਬਾਰੇ ਕੋਈ ਵੱਖਰਾ ਫ਼ੈਸਲਾ ਲਿਆ ਜਾਂਦਾ ਹੈ, ਤਾਂ ਇਸ ਦੀ ਜ਼ਿੰਮੇਵਾਰੀ ਸਬੰਧਤ ਵਿਅਕਤੀ ਦੀ ਹੋਵੇਗੀ। ਪੰਜਾਬ ਸਰਕਾਰ ਵੱਲੋਂ ਨਿੱਜੀ ਖੰਡ ਮਿੱਲਾਂ ਦੇ ਬਿਹਾਫ਼ ’ਤੇ ਦਿੱਤੀ ਜਾਣ ਵਾਲੀ 68.50 ਰੁਪਏ ਪ੍ਰਤੀ ਕੁਇੰਟਲ ਗੰਨੇ ਦੀ ਸਬਸਿਡੀ ਪੀ.ਏ.ਯੂ ਅਤੇ ਸੀ.ਵੀ.ਆਰ.ਸੀ ਵੱਲੋਂ ਪੰਜਾਬ ਅਤੇ ਉੱਤਰ-ਪੱਛਮੀ ਖੇਤਰ ਲਈ ਸਿਫਾਰਸ਼ ਕੀਤੀਆਂ ਕਿਸਮਾਂ ਨਾਲ ਸਬੰਧਤ ਹੈ। ਇਸ ਲਈ ਕਿਸਾਨਾਂ ਨੂੰ ਕਿਸਮ ਦੀ ਚੋਣ ਬਹੁਤ ਸੋਚ-ਸਮਝ ਕੇ ਕਰਨੀ ਚਾਹੀਦੀ ਹੈ।

ਸਿਹਤਮੰਦ ਬੀਜ ਹੀ ਸਫਲ ਫਸਲ ਦੀ ਪਹਿਲੀ ਸ਼ਰਤ

ਚੰਗੀ ਫ਼ਸਲ ਲਈ ਚੰਗਾ ਬੀਜ ਸਭ ਤੋਂ ਪਹਿਲੀ ਲੋੜ ਹੈ। ਕਿਸਾਨ ਸਿਫਾਰਸ਼ ਕੀਤੀ ਕਿਸਮ ਦਾ ਸਿਹਤਮੰਦ ਅਤੇ ਗੁਣਵੱਤਾ ਵਾਲਾ ਬੀਜ ਕਿਸੇ ਭਰੋਸੇਯੋਗ ਸਰੋਤ ਤੋਂ ਹੀ ਪ੍ਰਾਪਤ ਕਰਨ। ਬੀਜ ਖਰੀਦਣ ਤੋਂ ਪਹਿਲਾਂ ਕਿਸਮ, ਸਰੋਤ ਅਤੇ ਉਸ ਦੀ ਸਿਫਾਰਸ਼ ਬਾਰੇ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ। ਕਿਸੇ ਵੀ ਕਿਸਮ ਦੀ ਚੋਣ ਕਰਨ ਤੋਂ ਪਹਿਲਾਂ ਕਿਸਾਨ ਆਪਣੇ ਇਲਾਕੇ ਦੇ ਸਹਾਇਕ ਗੰਨਾ ਵਿਕਾਸ ਅਫ਼ਸਰ , ਖੰਡ ਮਿੱਲ ਦੇ ਖੇਤਰੀ ਅਧਿਕਾਰੀ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ, ਕਪੂਰਥਲਾ ਅਤੇ ਫਰੀਦਕੋਟ ਦੇ ਮਾਹਿਰਾਂ ਨਾਲ ਸੰਪਰਕ ਕਰ ਸਕਦੇ ਹਨ।

ਕੀ ਕਹਿਣਾ ਹੈ ਕੇਨ ਕਮਿਸ਼ਨਰ ਡਾ. ਅਮਰੀਕ ਸਿੰਘ

ਇਸ ਸਬੰਧੀ ਡਾ. ਅਮਰੀਕ ਸਿੰਘ ਕੇਨ ਕਮਿਸ਼ਨਰ ਗੰਨੇ ਦੀ ਸਫਲ ਕਾਸ਼ਤ ਸਿਰਫ਼ ਵਧੇਰੇ ਰਕਬੇ ਵਿੱਚ ਗੰਨਾ ਬੀਜਣ ਨਾਲ ਨਹੀਂ, ਸਗੋਂ ਸਹੀ ਸਮੇਂ ’ਤੇ ਬਿਜਾਈ, ਸਹੀ ਕਿਸਮ ਦੀ ਚੋਣ, ਸਿਹਤਮੰਦ ਬੀਜ ਅਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਨਾਲ ਸੰਭਵ ਹੈ। ਇਸ ਲਈ ਕਿਸਾਨ ਨੂੰ ਅਪੀਲ ਹੈ ਕਿ ਇਸ ਪਤਝੜ ਰੁੱਤੇ ਆਪਣੇ ਕੁੱਲ ਗੰਨੇ ਹੇਠਲੇ ਰਕਬੇ ਦਾ ਘੱਟੋ-ਘੱਟ 20-25 ਫੀਸਦੀ ਰਕਬਾ ਅੱਸੂ ਮਹੀਨੇ ਦੌਰਾਨ ਗੰਨੇ ਦੀ ਬਿਜਾਈ ਹੇਠ ਲਿਆਉਣ ਦੀ ਕੋਸ਼ਿਸ਼ ਕਰੋ। ਸਹੀ ਕਿਸਮ ਦਾ ਸਿਹਤਮੰਦ ਬੀਜ ਭਰੋਸੇਯੋਗ ਸਰੋਤ ਤੋਂ ਲਓ ਅਤੇ ਬਿਜਾਈ 20 ਸਤੰਬਰ ਤੋਂ 20 ਅਕਤੂਬਰ ਦੇ ਢੁਕਵੇਂ ਸਮੇਂ ਵਿੱਚ ਕਰੋ। ਪਤਝੜ ਰੁੱਤੇ ਗੰਨੇ ਦੀ ਬਿਜਾਈ ਵਧੇਰੇ ਸਮਾਂ, ਵਧੀਆ ਪਕਾਵਟ, ਵਧੀਆ ਪੈਦਾਵਾਰ, ਵਾਧੂ ਆਮਦਨ ਅਤੇ ਖੰਡ ਮਿੱਲ ਲਈ ਵਧੀਆ ਰਿਕਵਰੀ ਵੱਲ ਇੱਕ ਕਦਮ ਹੈ।ਆਓ, ਗੰਨੇ ਦੀ ਕਾਸ਼ਤ ਵਿੱਚ ਬਦਲਾਅ ਲਿਆਈਏ—ਪਤਝੜ ਰੁੱਤੇ ਬਿਜਾਈ ਵਧਾਈਏ ਅਤੇ ਗੰਨਾ ਕਾਸ਼ਤਕਾਰਾਂ ਦੀ ਆਮਦਨ ਵਿੱਚ ਵਾਧਾ ਕਰੀਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170

  • Sowing sugarcane
  • Assu season results
  • higher yields
  • greater income
  • farmers
  • ਗੰਨੇ ਦੀ ਬਿਜਾਈ
  • ਅੱਸੂ ਸੀਜ਼ਨ
  • ਵੱਧ ਝਾੜ
  • ਵੱਧ ਆਮਦਨ
  • ਕਿਸਾਨ

ਅਮਰੀਕਾ ਸਰਕਾਰ ਵੱਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ: ਐਡਵੋਕੇਟ ਧਾਮੀ

NEXT STORY

Stories You May Like

  • farmers in bangladesh are blindly using pesticides
    ਉਪਜ ਵਧਾਉਣ ਲਈ ਪਰੋਸਿਆ ਜਾ ਰਿਹੈ ਜ਼ਹਿਰ, ਬੰਗਲਾਦੇਸ਼ 'ਚ ਕਿਸਾਨ ਅੰਨ੍ਹੇਵਾਹ ਕਰ ਰਹੇ ਕੀਟਨਾਸ਼ਕਾਂ ਦੀ ਵਰਤੋਂ
  • case registered against online fraud exceeding four lakh
    4 ਲੱਖ ਤੋਂ ਵਧੇਰੇ ਦੀ ਆਨਲਾਈਨ ਠੱਗੀ ਦੇ ਦੋਸ਼ ਹੇਠ ਅਣਪਛਾਤੇ ’ਤੇ ਮਾਮਲਾ ਦਰਜ
  • navi pillayi wins nobel
    ਭਾਰਤੀ ਮੂਲ ਦੀ 'ਨਵੀ' ਨੂੰ ਮਿਲਿਆ ਨੋਬਲ ਪੁਰਸਕਾਰ ! ਗੰਨੇ ਦੀ ਖੇਤੀ ਲਈ ਅਫਰੀਕਾ ਗਿਆ ਸੀ ਪਰਿਵਾਰ
  • gst rate on gold  import duty exemption of banks has been withdrawn
    ਸੋਨੇ 'ਤੇ GST ਦਰ ਅਜੇ ਵੀ ਬਰਕਰਾਰ , ਪਰ ਬੈਂਕਾਂ ਦੀ ਆਯਾਤ ਡਿਊਟੀ ਛੋਟ ਲੈ ਲਈ ਗਈ ਹੈ ਵਾਪਸ
  • no charge to customers on   upi payments    0 4 per cent mdr
    UPI ਭੁਗਤਾਨ ’ਤੇ ਗਾਹਕਾਂ ਤੋਂ ਕੋਈ ਚਾਰਜ ਨਹੀਂ, ਵੱਡੇ ਵਪਾਰੀਆਂ ਲਈ 0.4 ਫੀਸਦੀ MDR ਪ੍ਰਸਤਾਵਿਤ
  • stock market recovers after eight weeks of decline  sensex rises 472 points
    ਅੱਠ ਹਫ਼ਤਿਆਂ ਦੀ ਗਿਰਾਵਟ ਤੋਂ ਬਾਅਦ ਸ਼ੇਅਰ ਬਾਜ਼ਾਰ ਦੀ ਸ਼ਾਨਦਾਰ ਰਿਕਵਰੀ, ਸੈਂਸੈਕਸ 472 ਅੰਕ ਚੜ੍ਹਿਆ
  • new study reveals that adolescents who walk
    ਵਧੇਰੇ ਤੁਰਨ ਵਾਲੇ ਅਲ੍ਹੜਾਂ ਚ ਮਾਨਸਿਕ ਸਿਹਤ ਸਮੱਸਿਆਵਾਂ ਹੁੰਦੀਆਂ ਹਨ ਘੱਟ, ਨਵੇਂ ਅਧਿਐਨ 'ਚ ਹੋਇਆ ਖੁਲਾਸਾ
  • houthi fighters
    1,150 ਤੋਂ ਵਧੇਰੇ ਹੂਤੀ ਲੜਾਕਿਆਂ ਦਾ 'ਖਾਤਮਾ', ਯਮਨ ਦੀਆਂ ਸਰਕਾਰੀ ਫ਼ੌਜਾਂ ਦਾ ਵੱਡਾ ਦਾਅਵਾ
  • farmers protest on jalandhar phagwara national highway
    ਪਰਵਿੰਦਰ ਝੋਟਾ ਕਤਲਕਾਂਡ: ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ਹੋ ਗਿਆ ਜਾਮ
  • strong response in adampur to the   punjab bandh
    ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਆਦਮਪੁਰ 'ਚ ਭਰਵਾਂ ਹੁੰਗਾਰਾ
  • major revelation in the osap case allegations of fraud false
    OSAP ਮਾਮਲੇ ਨਾਲ ਜੁੜੀ ਵੱਡੀ ਖ਼ਬਰ! Fraud ਦੇ ਇਲਜ਼ਾਮ ਨਿਕਲੇ ਝੂਠੇ, ਮੰਗੀ ਮੁਆਫ਼ੀ
  • strong response in bhogpur to the punjab bandh called in protest
    ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਭੋਗਪੁਰ 'ਚ ਭਰਵਾਂ ਹੁੰਗਾਰਾ
  • 5 people were detained by the police for the bandh call dcp s statement
    ਪੰਜਾਬ ਬੰਦ ਦੌਰਾਨ ਜਲੰਧਰ 'ਚ ਪੁਲਸ ਨੇ 5 ਲੋਕਾਂ ਨੂੰ ਕੀਤਾ ਡਿਟੇਨ, DCP ਦਾ ਬਿਆਨ,...
  • surveillance to be increased at drug hotspots
    ਡਰੱਗਜ਼ ਹਾਟਸਪਾਟਸ ’ਤੇ ਵਧੇਗੀ ਨਿਗਰਾਨੀ, ਖਾਲੀ ਥਾਵਾਂ ’ਤੇ ਲੱਗਣਗੇ ਸੀ. ਸੀ. ਟੀ....
  • change in punjab weather warning of rain hailstorms and storms for two days
    ਪੰਜਾਬ ਦੇ ਮੌਸਮ 'ਚ ਬਦਲਾਅ! 2 ਦਿਨ ਮੀਂਹ, ਗੜੇਮਾਰੀ ਤੇ ਤੂਫ਼ਾਨ ਦੀ ਚਿਤਾਵਨੀ,...
  • activa stolen from outside a house near sheetla mandir in jalandhar
    ਜਲੰਧਰ 'ਚ ਨਹੀਂ ਰੁੱਕ ਰਹੀਆਂ ਚੋਰੀ ਦੀਆਂ ਵਾਰਦਾਤਾਂ, ਸ਼ੀਤਲਾ ਮੰਦਿਰ ਨੇੜੇ ਘਰ ਦੇ...
Trending
Ek Nazar
anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

of course i will have children salman khan

"ਬਿਲਕੁਲ, ਮੇਰੇ ਬੱਚੇ ਜ਼ਰੂਰ ਹੋਣਗੇ...": ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ

gurdaspur administration gears up to curb stubble burning

ਪਰਾਲੀ ਨੂੰ ਅੱਗ ਲਾਉਣ ਵਾਲੇ ਹੋ ਜਾਣ ਸਾਵਧਾਨ! ਹੁਣ ਪ੍ਰਸ਼ਾਸਨ ਨੇ ਕਾਰਵਾਈ ਦਾ ਵਰਤਿਆ...

kerala born nithya raman

ਕੇਰਲ 'ਚ ਜਨਮੀ ਨਿਤਿਆ ਰਮਨ ਲਾਸ ਏਂਜਲਸ ਦੇ ਮੇਅਰ ਦੀ ਦੌੜ 'ਚ ਅੱਗੇ

north korea tested cruise missiles

ਉੱਤਰੀ ਕੋਰੀਆ ਨੇ ਪਣਡੁੱਬੀ ਤੋਂ ਦਾਗੀਆਂ ਜਾਣ ਵਾਲੀਆਂ ਕਰੂਜ਼ ਮਿਜ਼ਾਈਲਾਂ ਦਾ ਕੀਤਾ...

gangrape in ludhiana

ਲੁਧਿਆਣਾ 'ਚ ਕੁੜੀ ਨਾਲ ਗੈਂਗਰੇਪ! ਮਹਿਲਾ ਨੇ ਕੋਲਡ ਡਰਿੰਕ ਵਿਚ ਨਸ਼ੀਲੀ ਚੀਜ਼ ਘੋਲ...

golden period

ਇਨ੍ਹਾਂ 4 ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ

interpol red notice

ਸ਼੍ਰੀਲੰਕਾ: ਬਾਸਿਲ ਰਾਜਪਕਸ਼ੇ ਵਿਰੁੱਧ ਇੰਟਰਪੋਲ ਦਾ ਰੈੱਡ ਨੋਟਿਸ ਹੋਵੇਗਾ ਜਾਰੀ

trump statement on oil

ਗ੍ਰੀਨਲੈਂਡ 'ਚ ਤੇਲ ਅਤੇ ਗੈਸ ਦੇ ਖੂਹਾਂ ਦੀ ਖੁਦਾਈ ਜਲਦੀ ਸ਼ੁਰੂ ਹੋਵੇਗੀ : ਟਰੰਪ...

russian diesel trump

ਰੂਸੀ ਡੀਜ਼ਲ ਸਾਡੇ ਲਈ ਨਹੀਂ, ਸਗੋਂ ਵਿਸ਼ਵ ਬਾਜ਼ਾਰਾਂ ਲਈ : ਟਰੰਪ

migrant worker in  saudi

ਸਾਊਦੀ ਅਰਬ ਨੇ ਸ਼੍ਰੀਲੰਕਾਈ ਪ੍ਰਵਾਸੀ ਮਜ਼ਦੂਰ ਦੀ ਮੌਤ ਦੀ ਸਜ਼ਾ ਨੂੰ ਪਲਟ'ਤਾ

us singer millben claims cockroach janata party receiving funds from us donors

'ਕੌਕਰੋਚ ਜਨਤਾ ਪਾਰਟੀ' ਨੂੰ ਅਮਰੀਕਾ ਤੋਂ ਮਿਲ ਰਹੀ ਹੈ ਫੰਡਿੰਗ; ਮਸ਼ਹੂਰ ਹਾਲੀਵੁੱਡ...

online harassment

ਪਾਕਿਸਤਾਨ 'ਚ 15 ਲੱਖ ਜਵਾਕ ਔਨਲਾਈਨ ਜਿਨਸੀ ਸ਼ੋਸ਼ਣ ਦੇ ਸ਼ਿਕਾਰ, ਅਧਿਐਨ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਝਾ ਦੀਆਂ ਖਬਰਾਂ
    • death of punjab police sho gurdev singh
      ਭਿਆਨਕ ਹਾਦਸੇ ਦੌਰਾਨ ਪੰਜਾਬ ਪੁਲਸ ਦੇ ਥਾਣੇਦਾਰ ਗੁਰਦੇਵ ਸਿੰਘ ਦੀ ਮੌਤ
    • 6 suspects arrested for stealing mobile phones at railway stations
      ਰੇਲਵੇ ਸਟੇਸ਼ਨਾਂ ’ਤੇ ਮੋਬਾਈਲ ਚੋਰੀ ਕਰਨ ਵਾਲੇ 6 ਮੁਲਜ਼ਮ ਕਾਬੂ
    • waris punjab de   leader sarabjit singh banka detained during punjab bandh
      ਪੰਜਾਬ ਬੰਦ ਦੌਰਾਨ 'ਵਾਰਿਸ ਪੰਜਾਬ ਦੇ' ਆਗੂ ਸਰਬਜੀਤ ਸਿੰਘ ਬੈਂਕਾ ਡਿਟੇਨ
    • gurdaspur administration gears up to curb stubble burning
      ਪਰਾਲੀ ਨੂੰ ਅੱਗ ਲਾਉਣ ਵਾਲੇ ਹੋ ਜਾਣ ਸਾਵਧਾਨ! ਹੁਣ ਪ੍ਰਸ਼ਾਸਨ ਨੇ ਕਾਰਵਾਈ ਦਾ ਵਰਤਿਆ...
    • major impact of   punjab bandh   in gurdaspur  markets remained closed
      ਗੁਰਦਾਸਪੁਰ 'ਚ ਪੰਜਾਬ ਬੰਦ ਦਾ ਵੱਡਾ ਅਸਰ, ਬਾਜ਼ਾਰ ਰਹੇ ਬੰਦ
    • punjab bandh over 1500 police personnel deployed bhandari bridge in amritsar
      ਝੋਟਾ ਕਤਲ ਮਾਮਲੇ 'ਚ ਪੰਜਾਬ ਬੰਦ: ਅੰਮ੍ਰਿਤਸਰ 'ਚ ਭੰਡਾਰੀ ਪੁਲ 'ਤੇ 1500 ਪੁਲਸ...
    • punjab chemists association has issued orders to 27 000 chemists
      ਪਰਵਿੰਦਰ ਝੋਟਾ ਦੇ ਕਤਲ ਮਗਰੋਂ ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਵੱਡਾ ਫੈਸਲਾ, ਜਾਰੀ...
    • tarn taran  ajmeet singh  gurlal singh  arrested  punjab police
      ਤਰਨਤਾਰਨ 'ਚ ਮਾਰੇ ਗਏ ਅਜਮੀਤ ਸਿੰਘ ਦਾ ਕਾਤਲ ਗੁਰਲਾਲ ਸਿੰਘ ਗ੍ਰਿਫ਼ਤਾਰ ! AGTF...
    • amritsar tarn taran road petrol pump robbery
      ਅੰਮ੍ਰਿਤਸਰ ਦੇ ਤਰਨਤਾਰਨ ਰੋਡ ’ਤੇ ਵੱਡੀ ਵਾਰਦਾਤ : ਫ਼ਾਇਰਿੰਗ ਕਰ ਪੈਟਰੋਲ ਪੰਪ...
    • tarn taran heroin punjab police head constable arrested
      ਤਰਨਤਾਰਨ ’ਚ 15 ਕਿੱਲੋ ਹੈਰੋਇਨ ਸਮੇਤ ਪੰਜਾਬ ਪੁਲਸ ਦਾ ਹੈੱਡ ਕਾਂਸਟੇਬਲ ਗ੍ਰਿਫ਼ਤਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +