ਝਬਾਲ (ਨਰਿੰਦਰ) : ਪਿਛਲੇ ਦਿਨੀਂ ਪਟਿਆਲਾ ਤੋਂ ਇਕ ਮੁਲਜ਼ਮ ਨੂੰ ਪੁਲਸ ਪਾਰਟੀ ਸਮੇਤ ਲੈਣ ਗਏ ਥਾਣੇਦਾਰ ਗੁਰਦੇਵ ਸਿੰਘ ਝਬਾਲ ਜਿਨ੍ਹਾਂ ਦਾ ਵਾਪਸੀ ਸਮੇਂ ਰਸਤੇ ਵਿਚ ਇਕ ਟਰੱਕ ਨਾਲ ਭਿਆਨਕ ਹਾਦਸਾ ਹੋ ਗਿਆ ਸੀ। ਇਸ ਹਾਦਸੇ ਵਿਚ ਥਾਣੇਦਾਰ ਗੁਰਦੇਵ ਸਿੰਘ ਝਬਾਲ ਸਮੇਤ ਦੋ ਪੁਲਸ ਮੁਲਾਜ਼ਮ ਗੰਭੀਰ ਜ਼ਖਮੀ ਹੋਏ ਸਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਸੀ। ਬੀਤੀ ਰਾਤ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਥਾਣੇਦਾਰ ਗੁਰਦੇਵ ਸਿੰਘ ਝਬਾਲ ਦੀ ਮੌਤ ਹੋ ਗਈ। ਜਿਨ੍ਹਾਂ ਦਾ ਅੰਤਿਮ ਸਸਕਾਰ ਅੱਜ ਝਬਾਲ ਵਿਖੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪਰਵਿੰਦਰ ਝੋਟਾ ਕਤਲ ਮਾਮਲੇ 'ਚ ਵੱਡੀ ਕਾਰਵਾਈ, SHO ਬੇਅੰਤ ਕੌਰ ਸਸਪੈਂਡ
ਇਸ ਸਮੇਂ ਉਨ੍ਹਾਂ ਦੇ ਸਪੁੱਤਰ ਪ੍ਰਿੰਸ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਕਾਂਗਰਸ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ, ਦਵਿੰਦਰ ਸਿੰਘ ਲਾਲੀ ਢਾਲਾ, ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਕੰਚਨਪਰੀਤ ਕੌਰ, ਲਵਪ੍ਰੀਤ ਸਿੰਘ ਢਿੱਲੋਂ, ਨਵ ਢਿੱਲੋਂ, ਸਾਬਕਾ ਸਰਪੰਚ ਪ੍ਰੀਤ ਝਬਾਲ, ਵਿਕਰਮ ਸਿੰਘ ਢਿੱਲੋਂ, ਪੂਰਨ ਸਿੰਘ ਝਬਾਲ ਨੇ ਦੁੱਖ ਪ੍ਰਗਟ ਕੀਤਾ ਹੈ।
ਇਹ ਵੀ ਪੜ੍ਹੋ : 15 ਅਕਤੂਬਰ ਨੂੰ ਪੰਜਾਬ ਬੰਦ ਦੇ ਸੱਦੇ ਦਰਮਿਆਨ ਕਿਸਾਨ ਯੂਨੀਅਨ ਨੇ ਕਰ 'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਪੰਜਾਬ ਬੰਦ' ਵਿਚਾਲੇ ਇਨ੍ਹਾਂ ਸਕੂਲਾਂ ਨੂੰ ਧਮਕੀ, ਚੰਡੀਗੜ੍ਹ ਪੁਲਸ ਨੇ ਵਧਾਈ ਸੁਰੱਖਿਆ
NEXT STORY