ਇੰਟਰਨੈਸ਼ਨਲ ਡੈਸਕ- ਦੱਖਣੀ ਅਫ਼ਰੀਕਾ ਦੀ ਮੰਨੀ-ਪ੍ਰਮੰਨੀ ਜੁਰਿਸਟ ਅਤੇ ਮਨੁੱਖੀ ਅਧਿਕਾਰਾਂ ਦੀ ਮਾਹਿਰ ਨਵਨੇਥਮ ‘ਨਵੀ’ ਪਿੱਲਈ ਨੂੰ 2026 ਦਾ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਹੈ। ਨਾਰਵੇਜੀਅਨ ਨੋਬਲ ਕਮੇਟੀ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ।
ਉਨ੍ਹਾਂ ਨੂੰ ਸ਼ਾਂਤੀ ਅਤੇ ਅੰਤਰਰਾਸ਼ਟਰੀ ਕਾਨੂੰਨ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਲਈ ਇਸ ਵੱਕਾਰੀ ਸਨਮਾਨ ਨਾਲ ਨਿਵਾਜਿਆ ਗਿਆ ਹੈ। ਭਾਰਤੀ ਮੂਲ ਦੇ ਤਮਿਲ ਪਰਿਵਾਰ 'ਚ ਜਨਮੀ ਨਵੀ ਪਿੱਲਈ ਨੇ ਰੰਗਭੇਦ ਦੇ ਦੌਰ ਵਿਚ ਵਿਤਕਰੇ ਖ਼ਿਲਾਫ਼ ਆਵਾਜ਼ ਉਠਾਈ ਅਤੇ ਅੱਗੇ ਚੱਲ ਕੇ ਅੰਤਰਰਾਸ਼ਟਰੀ ਨਿਆਂ ਵਿਵਸਥਾ ਵਿਚ ਅਹਿਮ ਭੂਮਿਕਾ ਨਿਭਾਈ।
ਇਹ ਵੀ ਪੜ੍ਹੋ- ਮੱਛੀਆਂ ਫੜਨ ਵਾਲੇ 'ਜਾਲ' ਨਾਲ ਡਰੋਨ ਫੜੇਗਾ ਪਾਕਿਸਤਾਨ ! ਕਈ ਮੀਟਰ ਦੀ ਉਚਾਈ 'ਤੇ ਕੀਤੇ ਫਿੱਟ
ਨਵੀ ਪਿੱਲਈ ਦੇ ਪਿਤਾ ਨਾਰਾਇਣਸਾਮੀ ਨਾਇਡੂ ਅਤੇ ਮਾਤਾ ਸੰਥਾਮਾ ਨਾਇਡੂ ਸਨ। ਉਹ ਮੂਲ ਰੂਪ ਵਿਚ ਭਾਰਤ ਦੇ ਦੱਖਣੀ ਸੂਬੇ ਤਾਮਿਲਨਾਡੂ ਨਾਲ ਸਬੰਧ ਰੱਖਦੇ ਸਨ। ਨਵੀ ਪਿੱਲਈ ਦੇ ਦਾਦਾ-ਦਾਦੀ ਨੂੰ 1890 ਦੇ ਦਹਾਕੇ ਵਿਚ ਗੰਨੇ ਦੇ ਖੇਤਾਂ ਵਿਚ ਮਜ਼ਦੂਰੀ ਕਰਨ ਲਈ ਭਾਰਤ ਤੋਂ ਦੱਖਣੀ ਅਫ਼ਰੀਕਾ ਲੈ ਜਾਇਆ ਗਿਆ ਸੀ।
ਨਵੀ ਪਿੱਲਈ ਦਾ ਜਨਮ 23 ਸਤੰਬਰ 1941 ਨੂੰ ਦੱਖਣੀ ਅਫ਼ਰੀਕਾ ਦੇ ਡਰਬਨ ਵਿਚ ਹੋਇਆ ਸੀ। ਦੱਖਣੀ ਅਫ਼ਰੀਕਾ ਵਿਚ ਰੰਗਭੇਦ ਦੇ ਦੌਰ ਵਿਚ ਪਲੀ-ਵਧੀ ਨਵੀ ਪਿੱਲਈ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ 1967 ਵਿਚ ਵਕਾਲਤ ਸ਼ੁਰੂ ਕੀਤੀ। ਉਹ ਨਟਾਲ ਸੂਬੇ ਵਿਚ ਆਪਣੀ ਆਜ਼ਾਦ ਕਾਨੂੰਨੀ ਪ੍ਰੈਕਟਿਸ ਸ਼ੁਰੂ ਕਰਨ ਵਾਲੀ ਪਹਿਲੀ ਅਸ਼ਵੇਤ ਮਹਿਲਾ ਬਣੀ।
ਇਹ ਵੀ ਪੜ੍ਹੋ- ਪਾਕਿਸਤਾਨ ਨੇ ਸਾਊਦੀ 'ਚ ਭੇਜ'ਤੀਆਂ ਫ਼ੌਜਾਂ ! ਲਾਗੂ ਕੀਤਾ ਮੱਕਾ ਪੈਕਟ, DG ਨੇ ਕੀਤਾ ਖ਼ੁਲਾਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਨੇਡਾ ’ਚ ਖਾਲਿਸਤਾਨੀ ਗਰੁੱਪ ਦੀ ਪ੍ਰਸਤਾਵਿਤ ‘ਰਾਏਸ਼ੁਮਾਰੀ’ ’ਤੇ ਵਿਦੇਸ਼ ਮੰਤਰਾਲੇ ਨੇ ਪ੍ਰਗਟਾਇਆ ਇਤਰਾਜ਼
NEXT STORY